ਕਮਰੇ ਨੂੰ ਸ਼ਿਮਲਾ ਬਣਾਉਣ ਵਾਲੇ ਦੇਣ ਧਿਆਨ! AC ਲਈ ਟੈਂਪਰੇਚਰ ਫਿਕਸ ਕਰੇਗੀ ਸਰਕਾਰ, ਜੇਕਰ 20 ਡਿਗਰੀ ਤੋਂ ਹੇਠਾਂ ਕੀਤਾ ਤਾਂ...

Wait 5 sec.

ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਹੈ ਕਿ ਸਰਕਾਰ ਦੇਸ਼ ਭਰ ਵਿੱਚ ਏਸੀ ਲਈ ਨਵਾਂ ਤਾਪਮਾਨ ਸੀਮਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਤਹਿਤ ਏਸੀ ਨੂੰ 20 ਡਿਗਰੀ ਸੈਲਸੀਅਸ ਤੋਂ ਥੱਲੇ ਠੰਢਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਅਤੇ ਵੱਧ ਤੋਂ ਵੱਧ ਹੱਦ 28 ਡਿਗਰੀ ਸੈਲਸੀਅਸ ਹੋਵੇਗੀ।ਹੁਣ AC 16-18 ਡਿਗਰੀ 'ਤੇ ਨਹੀਂ ਚੱਲੇਗਾਮਨੀਕੰਟਰੋਲ ਦੀ ਰਿਪੋਰਟ ਮੁਤਾਬਕ, ਖੱਟਰ ਨੇ ਇਸ ਫੈਸਲੇ ਨੂੰ ਊਰਜਾ ਬਚਾਅ ਵੱਲ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਕਿਹਾ, “ਅਸੀਂ ਤੈਅ ਕੀਤਾ ਹੈ ਕਿ ਏਸੀ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਹੋਏਗਾ।” ਇਹ ਨਵੇਂ ਨਿਯਮ ਜਲਦ ਲਾਗੂ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਨਿਯਮ ਏਸੀ ਦੀ ਵਰਤੋਂ ਵਿੱਚ ਇੱਕਸਰਤਾ ਲਿਆਉਣ ਅਤੇ ਬਹੁਤ ਘੱਟ ਤਾਪਮਾਨ ਰੱਖਣ ਨਾਲ ਹੋਣ ਵਾਲੀ ਵਧੀਕ ਬਿਜਲੀ ਖਪਤ ਨੂੰ ਘਟਾਉਣ ਲਈ ਲਾਗੂ ਕੀਤੇ ਜਾ ਰਹੇ ਹਨ।ਊਰਜਾ ਦੀ ਬੱਚਤ 'ਤੇ ਧਿਆਨਭਾਰਤ ਲੰਬੇ ਸਮੇਂ ਤੋਂ ਊਰਜਾ ਸੰਭਾਲ ਅਤੇ ਖਾਸ ਤੌਰ 'ਤੇ ਗਰਮੀਆਂ ਵਿੱਚ ਬਿਜਲੀ ਦੀ ਮੰਗ ਨੂੰ ਘਟਾਉਣ 'ਤੇ ਕੰਮ ਕਰ ਰਿਹਾ ਹੈ। ਖੱਟਰ ਦੇ ਅਨੁਸਾਰ, ਇਹ ਨਵੀਆਂ ਸੀਮਾਵਾਂ ਰਿਹਾਇਸ਼ੀ ਅਤੇ ਵਪਾਰਕ ਊਰਜਾ ਕੁਸ਼ਲਤਾ ਨੂੰ ਬਿਹਤਰ ਕਰਨ ਦੀ ਨੀਤੀ ਦਾ ਹਿੱਸਾ ਹਨ। ਭਾਰਤ ਵਿੱਚ AC ਅਕਸਰ ਘਰਾਂ ਅਤੇ ਦਫਤਰਾਂ ਵਿੱਚ 20 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲਦੇ ਹਨ, ਜਿਸ ਨਾਲ ਊਰਜਾ ਦੀ ਵਰਤੋਂ ਅਤੇ ਪਾਵਰ ਗਰਿੱਡ 'ਤੇ ਦਬਾਅ ਵਧਦਾ ਹੈ। ਵਧਦੇ ਤਾਪਮਾਨ ਅਤੇ ਕੂਲਿੰਗ ਉਪਕਰਣਾਂ ਦੀ ਮੰਗ ਦੇ ਨਾਲ, ਖਪਤ ਨੂੰ ਪ੍ਰਬੰਧਿਤ ਕਰਨਾ ਰਾਸ਼ਟਰੀ ਤਰਜੀਹ ਬਣ ਗਿਆ ਹੈ।ਉਪਭੋਗਤਾਵਾਂ ਲਈ ਇਸਦਾ ਕੀ ਅਰਥ ਹੋਵੇਗਾ?ਮਿਲੀ ਜਾਣਕਾਰੀ ਮੁਤਾਬਕ, ਜੇਕਰ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਮੌਜੂਦਾ ਏਸੀ, ਜੋ ਕਿ 18 ਡਿਗਰੀ ਸੈਲਸੀਅਸ (ਕੁਝ ਏਸੀ 16 ਡਿਗਰੀ ਤੱਕ) ਤੋਂ 30 ਡਿਗਰੀ ਤੱਕ ਕੰਮ ਕਰਦੇ ਹਨ, ਉਹ ਹੁਣ 20 ਡਿਗਰੀ ਸੈਲਸੀਅਸ ਮਿਨੀਮਮ ਅਤੇ 28 ਡਿਗਰੀ ਸੈਲਸੀਅਸ ਮੈਕਸੀਮਮ ਤਾਪਮਾਨ ਤੱਕ ਹੀ ਸੀਮਤ ਰਹਿਣਗੇ।ਪਬਲਿਕ ਸਰਵੇ:ਇਹ ਕਦਮ ਸਰਕਾਰ ਅਤੇ ਬਿਊਰੋ ਆਫ਼ ਐਨਰਜੀ ਐਫਿਸੀਅੰਸੀ (BEE) ਵੱਲੋਂ ਕੀਤੇ ਗਏ ਪਬਲਿਕ ਕਨਸਲਟੇਸ਼ਨ ਇਨੀਸ਼ੀਏਟਿਵ ਤੋਂ ਬਾਅਦ ਆਇਆ ਹੈ। mygov.in ਪਲੇਟਫਾਰਮ 'ਤੇ ਇੱਕ ਲਾਈਵ ਸਰਵੇ ਕਰਵਾਇਆ ਗਿਆ ਸੀ, ਜਿਸ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਲਈ ਆਈਡਿਅਲ ਏਸੀ ਤਾਪਮਾਨ ਕਿਹੜਾ ਹੈ। ਇਹ ਸਰਵੇ 25 ਮਾਰਚ 2025 ਤੱਕ ਖੁੱਲਾ ਰਿਹਾ। ਸਰਵੇ ਦਾ ਉਦੇਸ਼ ਸੀ ਉਪਭੋਗਤਾਵਾਂ ਦੀ ਆਦਤਾਂ ਅਤੇ ਉਮੀਦਾਂ ਨੂੰ ਆਰਾਮ ਅਤੇ ਖਰਚੇ ਦੇ ਸੰਦਰਭ ਵਿੱਚ ਸਮਝਣਾ।ਬਿਜਲੀ ਦੀ ਖਪਤ ਕਿਵੇਂ ਘੱਟ ਹੋਵੇਗੀ?ਬਿਊਰੋ ਆਫ ਐਨਰਜੀ ਐਫਿਸੀਅੰਸੀ (BEE) ਮੁਤਾਬਕ, ਏਸੀ ਦਾ ਤਾਪਮਾਨ ਵਧਾਉਣ ਨਾਲ ਬਿਜਲੀ ਦੀ ਵਰਤੋਂ ਕਾਫੀ ਘੱਟ ਹੋ ਸਕਦੀ ਹੈ। ਅਕਸਰ ਏਸੀ 20-21 ਡਿਗਰੀ ਸੈਲਸੀਅਸ 'ਤੇ ਸੈੱਟ ਹੁੰਦੇ ਹਨ, ਪਰ ਆਈਡਿਅਲ ਆਰਾਮਦਾਇਕ ਤਾਪਮਾਨ 24-25 ਡਿਗਰੀ ਸੈਲਸੀਅਸ ਮੰਨਿਆ ਜਾਂਦਾ ਹੈ। ਜੇਕਰ ਏਸੀ ਦਾ ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਕਰ ਦਿੱਤਾ ਜਾਵੇ ਤਾਂ ਲਗਭਗ 24% ਬਿਜਲੀ ਦੀ ਬਚਤ ਹੋ ਸਕਦੀ ਹੈ। ਹਰ 1 ਡਿਗਰੀ ਵਾਧੇ ਨਾਲ ਲਗਭਗ 6% ਬਿਜਲੀ ਦੀ ਬੱਚਤ ਹੁੰਦੀ ਹੈ।ਜੇਕਰ ਅੱਧੇ ਭਾਰਤ ਦੇ ਏਸੀ ਵਰਤੋਂਕਾਰ ਇਹ ਤਰੀਕਾ ਅਪਣਾਉਣ, ਤਾਂ ਦੇਸ਼ ਹਰੇਕ ਸਾਲ 10 ਬਿਲੀਅਨ ਯੂਨਿਟ ਬਿਜਲੀ ਬਚਾ ਸਕਦਾ ਹੈ, 5,000 ਕਰੋੜ ਰੁਪਏ ਦੇ ਬਿਜਲੀ ਬਿੱਲ ਘੱਟ ਹੋ ਸਕਦੇ ਹਨ ਅਤੇ 8.2 ਮਿਲੀਅਨ ਟਨ CO₂ ਉਤਸਰਜਨ ਘੱਟ ਹੋ ਸਕਦਾ ਹੈ। ਇਹ ਉਪਾਇ ਲਾਗਤ-ਅਸਰਦਾਰ ਊਰਜਾ ਬਚਾਅ ਉਪਰਾਲਾ ਸਾਬਤ ਹੋ ਸਕਦਾ ਹੈ।