Raja Raghuvanshi Murder: ਰਾਜਾ ਰਘੁਵੰਸ਼ੀ ਕਤਲਕਾਂਡ ਦੇ ਦੋਸ਼ੀ ਨੂੰ ਵਿਅਕਤੀ ਨੇ ਕੈਮਰੇ ਸਾਹਮਣੇ ਜੜਿਆ ਥੱਪੜ, ਵੀਡੀਓ ਆਇਆ ਸਾਹਮਣੇ

Wait 5 sec.

Raja Raghuwanshi Murder Case: ਮੰਗਲਵਾਰ ਰਾਤ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਏਅਰਪੋਰਟ 'ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਰਾਜਾ ਰਘੁਵੰਸ਼ੀ ਹੱਤਿਆਕਾਂਡ ਦੇ ਇਕ ਗਿਰਫ਼ਤਾਰ ਮੁਲਜ਼ਮ ਨੂੰ ਇੱਕ ਯਾਤਰੀ ਵਲੋਂ ਥੱਪੜ ਮਾਰਿਆ ਗਿਆ। ਇਹ ਘਟਨਾ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਬਾਕੀ ਯਾਤਰੀਆਂ ਦੇ ਅਨੁਸਾਰ, ਇਹ ਵਾਕਿਆ ਤਦ ਹੋਇਆ ਜਦੋਂ ਮੇਘਾਲਿਆ ਪੁਲਿਸ ਦੀ ਟੀਮ ਚਾਰ ਮੁਲਜ਼ਮਾਂ ਨੂੰ ਲੈ ਕੇ ਏਅਰਪੋਰਟ ਦੇ ਅੰਦਰ ਜਾ ਰਹੀ ਸੀ। ਇਨ੍ਹਾਂ ਨੂੰ ਲੰਘਦਾ ਵੇਖ ਇੱਕ ਯਾਤਰੀ, ਜੋ ਆਪਣੇ ਸਮਾਨ ਨਾਲ ਖੜਾ ਸੀ, ਅਚਾਨਕ ਗੁੱਸੇ 'ਚ ਆ ਕੇ ਇੱਕ ਮੁਲਜ਼ਮ ਨੂੰ ਥੱਪੜ ਮਾਰ ਬੈਠਾ। ਮੰਨਿਆ ਜਾ ਰਿਹਾ ਹੈ ਕਿ ਯਾਤਰੀ ਨੇ ਇਹ ਕਦਮ ਹੱਤਿਆ ਪ੍ਰਤੀ ਗੁੱਸੇ ਦੇ ਤੌਰ 'ਤੇ ਚੁੱਕਿਆ।ਆਰੋਪੀਆਂ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ, ਇਸ ਕਰਕੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਥੱਪੜ ਕਿਸ ਨੂੰ ਮਾਰਿਆ ਗਿਆ। ਇਹ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਲੋਕ ਇਸ ਬਾਰੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਵੀ ਦੇ ਰਹੇ ਹਨ।ਇੰਦੌਰ ਦੇ ਅਪਰ ਪੁਲਿਸ ਉਪਾਇੁਕਤ (ADCP) ਰਾਜੇਸ਼ ਡਾਂਡੋਤੀਆ ਨੇ ਦੱਸਿਆ ਕਿ ਮੇਘਾਲਿਆ ਪੁਲਿਸ ਦੀ 12 ਮੈਂਬਰੀ ਟੀਮ ਚਾਰ ਆਰੋਪੀਆਂ (ਰਾਜ ਕੁਸ਼ਵਾਹ, ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ ਅਤੇ ਆਨੰਦ ਕੁਰਮੀ) ਨੂੰ ਅਦਾਲਤ ਵੱਲੋਂ ਟ੍ਰਾਂਜਿਟ ਰਿਮਾਂਡ ਮਿਲਣ ਮਗਰੋਂ ਸ਼ਿਲੌਂਗ ਲੈ ਗਈ ਹੈ। ਅਧਿਕਾਰੀਆਂ ਦੇ ਮੁਤਾਬਕ, 23 ਮਈ ਨੂੰ ਮੇਘਾਲਿਆ ਵਿੱਚ ਰਾਜਾ ਰਘੁਵੰਸ਼ੀ ਦੀ ਹੱਤਿਆ ਤੋਂ ਬਾਅਦ, ਇਸ ਮਾਮਲੇ ਦੀ ਮੁੱਖ ਆਰੋਪੀ ਮੰਨੀ ਜਾ ਰਹੀ ਸੋਨਮ ਨੂੰ ਇੰਦੌਰ ਲੈਣ ਆਈ ਸੀ।ਇਕ ਅਧਿਕਾਰੀ ਨੇ ਦੱਸਿਆ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਸੋਨਮ 25 ਤੋਂ 27 ਮਈ ਦੇ ਦਰਮਿਆਨ ਇੰਦੌਰ ਦੇ ਦੇਵਾਸ ਨਾਕਾ ਇਲਾਕੇ ਵਿੱਚ ਇਕ ਕਿਰਾਏ ਦੇ ਫਲੈਟ ਵਿੱਚ ਰਹੀ ਸੀ। ਹਾਲਾਂਕਿ, ਇਸ ਸਬੰਧੀ ਹੋਰ ਜਾਣਕਾਰੀ ਮੇਘਾਲਿਆ ਪੁਲਿਸ ਵੱਲੋਂ ਦਿੱਤੀ ਜਾਵੇਗੀ।”ਇਸੇ ਦੌਰਾਨ, ਮੇਘਾਲਿਆ ਪੁਲਿਸ ਦੀ ਟੀਮ ਨੇ ਇੰਦੌਰ ਵਿੱਚ ਆਰੋਪੀ ਵਿਸ਼ਾਲ ਚੌਹਾਨ ਦੇ ਘਰ 'ਤੇ ਵੀ ਛਾਪਾਮਾਰੀ ਕੀਤੀ। ਇੰਦੌਰ ਦੀ ਸਹਾਇਕ ਪੁਲਿਸ ਕਮਿਸਨਰ (ACP) ਪੂਨਮਚੰਦ ਯਾਦਵ ਨੇ ਦੱਸਿਆ ਕਿ ਚੌਹਾਨ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਹੱਤਿਆ ਵੇਲੇ ਪਹਿਨੇ ਹੋਏ ਕੱਪੜੇ (ਪੈਂਟ ਅਤੇ ਕਮੀਜ਼) ਉਸ ਦੇ ਘਰੋਂ ਬਰਾਮਦ ਕੀਤੇ ਗਏ ਹਨ।   Indore, Madhya Pradesh: At the Indore Airport, a passenger slapped one of the four accused in the Raja Raghuvanshi murder case, who were being escorted by Shillong Police and Indore Crime Branch for a flight to Shillong on transit remand pic.twitter.com/evB5ppJ2I8— IANS (@ians_india) June 10, 2025