Indo-Pak Relation: ਅਮਰੀਕਾ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ! ਮੋਦੀ ਦੇ ਦੋਸਤ ਟਰੰਪ ਨੇ ਪਾਕਿਸਤਾਨ ਨਾਲ ਮਿਲਾ ਲਿਆ ਹੱਥ?

Wait 5 sec.

Indo-Pak Relation: ਗੁਆਂਢੀ ਮੁਲਕ ਪਾਕਿਸਤਾਨ ਉਪਰ ਹਮਲਾ ਕਰਨ ਮਗਰੋਂ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨ ਤੋਂ ਬਾਅਦ ਅਮਰੀਕਾ ਵੀ ਪਾਕਿਸਤਾਨ ਨਾਲ ਆਣ ਖੜ੍ਹਾ ਹੈ। ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਨੂੰ ਅਤਿਵਾਦ ਦਾ ਗੜ੍ਹ ਕਹਿਣ ਵਾਲੇ ਅਮਰੀਕਾ ਨੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਸੱਦਾ ਭੇਜਿਆ ਹੈ। ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਇਸ ਹਫ਼ਤੇ ਅਮਰੀਕਾ ਦੇ ਦੌਰੇ 'ਤੇ ਜਾਣਗੇ। ਉਹ 14 ਜੂਨ ਨੂੰ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਫੌਜ ਦੇ 250ਵੇਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ 79ਵਾਂ ਜਨਮ ਦਿਨ ਵੀ ਹੈ। ਇਸ ਮੌਕੇ ਰਾਜਧਾਨੀ ਵਾਸ਼ਿੰਗਟਨ ਵਿੱਚ ਇੱਕ ਪਰੇਡ ਕਰਵਾਈ ਜਾਏਗੀ।ਇਸ ਦੇ ਨਾਲ ਹੀ ਅਮਰੀਕੀ ਫੌਜ ਦੇ ਸਿਖਰਲੇ ਜਨਰਲ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਖ਼ਿਲਾਫ਼ ਜੰਗ ’ਚ ਅਮਰੀਕਾ ਦਾ ਅਹਿਮ ਭਾਈਵਾਲ ਹੈ। ਅਮਰੀਕੀ ਸੈਨਾ ਤੇ ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਮਾਈਕਲ ਕੁਰਿੱਲਾ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੀਮਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਉਹ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਸਮੇਂ ਅਤਿਵਾਦ ਖ਼ਿਲਾਫ਼ ਡਟ ਕੇ ਜੰਗ ਲੜ ਰਿਹਾ ਹੈ ਤੇ ਅਤਿਵਾਦ ਨਾਲ ਸਿੱਝਣ ’ਚ ਉਹ ਅਮਰੀਕਾ ਦਾ ਅਸਾਧਾਰਨ ਭਾਈਵਾਲ ਰਿਹਾ ਹੈ। ਉਧਰ, ਕਾਂਗਰਸ ਨੇ ਅਮਰੀਕੀ ਜਨਰਲ ਵੱਲੋਂ ਅਤਿਵਾਦ ਦੇ ਟਾਕਰੇ ’ਚ ਪਾਕਿਸਤਾਨ ਨੂੰ ‘ਅਸਾਧਾਰਨ ਭਾਈਵਾਲ’ ਦੱਸੇ ਜਾਣ ’ਤੇ ਸਵਾਲ ਕੀਤਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਕੀ ਆਖਣਗੇ। ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਅਮਰੀਕੀ ਫੌਜੀ ਅਧਿਕਾਰੀ ਦਾ ਬਿਆਨ ਕੂਟਨੀਤਕ ਝਟਕਾ ਨਹੀਂ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਜਨਰਲ ਕੁਰਿੱਲਾ ਬਾਰੇ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਚੀਅਰਲੀਡਰ ਇਸ ਬਾਰੇ ਕੀ ਆਖਣਗੇ। ਦੱਸ ਦਈਏ ਕਿ ਜਨਰਲ ਕੁਰਿੱਲਾ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਭਾਰਤ ਦੇ ਸਰਬ-ਪਾਰਟੀ ਸੰਸਦੀ ਵਫ਼ਦ ਨੇ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਉਥੋਂ ਦਾ ਦੌਰਾ ਕੀਤਾ ਸੀ। ਜਨਰਲ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਤੇ ਪਾਕਿਸਤਾਨ ਦੋਹਾਂ ਨਾਲ ਸਬੰਧ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੋ ਜਿਹੇ ਸਬੰਧ ਨਹੀਂ ਹੋ ਸਕਦੇ ਹਨ ਜਿਥੇ ਵਾਸ਼ਿੰਗਟਨ ਦੇ ਨਵੀਂ ਦਿੱਲੀ ਨਾਲ ਤਾਂ ਰਿਸ਼ਤੇ ਹੋਣ ਪਰ ਉਹ ਇਸਲਾਮਾਬਾਦ ਨਾਲ ਸਬੰਧ ਨਹੀਂ ਰੱਖ ਸਕਦਾ ਹੈ। ਜਨਰਲ ਕੁਰਿੱਲਾ ਨੇ ਮੰਗਲਵਾਰ ਨੂੰ ਅਮਰੀਕੀ ਸਦਨ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਅੱਗੇ ਗਵਾਹੀ ਦਿੰਦਿਆਂ ਇਹ ਟਿੱਪਣੀ ਕੀਤੀ। ਕੁਰਿੱਲਾ ਨੇ ਕਿਹਾ, ‘‘ਸਾਨੂੰ ਸਬੰਧਾਂ ਦੇ ਗੁਣਾਂ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਆਈਐਸਆਈਐਸ ਖੁਰਾਸਾਨ (ਆਈਐਸਆਈਐਸ-ਕੇ) ਸ਼ਾਇਦ ਹੋਮਲੈਂਡ ਖ਼ਿਲਾਫ਼ ਆਲਮੀ ਪੱਧਰ ’ਤੇ ਬਾਹਰੀ ਸਾਜ਼ਿਸ਼ ਘੜਨ ਦੀ ਕੋਸ਼ਿਸ਼ ਕਰਨ ਵਾਲੇ ਸਭ ਤੋਂ ਸਰਗਰਮ ਜਥੇਬੰਦੀਆਂ ’ਚੋਂ ਇਕ ਹੈ। ਤਾਲਿਬਾਨ, ਆਈਐਸਆਈਐਸ-ਕੇ ’ਤੇ ਹਮਲੇ ਕਰ ਰਿਹਾ ਹੈ ਤੇ ਉਹ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ ਤੇ ਉਨ੍ਹਾਂ ’ਚੋਂ ਬਹੁਤੇ ਲੋਕਾਂ ਨੂੰ ਅਫ਼ਗਾਨ-ਪਾਕਿਸਤਾਨ ਸਰਹੱਦ ’ਤੇ ਕਬਾਇਲੀ ਇਲਾਕਿਆਂ ’ਚ ਧੱਕ ਦਿੱਤਾ ਹੈ। ਪਾਕਿਸਤਾਨ ਨਾਲ ਭਾਈਵਾਲੀ ਰਾਹੀਂ ਆਈਐਸਆਈਐਸ-ਕੇ ਦਰਜਨਾਂ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ। ਸਬੰਧਾਂ ਕਾਰਨ ਅਸੀਂ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਦੇ ਰਹੇ ਹਨ ਤੇ ਉਨ੍ਹਾਂ ਜਥੇਬੰਦੀ ਦੇ ਪੰਜ ਸਿਖਰਲੇ ਆਗੂਆਂ ਨੂੰ ਫੜ ਲਿਆ ਹੈ।