America: ਅਮਰੀਕਾ 'ਚ ਦੋ ਸਾਂਸਦਾਂ ਨੂੰ ਮਾਰੀ ਗੋਲੀ, ਇਕ ਦੀ ਮੌਤ, ਇਲਾਕੇ 'ਚ ਮੱਚਿਆ ਹੜਕੰਪ ਪੁਲਿਸ ਅਧਿਕਾਰੀ ਬਣ ਕੇ ਆਇਆ ਕਾਤਲ

Wait 5 sec.

ਅਮਰੀਕਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਿਨੇਸੋਟਾ ਰਾਜ ਵਿੱਚ ਡੈਮੋਕ੍ਰੇਟਿਕ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਮਿਨੇਸੋਟਾ ਦੇ ਡੈਮੋਕ੍ਰੇਟਿਕ ਸੀਨੇਟਰ ਜੌਨ ਹੌਫਮੈਨ ਅਤੇ ਡੈਮੋਕ੍ਰੇਟਿਕ ਨੁਮਾਇੰਦਾ ਮੈਲਿਸਾ ਹੌਰਟਮੈਨ ਨੂੰ ਉਨ੍ਹਾਂ ਦੇ ਘਰ ਹੀ ਵਿੱਚ ਇੱਕ ਸ਼ੱਕੀ ਵਿਅਕਤੀ ਵਲੋਂ ਗੋਲੀ ਮਾਰੀ ਗਈ, ਜੋ ਰਾਤ ਨੂੰ ਪੁਲਿਸ ਅਧਿਕਾਰੀ ਬਣ ਕੇ ਉਨ੍ਹਾਂ ਦੇ ਘਰ ਆਇਆ ਸੀ।ਮਿਨੇਸੋਟਾ ਦੇ ਗਵਰਨਰ ਵਾਲਜ਼ ਨੇ ਕਿਹਾ ਹੈ ਕਿ ਡੈਮੋਕ੍ਰੇਟਿਕ ਨੁਮਾਇੰਦਾ ਮੈਲਿਸਾ ਹੌਰਟਮੈਨ ਅਤੇ ਉਨ੍ਹਾਂ ਦੇ ਪਤੀ ਨੂੰ ਗੋਲੀ ਮਾਰੀ ਗਈ ਹੈ। ਗਵਰਨਰ ਨੇ ਇਸ ਘਟਨਾ ਨੂੰ ਰਾਜਨੀਤਿਕ ਰੂਪ ਨਾਲ ਪ੍ਰੇਰਿਤ ਦੱਸਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੱਤਿਆ ਦਾ ਮਕਸਦ ਕੀ ਸੀ ਅਤੇ ਇਹ ਵਾਰਦਾਤ ਕਿਸਨੇ ਕੀਤੀ।ਖ਼ਬਰ ਏਜੰਸੀ ਏਪੀ ਨੇ ਇਸ ਮਾਮਲੇ ਨਾਲ ਜੁੜੇ ਇਕ ਸਰੋਤ ਦੇ ਹਵਾਲੇ ਨਾਲ ਦੱਸਿਆ ਹੈ ਕਿ ਸੰਭਵ ਹੈ ਕਿ ਸ਼ੱਕੀ ਵਿਅਕਤੀ ਨੇ ਘਰ ਵਿੱਚ ਦਾਖਲ ਹੋਣ ਲਈ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਿਆ ਹੋਵੇ। ਕਾਨੂੰਨੀ ਏਜੰਸੀਆਂ ਹਾਲੇ ਵੀ ਜਾਂਚ ਦੇ ਸ਼ੁਰੂਆਤੀ ਪੜਾਅ 'ਚ ਹਨ ਅਤੇ ਇਸ ਮਾਮਲੇ ਨੂੰ ਇਕ ਜਟਿਲ ਕੇਸ ਕਰਾਰ ਦਿੱਤਾ ਜਾ ਰਿਹਾ ਹੈ। ਮਿਨੇਸੋਟਾ ਵਿੱਚ ਡੈਮੋਕ੍ਰੇਟਿਕ ਨੇਤਾ ਦੀ ਹੋਈ ਹੱਤਿਆ ਨੇ ਇਲਾਕੇ ਦੇ ਨੇਤਾਵਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਹ ਹੱਤਿਆ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਪਹਿਲਾਂ ਹੀ ਪੂਰੇ ਅਮਰੀਕਾ ਵਿੱਚ ਚੁਣੇ ਹੋਏ ਪਾਰਟੀ ਨੇਤਾਵਾਂ ਉੱਤੇ ਖ਼ਤਰਾ ਮੰਡਰਾ ਰਿਹਾ ਹੈ।ਦੇਸ਼ ਭਰ ਵਿੱਚ ਡੈਮੋਕ੍ਰੈਟਿਕ ਨੇਤਾਵਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਉਨ੍ਹਾਂ 'ਤੇ ਹਮਲੇ ਵੀ ਕੀਤੇ ਗਏ ਹਨ। ਇਸ ਕਾਰਨ ਹੁਣ ਨੇਤਾਵਾਂ ਵਿੱਚ ਹੋਰ ਵੀ ਡਰ ਪੈਦਾ ਹੋ ਗਿਆ ਹੈ। ਡੈਮੋਕ੍ਰੈਟ ਜੌਨ ਹੌਫਮੈਨ ਪਹਿਲੀ ਵਾਰ 2012 ਵਿੱਚ ਸਟੇਟ ਸੈਨੇਟ ਲਈ ਚੁਣੇ ਗਏ ਸਨ। ਇਸ ਤੋਂ ਇਲਾਵਾ, ਉਹ ਅਨੋਕਾ-ਹੈਨੇਪਿਨ ਸਕੂਲ ਬੋਰਡ ਦੇ ਸਾਬਕਾ ਉਪ-ਪ੍ਰਧਾਨ ਅਤੇ ਸਲਾਹਕਾਰ ਵੀ ਹਨ।ਏ.ਐਫ.ਪੀ. ਦੇ ਅਨੁਸਾਰ, ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, "ਮੈਨੂੰ ਮਿਨੇਸੋਟਾ ਵਿੱਚ ਹੋਈ ਭਿਆਨਕ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੋ ਸਟੇਟ ਸੈਨੇਟਰਾਂ ਵਿਰੁੱਧ ਇੱਕ ਨਿਸ਼ਾਨਾ ਬੱਝਿਆ ਹਮਲਾ ਜਾਪਦਾ ਹੈ।" ਉਨ੍ਹਾਂ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਵਿੱਚ ਅਜਿਹੀ ਭਿਆਨਕ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।""