3 Punjabi Men abducted in Iran: ਇਜ਼ਰਾਈਲ ਅਤੇ ਈਰਾਨ ਵਿਚਕਾਰ ਪਿਛਲੇ ਚਾਰ ਦਿਨਾਂ ਤੋਂ ਜਾਰੀ ਤਣਾਅ ਦੇ ਦਰਮਿਆਨ ਤਿੰਨ ਪੰਜਾਬੀ ਨੌਜਵਾਨਾਂ ਨੂੰ ਈਰਾਨ ਵਿੱਚ ਅਗਵਾ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹੜਕੰਪ ਮੱਚ ਗਿਆ। ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਨਾਰਥ ਅਮਰੀਕਨ ਪੰਜਾਬੀ ਅਸੋਸੀਏਸ਼ਨ (NAPA) ਦੇ ਏਗਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਭਾਵੁਕ ਅਪੀਲ ਕਰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।ਇਜ਼ਰਾਈਲ-ਈਰਾਨ ਤਣਾਅ ਵਿਚਾਲੇ ਫਸੇ ਪੰਜਾਬੀਆਂ ਦੀ ਜਾਨ ਖਤਰੇ 'ਚਚਹਿਲ ਨੇ ਕਿਹਾ ਕਿ ਇਨ੍ਹਾਂ ਤਿੰਨ ਨੌਜਵਾਨਾਂ ਦੀ ਜਾਨ ਖਤਰੇ ਵਿਚ ਪਈ ਹੋਈ ਹੈ, ਕਿਉਂਕਿ ਹੁਣ ਉਹ ਈਰਾਨ-ਇਜ਼ਰਾਈਲ ਦੇ ਵਧ ਰਹੇ ਤਣਾਅ ਵਿਚ ਫਸੇ ਹੋਏ ਹਨ। ਸਰਕਾਰ ਨੂੰ ਤੁਰੰਤ ਕਰਵਾਈ ਕਰਦਿਆਂ ਇਨ੍ਹਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।NAPA ਦੇ ਏਗਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਦੱਸਿਆ ਕਿ ਈਰਾਨ ਵਿੱਚ ਅਗਵਾ ਹੋਏ ਤਿੰਨ ਪੰਜਾਬੀ ਨੌਜਵਾਨ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਸੰਗਰੂਰ ਜ਼ਿਲ੍ਹੇ ਦਾ 27 ਸਾਲਾ ਹੁਸਨਪ੍ਰੀਤ ਸਿੰਘ, ਹੁਸ਼ਿਆਰਪੁਰ ਦਾ 23 ਸਾਲਾ ਅੰਮ੍ਰਿਤਪਾਲ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਗਰ ਦਾ 32 ਸਾਲਾ ਜਸਪਾਲ ਸਿੰਘ ਸ਼ਾਮਲ ਹਨ।ਚਹਿਲ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦ ਉਹ ਤੇਹਰਾਨ ਰਾਹੀਂ ਅੱਗੇ ਵਧ ਰਹੇ ਸਨ, ਤਦ ਇੱਕ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਗਿਰੋਹ ਵਲੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ।ਈਰਾਨ 'ਚ ਬਣਾਏ ਬੰਧਕ, ਮੰਗੀ ਗਈ ਫਿਰੌਤੀਦੱਸਣਯੋਗ ਹੈ ਕਿ ਪੰਜਾਬ 'ਚ ਮੌਜੂਦ ਕੁਝ ਏਜੰਟਾਂ ਨੇ ਇਨ੍ਹਾਂ ਤਿੰਨੋ ਨੌਜਵਾਨਾਂ ਤੋਂ 18-18 ਲੱਖ ਰੁਪਏ ਲਏ ਸਨ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਕਾਨੂੰਨੀ ਮਾਈਗਰੇਸ਼ਨ ਰੂਟ ਰਾਹੀਂ ਆਸਟ੍ਰੇਲੀਆ ਭੇਜਿਆ ਜਾਵੇਗਾ। ਪਰ ਇਹ ਯਾਤਰਾ ਉਨ੍ਹਾਂ ਲਈ ਸਭ ਤੋਂ ਭਿਆਨਕ ਅਨੁਭਵ ਬਣ ਗਈ। ਈਰਾਨ ਵਿੱਚ ਇਨ੍ਹਾਂ ਤਿੰਨਾਂ ਨੂੰ ਬੰਧਕ ਬਣਾਇਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਹੁਣ ਫਿਰ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।ਸਤਨਾਮ ਸਿੰਘ ਚਹਿਲ ਨੇ ਕਿਹਾ, "ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਬੇਹੱਦ ਡਰ ਅਤੇ ਤਣਾਅ 'ਚ ਜੀ ਰਹੇ ਹਨ। ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਤੇ ਉਹ ਸਿਰਫ਼ ਉਨ੍ਹਾਂ ਉੱਤੇ ਹੀ ਆਸ ਲਾਈ ਬੈਠੇ ਹਨ। ਹਾਲਾਂਕਿ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਸੰਘਰਸ਼ ਨੇ ਈਰਾਨ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ, ਕਿਉਂਕਿ ਹੁਣ ਇਹ ਤਿੰਨੇ ਨੌਜਵਾਨ ਸਿਰਫ਼ ਮਨੁੱਖੀ ਤਸਕਰੀ ਦਾ ਨਹੀਂ, ਸਗੋਂ ਦੋ ਦੇਸ਼ਾਂ ਵਿਚਕਾਰ ਚੱਲ ਰਹੇ ਜੰਗੀ ਹਾਲਾਤਾਂ ਦੇ ਵੀ ਸ਼ਿਕਾਰ ਬਣ ਗਏ ਹਨ।"ਭਾਰਤ ਸਰਕਾਰ ਸਮੇਤ ਅੰਤਰਰਾਸ਼ਟਰੀ ਸੰਗਠਨਾਂ ਕੋਲੋਂ ਅਪੀਲਸਤਨਾਮ ਸਿੰਘ ਚਹਿਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮਾਮਲਾ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਤਿੰਨੋਂ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰੇ। ਇਸ ਦੇ ਨਾਲ ਹੀ ਚਹਿਲ ਨੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਕੋਲੋਂ ਮਨੁੱਖਤਾ ਦੇ ਨਾਤੇ ਪਹੁੰਚ ਅਤੇ ਕਾਰਵਾਈ ਲਈ ਸਹਿਯੋਗ ਦੀ ਅਪੀਲ ਵੀ ਕੀਤੀ ਹੈ।