Elon Musk Criticizes Trump’s Decisions: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਸ਼ਹੂਰ ਉਦਯੋਗਪਤੀ ਐਲਨ ਮਸਕ ਦੇ ਰਿਸ਼ਤਿਆਂ ਵਿੱਚ ਹੁਣ ਪਹਿਲਾਂ ਵਾਲੀ ਗਰਮੀ ਨਹੀਂ ਰਹੀ। ਟਰੰਪ ਦੇ ਨੇੜੇ ਮੰਨੇ ਜਾਂਦੇ ਮਸਕ ਹੁਣ ਉਨ੍ਹਾਂ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰ ਰਹੇ ਹਨ। ਦਰਅਸਲ, ਐਲਨ ਮਸਕ ਨੇ ਇੱਕ ਮਹੱਤਵਪੂਰਨ ਟੈਕਸ ਅਤੇ ਖ਼ਰਚ ਬਿੱਲ ਨੂੰ ਲੈ ਕੇ ਟਰੰਪ ਦੀ ਸਖ਼ਤ ਨਿੰਦਾ ਕੀਤੀ ਹੈ। ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਉਨ੍ਹਾਂ ਨੇ ਇਸ ਬਿਲ ਨੂੰ "ਘਿਨੌਣਾ ਅਤੇ ਸ਼ਰਮਨਾਕ" ਕਰਾਰ ਦਿੱਤਾ, ਹਾਲਾਂਕਿ ਇਸ ਬਿਲ ਨੂੰ ਟਰੰਪ ਦਾ ਸਮਰਥਨ ਮਿਲ ਚੁੱਕਾ ਹੈ।ਐਲਨ ਮਸਕ ਵੱਲੋਂ ਆਈ ਵੱਡੀ ਟਿੱਪਣੀਐਲਨ ਮਸਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਡੋਨਾਲਡ ਟਰੰਪ ਨੇ ਸੀਨੇਟ ਵਿਚ ਰਿਪਬਲਿਕਨ ਨੇਤਾਵਾਂ ਨੂੰ ਇਸ ਬਿਲ ਨੂੰ ਪਾਸ ਕਰਨ ਦੀ ਅਪੀਲ ਕੀਤੀ ਹੈ, ਜਿਸਨੂੰ ਉਨ੍ਹਾਂ ਨੇ "ਸ਼ਾਨਦਾਰ ਬਿੱਲ" ਕਰਾਰ ਦਿੱਤਾ ਸੀ। ਇਹ ਬਿੱਲ ਪਹਿਲਾਂ ਹੀ ਸੰਸਦ ਦੇ ਹੇਠਲੇ ਸਦਨ, ਯਾਨੀ ਪ੍ਰਤਿਨਿਧੀ ਸਭਾ ਤੋਂ ਪਾਸ ਹੋ ਚੁੱਕਾ ਹੈ। ਮੰਗਲਵਾਰ (3 ਜੂਨ, 2025) ਨੂੰ ਐਲਨ ਮਸਕ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, "ਮਾਫ ਕਰਨਾ, ਪਰ ਹੁਣ ਇਹ ਬਰਦਾਸ਼ਤ ਨਹੀਂ ਹੋ ਸਕਦਾ। ਇਹ ਬਿੱਲ ਬੇਇੱਜ਼ਤੀ ਭਰਿਆ ਹੈ। ਜਿਹੜੇ ਲੋਕ ਇਸ ਦੇ ਹੱਕ ’ਚ ਵੋਟ ਕਰ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਗਲਤ ਕੀਤਾ ਹੈ ਅਤੇ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ।" I’m sorry, but I just can’t stand it anymore.This massive, outrageous, pork-filled Congressional spending bill is a disgusting abomination.Shame on those who voted for it: you know you did wrong. You know it.— Elon Musk (@elonmusk) June 3, 2025 31 ਮਈ ਨੂੰ ਖਤਮ ਹੋਇਆ ਸੀ ਐਲਨ ਮਸਕ ਦਾ ਕਾਰਜਕਾਲਐਲਨ ਮਸਕ ਨੇ ਪਿਛਲੇ ਹਫ਼ਤੇ ਸਰਕਾਰ ਵਿੱਚ 129 ਦਿਨ ਕੰਮ ਕਰਨ ਤੋਂ ਬਾਅਦ ਵ੍ਹਾਈਟ ਹਾਉਸ ਅਤੇ ਆਪਣੇ ਬਣਾਏ ਵਿਭਾਗ "Department of Government Efficiency" (DOGE) ਤੋਂ ਅਚਾਨਕ ਅਸਤੀਫਾ ਦੇ ਦਿੱਤਾ। ਮਸਕ ਨੇ ਇਹ ਫੈਸਲਾ ਆਪਣੇ ਕਾਰੋਬਾਰ 'ਤੇ ਧਿਆਨ ਕੇਂਦਰਤ ਕਰਨ ਲਈ ਲਿਆ। ਸਰਕਾਰ ਤੋਂ ਵੱਖ ਹੋਣ ਤੋਂ ਬਾਅਦ ਇਹ ਟਰੰਪ ਨਾਲ ਉਨ੍ਹਾਂ ਦੀ ਪਹਿਲੀ ਸਰਵਜਨਕ ਅਸਹਿਮਤੀ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇੱਕ ਯੋਜਨਾ ਨੂੰ ‘ਨਿਰਾਸ਼ਾਜਨਕ’ ਕਰਾਰ ਦਿੱਤਾ ਸੀ। ਮਸਕ ਦਾ ਟਰੰਪ ਸਰਕਾਰ ਵਿੱਚ ਕਾਰਜਕਾਲ 31 ਮਈ ਨੂੰ ਖਤਮ ਹੋ ਗਿਆ ਸੀ। ਹਾਲਾਂਕਿ, ਟਰੰਪ ਨੇ ਕਿਹਾ ਕਿ ਮਸਕ ਹਮੇਸ਼ਾ ਸਾਡੇ ਨਾਲ ਰਹੇਗਾ ਅਤੇ ਹਰ ਤਰ੍ਹਾਂ ਦੀ ਮਦਦ ਕਰੇਗਾ।ਵ੍ਹਾਈਟ ਹਾਉਸ ਵੱਲੋਂ ਆਇਆ ਜਵਾਬਵ੍ਹਾਈਟ ਹਾਊਸ ਦੇ ਬੁਲਾਰੇ ਨੇ ਐਲਨ ਮਸਕ ਦੀ ਨਿੰਦਾਂ ਨੂੰ ਸਿਆਸਤ ਨਾਲ ਜੁੜਿਆ ਅਤੇ ਬੇਬੁਨਿਆਦ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿੱਲ ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਢਾਂਚਾ, ਰੱਖਿਆ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਮਹੱਤਵਪੂਰਣ ਪ੍ਰਾਵਧਾਨ ਸ਼ਾਮਿਲ ਹਨ। ਇਸ ਲਈ ਕਿਸੇ ਅਮੀਰ ਵਪਾਰੀ ਵੱਲੋਂ ਇਸਨੂੰ ਸਿਰਫ ਆਪਣੀ ਨਜ਼ਰ ਨਾਲ ‘ਘਿਣਾਉਣਾ’ ਕਹਿਣਾ ਬਹੁਤ ਅਫ਼ਸੋਸਨਾਕ ਹੈ।