ਅਮਰੀਕਾ ਦੇ ਸੁਤੰਤਰਤਾ ਦਿਵਸ ਮੌਕੇ ਸ਼ੁੱਕਰਵਾਰ (4 ਜੁਲਾਈ 2025) ਨੂੰ ਅਰਬਪਤੀ ਐਲਨ ਮਸਕ ਨੇ ਅਮਰੀਕੀ ਰਾਜਨੀਤੀ ਵਿੱਚ ਤੀਜੀ ਰਾਜਨੀਤਿਕ ਪਾਰਟੀ ਬਣਾਉਣ ਦੇ ਵਿਚਾਰ ਨੂੰ ਹਵਾ ਦੇ ਦਿੱਤੀ। ਇਹ ਵਿਚਾਰ ਉਨ੍ਹਾਂ ਨੇ X (ਪਹਿਲਾਂ ਟਵਿੱਟਰ) 'ਤੇ ਇੱਕ ਸਰਵੇਖਣ ਰਾਹੀਂ ਰੱਖਿਆ। ਉਨ੍ਹਾਂ ਨੇ X 'ਤੇ ਲਿਖਿਆ ਕਿ ਕੀ ਅਸੀਂ “ਅਮਰੀਕਾ ਪਾਰਟੀ” ਬਣਾਉਣੀ ਚਾਹੀਦੀ ਹੈ?ਇਸ 'ਤੇ ਇੱਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਐਲਨ ਮਸਕ ਵੱਲੋਂ ਤੀਜੀ ਪਾਰਟੀ ਦੀ ਸ਼ੁਰੂਆਤ ਕਰਨਾ ਟੈਸਲਾ ਅਤੇ ਸਪੇਸ ਐਕਸ ਵਰਗਾ ਹੀ ਕਦਮ ਹੋ ਸਕਦਾ ਹੈ। ਕਾਮਯਾਬੀ ਦੀ ਸੰਭਾਵਨਾ ਘੱਟ ਹੋ ਸਕਦੀ ਹੈ, ਪਰ ਜੇ ਇਹ ਯਤਨ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਪੂਰੇ ਖੇਡ ਨੂੰ ਬਦਲ ਸਕਦਾ ਹੈ। ਮਸਕ ਨੇ ਇਸ 'ਤੇ ਸਕਾਰਾਤਮਕ ਪ੍ਰਤੀਕ੍ਰਿਆ ਦਿੱਤੀ, ਜਿਸ ਨਾਲ ਇਹ ਇਸ਼ਾਰਾ ਮਿਲਿਆ ਕਿ ਉਹ ਸਿਰਫ ਵਿਚਾਰ ਨਹੀਂ, ਸਗੋਂ ਸੰਭਾਵਿਤ ਰਣਨੀਤੀ 'ਤੇ ਵੀ ਕੰਮ ਕਰ ਰਹੇ ਹਨ।ਐਲਨ ਮਸਕ ਵੱਲੋਂ ਤੀਜੀ ਪਾਰਟੀ ਬਣਾਉਣ ਦਾ ਵਿਚਾਰ ਆਪਣੇ ਆਪ ਵਿੱਚ ਕਾਫ਼ੀ ਖਾਸ ਹੈ। ਦੱਸਣਾ ਲਾਜ਼ਮੀ ਹੈ ਕਿ ਅਮਰੀਕਾ ਵਿੱਚ ਤੀਜੀਆਂ ਪਾਰਟੀਆਂ ਹਮੇਸ਼ਾ ਹੀ ਸੀਮਿਤ ਰਹੀਆਂ ਹਨ। ਮਸਕ ਦਾ ਨਾਂ ਤੇ ਉਨ੍ਹਾਂ ਦੀ ਬ੍ਰਾਂਡ ਵੈਲਯੂ ਉਨ੍ਹਾਂ ਨੂੰ ਹੋਰਾਂ ਤੋਂ ਵੱਖਰਾ ਬਣਾਉਂਦੀ ਹੈ। ਇਸਦੇ ਨਾਲ-ਨਾਲ ਟੈਕਨੋਲੋਜੀ ਵਰਗੇ ਸਮੂਹਾਂ ਅਤੇ ਅਜ਼ਾਦ ਵੋਟਰ ਵਰਗ ਵਿੱਚ ਮਸਕ ਦੀ ਮਜ਼ਬੂਤ ਪਹੁੰਚ ਹੈ। ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਟਰੰਪ ਦਾ ਨਵਾਂ ਕਾਨੂੰਨ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਜਿਸਨੂੰ ਉਨ੍ਹਾਂ ਨੇ "One Big Beautiful Bill" ਨਾਮ ਦਿੱਤਾ ਸੀ। ਇਸ ਬਿੱਲ ਵਿੱਚ ਪ੍ਰਵਾਸੀਆਂ ਨੂੰ ਨਿਕਾਲਣ ਲਈ ਵੱਡਾ ਬਜਟ ਰੱਖਿਆ ਗਿਆ ਹੈ, ਜਿਸ ਕਾਰਨ ਆਉਣ ਵਾਲੇ 10 ਸਾਲਾਂ ਵਿੱਚ ਅਮਰੀਕਾ ਦੇ ਵਿੱਤੀ ਘਾਟੇ 'ਚ $3.3 ਟ੍ਰਿਲੀਅਨ ਦਾ ਵਾਧਾ ਹੋ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਟਰੰਪ ਅਤੇ ਮਸਕ ਵਿਚਕਾਰ ਵਿਵਾਦ ਹੋਇਆ ਤੇ ਮਸਕ ਨੇ Department of Government Efficiency (DOGE) ਦੇ ਹੇਡ ਪੋਸਟ ਤੋਂ ਅਸਤੀਫਾ ਦੇ ਦਿੱਤਾ।ਡੋਨਾਲਡ ਟਰੰਪ ਵੱਲੋਂ ਮਸਕ ਨੂੰ ਧਮਕੀ"One Big Beautiful Bill" ਨੂੰ ਲੈ ਕੇ ਐਲਨ ਮਸਕ ਨੇ ਡੋਨਾਲਡ ਟਰੰਪ ਦੀ ਖੁੱਲ੍ਹੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਬਿੱਲ ਰਾਸ਼ਟਰੀ ਅਰਥਵਿਵਸਥਾ ਲਈ ਆਤਮਘਾਤੀ ਸਾਬਤ ਹੋ ਸਕਦਾ ਹੈ। ਇਹ ਸਰਕਾਰੀ ਖ਼ਰਚੇ ਅਤੇ ਅਸਮਰਥਾ ਨੂੰ ਹੋਰ ਵਧਾਵੇਗਾ ਅਤੇ ਟੈਕ ਕੰਪਨੀਆਂ ਤੇ ਸਟਾਰਟਅੱਪਸ 'ਤੇ ਨਕਾਰਾਤਮਕ ਪ੍ਰਭਾਵ ਪਾਏਗਾ। ਇਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮਸਕ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਮਸਕ ਦੀਆਂ ਕੰਪਨੀਆਂ ਨੂੰ ਮਿਲ ਰਹੀਆਂ ਸੰਘੀ ਸਬਸਿਡੀਆਂ ਰੱਦ ਕਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਜਾਂਚ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ। Independence Day is the perfect time to ask if you want independence from the two-party (some would say uniparty) system!Should we create the America Party?— Elon Musk (@elonmusk) July 4, 2025