ਮੋਦੀ-ਕਾਰਨੀ ਮੁਲਾਕਾਤ: ਭਾਰਤ-ਕੈਨੇਡਾ ਸਬੰਧਾਂ 'ਚ ਨਵੀਂ ਸ਼ੁਰੂਆਤ, ਸਹਿਯੋਗ ਦੇ ਖੇਤਰ 'ਚ ਵੱਡੀਆਂ ਸੰਭਾਵਨਾਵਾਂ!

Wait 5 sec.

ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਏ ਜੀ7 ਸੰਮੇਲਨ (G7 summit) ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਅਧਿਕਾਰਿਕ ਮੁਲਾਕਾਤ ਹੋਈ। ਇਸ ਦੌਰਾਨ ਦੋਵਾਂ ਨੇ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਦੀ ਬਹਾਲੀ 'ਤੇ ਸਹਿਮਤੀ ਦਿੱਤੀ। ਉਨ੍ਹਾਂ ਨੇ ਆਪਸੀ ਸਹਿਯੋਗ ਨੂੰ ਬਹੁਤ ਮਹੱਤਵਪੂਰਨ ਦੱਸਿਆ। ਗੱਲਬਾਤ ਦੌਰਾਨ ਅੰਤਰਰਾਸ਼ਟਰੀ ਆਤੰਕਵਾਦ ਅਤੇ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਮੁੱਦਿਆਂ 'ਤੇ ਸਾਂਝੇ ਤੌਰ 'ਤੇ ਕੰਮ ਕਰਨ ਦਾ ਵਾਅਦਾ ਕੀਤਾ ਗਿਆ। ਮੋਦੀ ਨੇ ਇਸ ਮੀਟਿੰਗ ਨੂੰ ਬਹੁਤ ਜ਼ਰੂਰੀ ਦੱਸਿਆ, ਜਦਕਿ ਕਾਰਨੀ ਨੇ ਇਸਨੂੰ ਸਨਮਾਨਜਨਕ ਮੌਕਾ ਕਰਾਰ ਦਿੱਤਾ। ਇਸ ਮੁਲਾਕਾਤ ਨੇ ਕੂਟਨੀਤਕ ਅੜਚਣ ਨੂੰ ਖਤਮ ਕਰਨ ਅਤੇ ਵਿਸ਼ਵਾਸ ਬਹਾਲੀ ਵੱਲ ਪਹਿਲਾ ਮਜ਼ਬੂਤ ਕਦਮ ਸਾਬਤ ਕੀਤਾ।ਭਾਰਤ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਦੌਰਾਨ ਦੋਹਾਂ ਦੇਸ਼ ਤਕਨੀਕ, ਸਿੱਖਿਆ, ਖੇਤੀਬਾੜੀ ਅਤੇ ਊਰਜਾ ਸੁਰੱਖਿਆ ਦੇ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ 'ਤੇ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਏ ਹਨ। ਮਾਰਕ ਕਾਰਨੀ ਨੇ ਖੁਦ AI ਅਤੇ ਊਰਜਾ ਖੇਤਰ ਵਿੱਚ ਸਾਂਝੇ ਸਹਿਯੋਗ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਦੇ ਨਾਲ ਨਾਲ ਖਾਲਿਸਤਾਨ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਾਫ਼ ਅਤੇ ਮਜ਼ਬੂਤ ਰਾਜਨੀਤਿਕ ਸਮਝਦਾਰੀ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਮਾਰਕ ਕਾਰਨੀ ਵੱਲੋਂ ਮੋਦੀ ਨੂੰ G7 ਲਈ ਨਿਮੰਤਰਣ ਦੇਣਾ ਅਤੇ ਖਾਲਿਸਤਾਨ ਹਮਾਇਤੀਆਂ ਦੇ ਇਤਰਾਜ਼ ਨੂੰ ਅਣਡਿੱਠਾ ਕਰਨਾ ਇਸ ਗੱਲ ਦੀ ਸਪਸ਼ਟ ਨਿਸ਼ਾਨੀ ਹੈ ਕਿ ਨਵੀਂ ਸਰਕਾਰ ਭਾਰਤ ਨੂੰ ਇੱਕ ਰਣਨੀਤਕ ਸਾਥੀ ਵਜੋਂ ਵੇਖ ਰਹੀ ਹੈ।