ਭਾਰਤ ਦੇ ਅੰਤਰਿਕਸ਼ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਨੇ 25 ਜੂਨ 2025 ਨੂੰ ਦੁਪਹਿਰ 12.01 ਵਜੇ ਇਕ ਨਵਾਂ ਇਤਿਹਾਸ ਰਚ ਦਿੱਤਾ। ਸ਼ੁਭਾਂਸ਼ੁ ਨੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਐਕਸੀਓਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ ਵੱਲ ਉਡਾਣ ਭਰੀ। ਸ਼ੁਭਾਂਸ਼ੁ ਚਾਰ ਮੈਂਬਰੀ ਦਲ ਦਾ ਹਿੱਸਾ ਹਨ, ਜੋ ਫਾਲਕਨ-9 ਰਾਕਟ ਰਾਹੀਂ ਡਰੈਗਨ ਸਪੇਸਕ੍ਰਾਫਟ ਵਿੱਚ ਬੈਠ ਕੇ ISS ਵੱਲ ਰਵਾਨਾ ਹੋਏ ਹਨ। ਇਸ ਤੋਂ ਪਹਿਲਾਂ ਐਕਸੀਓਮ-4 ਮਿਸ਼ਨ ਕਈ ਵਾਰ ਟਲ ਚੁੱਕਾ ਸੀ।ਮੀਡੀਆ ਰਿਪੋਰਟਾਂ ਅਨੁਸਾਰ, ਸ਼ੁਭਾਂਸ਼ੁ ਨੂੰ ਇਸ ਮਿਸ਼ਨ ਦੌਰਾਨ ਨਾ ਤਾਂ ਘੰਟਾਵਾਰੀ ਤਨਖ਼ਾਹ ਮਿਲੇਗੀ ਅਤੇ ਨਾ ਹੀ ਕੋਈ ਵੱਖਰਾ honorarium। ਦਰਅਸਲ, ਇਸ ਪੂਰੇ ਮਿਸ਼ਨ ਦੀ ਲਾਗਤ ਭਾਰਤ ਸਰਕਾਰ ਵਲੋਂ ਹੀ ਭਰੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਭਾਰਤ ਨੇ ਅਮਰੀਕਾ ਦੀ ਪ੍ਰਾਈਵੇਟ ਸਪੇਸ ਕੰਪਨੀ Axiom Space ਨੂੰ ਇਸ ਮਿਸ਼ਨ ਲਈ ਲਗਭਗ 548 ਕਰੋੜ ਰੁਪਏ ਦਿੱਤੇ ਹਨ। ਇਹੀ ਰਕਮ ਸ਼ੁਭਾਂਸ਼ੁ ਦੀ ਟ੍ਰੇਨਿੰਗ, ਯਾਤਰਾ, ਸਪੇਸ ਸੂਟ, ਰਿਸਰਚ ਕਿੱਟ ਅਤੇ ਹੋਰ ਲੋੜੀਂਦੇ ਸਾਧਨਾਂ 'ਤੇ ਖਰਚ ਕੀਤੀ ਜਾ ਰਹੀ ਹੈ।ਸ਼ੁਭਾਂਸ਼ੁ ਦਾ ਇਹ ਮਿਸ਼ਨ ਲਗਭਗ 14 ਦਿਨਾਂ ਦਾ ਹੋਵੇਗਾ, ਜਿਸ ਦੌਰਾਨ ਉਹ ਪੁਲਾੜ ਵਿੱਚ ਰਹਿ ਕੇ ਲਗਭਗ 60 ਵਿਗਿਆਨਕ ਤਜਰਬਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਤਜਰਬਿਆਂ ਵਿੱਚ ਮਾਈਕ੍ਰੋ ਗ੍ਰੈਵੀਟੀ ਵਿੱਚ ਇਨਸਾਨੀ ਸਰੀਰ 'ਤੇ ਪੈਣ ਵਾਲੇ ਅਸਰ, ਸਪੇਸ ਫੂਡ ਦੀ ਜਾਂਚ, ਬਾਇਓ ਰਿਸਰਚ ਅਤੇ ਭਵਿੱਖ ਲਈ ਲੋੜੀਂਦੀਆਂ ਤਕਨੀਕਾਂ ਦੀ ਜਾਂਚ ਸ਼ਾਮਲ ਹੋਵੇਗੀ।ਇਥੋਂ ਕੀਤੀ ਪੜ੍ਹਾਈ-ਲਿਖਾਈਸ਼ੁਭਾਂਸ਼ੁ ਸ਼ੁਕਲਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ NDA ਤੋਂ ਪੜ੍ਹਾਈ ਕੀਤੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੈਂਗਲੁਰੂ ਤੋਂ M.Tech ਕੀਤਾ। ਉਹ 2006 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਬਣੇ ਅਤੇ ਹੁਣ ਤੱਕ 2000 ਤੋਂ ਵੱਧ ਘੰਟੇ ਫਾਈਟਰ ਜੈਟ ਉਡਾਉਣ ਦਾ ਅਨੁਭਵ ਰੱਖਦੇ ਹਨ। ਉਨ੍ਹਾਂ ਨੂੰ 2019 ਵਿੱਚ ਭਾਰਤ ਦੇ ਗਗਨਯਾਨ ਮਿਸ਼ਨ ਲਈ ਚੁਣਿਆ ਗਿਆ ਸੀ ਅਤੇ ਇਸ ਤਹਿਤ ਉਨ੍ਹਾਂ ਨੇ ਰੂਸ ਅਤੇ ਭਾਰਤ ਵਿੱਚ ਕਠਿਨ ਪ੍ਰਸ਼ਿਕਸ਼ਣ ਲਿਆ।ਪਹਿਲਾਂ ਟਲਿਆ ਸੀ ਮਿਸ਼ਨਇਸ ਤੋਂ ਪਹਿਲਾਂ ਇਹ ਮਿਸ਼ਨ ਕੁਝ ਕਾਰਨਾਂ ਕਰਕੇ ਟਲ ਗਿਆ ਸੀ। ਪਰ ਹੁਣ ਬੁੱਧਵਾਰ ਨੂੰ ਆਖ਼ਿਰਕਾਰ ਸ਼ੁਭਾਂਸ਼ੁ ਅਤੇ ਉਨ੍ਹਾਂ ਦੇ ਹੋਰ ਸਾਥੀ ਅੰਤਰਿਕਸ਼ ਲਈ ਰਵਾਨਾ ਹੋ ਚੁੱਕੇ ਹਨ। ਪੁਲਾੜ ਯਾਤਰਾ ਤੋਂ ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ।