Iran Israel War: ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੀ ਜੰਗ 'ਚ ਦੁਨੀਆ ਦੋ ਧੜਿਆਂ 'ਚ ਵੰਡਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਜ਼ਰਾਈਲ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਵਿੱਚ ਅਮਰੀਕਾ (America ) ਜਲਦੀ ਸ਼ਾਮਲ ਹੋ ਸਕਦਾ ਹੈ। ਇਜ਼ਰਾਈਲ ਦੇ ਮੁਤਾਬਕ, ਈਰਾਨ ਦੇ ਪਰਮਾਣੂ ਕਾਰਜਕ੍ਰਮ ਦੇ ਖਿਲਾਫ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਜੰਗ 'ਚ ਹਿੱਸਾ ਲੈ ਸਕਦੇ ਹਨ। ਦੂਜੇ ਪਾਸੇ, ਈਰਾਨ ਤੋਂ ਲੈ ਕੇ ਰੂਸ ਤੱਕ ਨੇ ਇਸ ਯੁੱਧ ਵਿੱਚ ਅਮਰੀਕਾ ਨੂੰ ਫੌਜੀ ਦਖਲਅੰਦਾਜ਼ੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।ਅਗਲੇ 24-48 ਘੰਟਿਆਂ ਵਿੱਚ ਅਮਰੀਕਾ ਲਏਗਾ ਫੈਸਲਾ - ਟਰੰਪਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ, ਇਜ਼ਰਾਈਲ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਈਰਾਨ 'ਤੇ ਹਮਲਾ ਕਰਨ ਵਿੱਚ ਸ਼ਾਮਲ ਹੋਣ ਬਾਰੇ ਅਗਲੇ 24 ਤੋਂ 48 ਘੰਟਿਆਂ ਵਿੱਚ ਅਮਰੀਕਾ ਦੇ ਰਵੱਈਏ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ, "ਉਮੀਦ ਹੈ ਕਿ ਅਮਰੀਕਾ ਇਹ ਜੰਗ ਵਿੱਚ ਸ਼ਾਮਲ ਹੋਵੇਗਾ, ਪਰ ਉਸ 'ਤੇ ਕੋਈ ਦਬਾਅ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਨੂੰ ਆਪਣਾ ਫੈਸਲਾ ਆਪ ਕਰਨਾ ਹੋਵੇਗਾ।"ਅਮਰੀਕਾ ਨੇ ਕਿਹਾ – ਦੋ ਹਫ਼ਤਿਆਂ ਵਿੱਚ ਲਏਗਾ ਫੈਸਲਾਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਆਯਤੁੱਲਾ ਅਲੀ ਖਾਮੇਨੇਈ ਨੂੰ ਹਿਟਲਰ ਵਾਂਗ ਦੱਸਦਿਆਂ ਕਿਹਾ, "ਖਾਮੇਨੇਈ ਵਰਗੇ ਤਾਨਾਸ਼ਾਹ ਨੂੰ ਜੀਉਣ ਦਾ ਹੱਕ ਨਹੀਂ। ਉਹ ਹਮੇਸ਼ਾ ਆਪਣੇ ਏਜੰਟਾਂ ਰਾਹੀਂ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦੇ ਆਏ ਹਨ।" ਇਸ ਬਾਰੇ ਇਜ਼ਰਾਈਲ ਦੇ ਇੱਕ ਅਧਿਕਾਰੀ ਨੇ ਕਿਹਾ, "ਕੈਟਜ਼ ਹਮੇਸ਼ਾ ਨੇਤਨਯਾਹੂ ਦੀ ਹਦਾਇਤ ਅਨੁਸਾਰ ਹੀ ਬਿਆਨ ਦਿੰਦੇ ਹਨ। ਉਹ ਇਹ ਸਭ ਆਪਣੇ ਤੌਰ 'ਤੇ ਨਹੀਂ ਕਹਿ ਰਹੇ।" ਦੂਜੇ ਪਾਸੇ, ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਹਫ਼ਤਿਆਂ ਦੇ ਅੰਦਰ ਆਪਣਾ ਫੈਸਲਾ ਲੈਣਗੇ।ਟਰੰਪ ਦੇ ਬਿਆਨ ਤੋਂ ਬਾਅਦ ਰੂਸ ਤੇ ਚੀਨ ਵੱਲੋਂ ਇਜ਼ਰਾਈਲ ਦੀ ਨਿੰਦਾਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਬਿਨਾ ਕਿਸੇ ਸ਼ਰਤ ਦੇ ਸਰੈਂਡਰ ਕਰਨ ਲਈ ਕਿਹਾ। ਉਨ੍ਹਾਂ ਇਹ ਸੰਕੇਤ ਵੀ ਦਿੱਤੇ ਕਿ ਅਮਰੀਕਾ ਈਰਾਨ 'ਤੇ ਹਮਲਾ ਕਰ ਸਕਦਾ ਹੈ। ਟਰੰਪ ਦੇ ਬਿਆਨ ਤੋਂ ਬਾਅਦ ਰੂਸ ਅਤੇ ਚੀਨ ਨੇ ਈਰਾਨ 'ਤੇ ਕੀਤੇ ਹਮਲੇ ਨੂੰ ਲੈ ਕੇ ਇਜ਼ਰਾਈਲ ਦੀ ਨਿੰਦਾ ਕੀਤੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੁੱਲ੍ਹ ਕੇ ਕਿਹਾ ਕਿ ਮਿਡਲ ਈਸਟ 'ਚ ਲੜਾਈ ਸੱਲਝਾਉਣ ਲਈ ਸਭ ਤੋਂ ਪਹਿਲਾਂ ਜੰਗ ਰੋਕਣੀ ਪਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਵਾਦਾਂ ਨੂੰ ਤਾਕਤ ਨਾਲ ਨਹੀਂ, ਸੰਵਾਦ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।ਰੂਸ ਵੱਲੋਂ ਅਮਰੀਕਾ ਨੂੰ ਜੰਗ ਤੋਂ ਦੂਰ ਰਹਿਣ ਦੀ ਚੇਤਾਵਨੀਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਜੰਗ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ। ਰੂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਬੁੱਧਵਾਰ (18 ਜੂਨ 2025) ਨੂੰ ਇਜ਼ਰਾਈਲ-ਈਰਾਨ ਜੰਗ ਨੂੰ ਤੁਰੰਤ ਰੋਕਣ ਅਤੇ ਤੇਹਰਾਨ ਦੇ ਪਰਮਾਣੂ ਮੁੱਦੇ ਦਾ ਰਾਜਨੀਤਿਕ ਅਤੇ ਕੂਟਨੀਤਿਕ ਰਾਹੀਂ ਹੱਲ ਲੱਭਣ ਲਈ ਕੋਸ਼ਿਸ਼ਾਂ ਤੇਜ਼ ਕਰਨ ਦੀ ਅਪੀਲ ਕੀਤੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਏਈ ਦੇ ਰਾਸ਼ਟਰਪਤੀ ਮੋਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ।