Ahmedabad Plane Crash: ਅਹਿਮਦਾਬਾਦ ਪਲੇਨ ਹਾਦਸੇ 'ਤੇ ਏਅਰ ਇੰਡੀਆ ਦੇ CEO ਦਾ ਵੱਡਾ ਬਿਆਨ, ਕਿਹਾ - 'ਉਡਾਣ ਤੋਂ ਪਹਿਲਾਂ ਇੰਜਣ...'

Wait 5 sec.

Ahmedabad Plane Crash Boeing 787 Aircraft: ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਵੀਰਵਾਰ (19 ਜੂਨ 2025) ਨੂੰ ਕਿਹਾ ਕਿ ਹਾਦਸਾਗ੍ਰਸਤ ਹੋਇਆ ਬੋਇੰਗ 787-8 ਡਰੀਮਲਾਈਨਰ ਜਹਾਜ਼ ਚੰਗੀ ਤਰ੍ਹਾਂ ਮੇਂਟੇਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਜਹਾਜ਼ ਦੀ ਆਖਰੀ ਵਾਰੀ ਗੰਭੀਰ ਜਾਂਚ ਜੂਨ 2023 ਵਿੱਚ ਹੋਈ ਸੀ ਅਤੇ ਅਗਲੀ ਜਾਂਚ ਦਿਸੰਬਰ 2025 ਵਿੱਚ ਹੋਣੀ ਸੀ।ਮੁਸਾਫਰਾਂ ਲਈ ਦਿੱਤੇ ਗਏ ਸੰਦੇਸ਼ ਵਿੱਚ ਏਅਰ ਇੰਡੀਆ ਦੇ ਮੁਖੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਲਈ ਵੱਡੇ ਜਹਾਜ਼ਾਂ ਦੇ ਬੇੜੇ ਦੇ ਚਲਾਣ 'ਚ 15 ਫੀਸਦੀ ਕਟੌਤੀ ਇੱਕ ਅਸਥਾਈ ਕਦਮ ਹੈ।ਉਨ੍ਹਾਂ ਕਿਹਾ, "ਉਡਾਣ ਤੋਂ ਪਹਿਲਾਂ ਇੰਜਣ ਦੀ ਜਾਂਚ ਕੀਤੀ ਗਈ ਸੀ। ਜਹਾਜ਼ ਦੀ ਸੰਭਾਲ ਚੰਗੀ ਤਰ੍ਹਾਂ ਕੀਤੀ ਗਈ ਸੀ। ਆਖਰੀ ਵਾਰੀ ਗੰਭੀਰ ਜਾਂਚ ਜੂਨ 2023 ਵਿੱਚ ਹੋਈ ਸੀ ਅਤੇ ਅਗਲੀ ਜਾਂਚ ਦਿਸੰਬਰ 2025 ਵਿੱਚ ਹੋਣੀ ਸੀ। ਜਹਾਜ਼ ਦੇ ਸੱਜੇ ਪਾਸੇ ਦੇ ਇੰਜਣ ਦੀ ਮੁਰੰਮਤ ਮਾਰਚ 2025 ਵਿੱਚ ਕੀਤੀ ਗਈ ਸੀ, ਜਦਕਿ ਖੱਬੇ ਇੰਜਣ ਦੀ ਜਾਂਚ ਅਪ੍ਰੈਲ 2025 ਵਿੱਚ ਹੋਈ ਸੀ। ਜਹਾਜ਼ ਅਤੇ ਦੋਵੇਂ ਇੰਜਣਾਂ ਦੀ ਨਿਯਮਿਤ ਜਾਂਚ ਹੁੰਦੀ ਰਹੀ ਸੀ, ਅਤੇ ਉਡਾਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਾਹਮਣੇ ਨਹੀਂ ਆਈ ਸੀ।"ਵਿਲਸਨ ਨੇ ਕਿਹਾ ਕਿ ਏਅਰਲਾਈਨ ਅਤੇ ਪੂਰਾ ਏਵਿਏਸ਼ਨ ਉਦਯੋਗ ਇਸ ਤ੍ਰਾਸਦੀ ਦੇ ਕਾਰਣ ਨੂੰ ਜਾਣਨ ਲਈ ਸਰਕਾਰੀ ਜਾਂਚ ਰਿਪੋਰਟ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਵਾਪਸ ਜਿੱਤਣ ਲਈ, ਏਅਰਲਾਈਨ ਆਪਣੇ ਬੋਇੰਗ 787 ਅਤੇ 777 ਜਹਾਜ਼ਾਂ ਦੀ ਉਡਾਣ ਤੋਂ ਪਹਿਲਾਂ ਹੋਣ ਵਾਲੀ ਸੁਰੱਖਿਆ ਜਾਂਚ ਹੋਰ ਵਧਾ ਰਹੀ ਹੈ।ਅੰਤਰਰਾਸ਼ਟਰੀ ਉਡਾਣਾਂ 'ਚ ਕਟੌਤੀ ਦਾ ਫੈਸਲਾਵਿਲਸਨ ਨੇ ਕਿਹਾ ਕਿ ਵਾਧੂ ਜਾਂਚਾਂ ਵਿੱਚ ਲੱਗਣ ਵਾਲੇ ਸਮੇਂ ਅਤੇ ਉਡਾਣਾਂ ਦੇ ਚੱਲਣ 'ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ, ਏਅਰ ਇੰਡੀਆ ਨੇ 20 ਜੂਨ ਤੋਂ ਲੈ ਕੇ ਜੁਲਾਈ ਮੱਧ ਤੱਕ ਆਪਣੇ ਵੱਡੇ ਜਹਾਜ਼ਾਂ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 15 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ।ਉਨ੍ਹਾਂ ਕਿਹਾ, "ਇਸ ਨਾਲ ਸਾਨੂੰ ਕਿਸੇ ਵੀ ਅਣਚਾਹੀ ਸਮੱਸਿਆ ਨਾਲ ਨਜਿੱਠਣ ਲਈ ਵਾਧੂ ਜਹਾਜ਼ ਤਿਆਰ ਰੱਖਣ ਵਿੱਚ ਮਦਦ ਮਿਲੇਗੀ। ਸਾਨੂੰ ਲੱਗਦਾ ਹੈ ਕਿ ਉਡਾਣਾਂ ਵਿੱਚ ਇਹ ਅਸਥਾਈ ਕਮੀ ਤੁਹਾਡੀਆਂ ਯਾਤਰਾ ਯੋਜਨਾਵਾਂ 'ਤੇ ਅਸਰ ਪਾ ਸਕਦੀ ਹੈ। ਕਿਸੇ ਵੀ ਤਕਲੀਫ਼ ਲਈ ਅਸੀਂ ਗਹਿਰਾ ਅਫ਼ਸੋਸ ਜਤਾਉਂਦੇ ਹਾਂ।"ਵਿਮਾਨ ਹਾਦਸੇ ਦੀ ਜਾਂਚ ਜਾਰੀ - ਏਅਰ ਇੰਡੀਆ CEOਵਿਲਸਨ ਨੇ ਕਿਹਾ ਕਿ ਕੰਪਨੀ ਇਸ ਤ੍ਰਾਸਦੀ ਤੋਂ ਪ੍ਰਭਾਵਤ ਪਰਿਵਾਰਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਿਮਾਨ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, "ਸਾਡੀ ਸੰਵੇਦਨਾ ਇਸ ਨੁਕਸਾਨ ਤੋਂ ਪ੍ਰਭਾਵਤ ਸਾਰੇ ਲੋਕਾਂ ਦੇ ਨਾਲ ਹੈ।"ਏਅਰ ਇੰਡੀਆ ਦੀ ਉਡਾਣ AI171 ਵਿੱਚ ਕ੍ਰੂ ਦੇ 12 ਮੈਂਬਰਾਂ ਸਮੇਤ ਕੁੱਲ 242 ਲੋਕ ਸਵਾਰ ਸਨ। ਇਹ ਜਹਾਜ਼ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਸ਼ਹਿਰ ਦੇ ਮੇਘਾਣੀ ਨਗਰ ਖੇਤਰ ਵਿੱਚ ਇੱਕ ਮੈਡੀਕਲ ਹੋਸਟਲ ਕੰਪਲੈਕਸ 'ਚ ਕਰੈਸ਼ ਹੋ ਗਿਆ ਸੀ। ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਕੁੱਲ 270 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜਹਾਜ਼ ਵਿੱਚ ਮੌਜੂਦ 241 ਯਾਤਰੀ ਵੀ ਸ਼ਾਮਲ ਸਨ। ਸਿਰਫ਼ ਇੱਕ ਯਾਤਰੀ ਹੀ ਜਿੰਦਗੀ ਬਚਾ ਸਕਿਆ।