S Jaishankar Penny Wong Meeting: ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਕ ਮੀਟਿੰਗ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ-ਆਸਟਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਰਿਸ਼ਤਿਆਂ ਅਤੇ ਭਵਿੱਖ ਦੀ ਯੋਜਨਾਵਾਂ 'ਤੇ ਚਰਚਾ ਕੀਤੀ। ਖ਼ਾਸ ਗੱਲ ਇਹ ਰਹੀ ਕਿ ਇਸ ਸਾਲ ਦੋਹਾਂ ਦੇਸ਼ਾਂ ਦੀ ਰਣਨੀਤਕ ਭਾਈਚਾਰੇ ਨੂੰ 5 ਸਾਲ ਪੂਰੇ ਹੋ ਰਹੇ ਹਨ।ਮੀਟਿੰਗ ਦੌਰਾਨ ਐਸ. ਜੈਸ਼ੰਕਰ ਨੇ ਕਿਹਾ, “ਸਾਡੇ ਰਿਸ਼ਤੇ ਹੁਣ ਅਜਿਹੇ ਪੱਧਰ 'ਤੇ ਪਹੁੰਚ ਗਏ ਹਨ ਜਿੱਥੇ ਸਾਨੂੰ ਵੱਧ ਮੌਕੇ ਮਿਲ ਰਹੇ ਹਨ ਅਤੇ ਘੱਟ ਸਮੱਸਿਆਵਾਂ ਨੂੰ ਹੱਲ ਕਰਨਾ ਪੈ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀਆਂ ਦੀ ਹਾਲੀਆ ਮੁਲਾਕਾਤ ਵੀ ਬਹੁਤ ਸਫਲ ਰਹੀ ਹੈ।”ਉਨ੍ਹਾਂ ਦੱਸਿਆ ਕਿ ਭਾਰਤ ਆਉਣ ਵਾਲੇ ਸ਼ਿਖਰ ਸੰਮੇਲਨ ਦੀ ਮਿਜਬਾਨੀ ਕਰੇਗਾ ਅਤੇ ਅੱਜ ਹੋਈ ਗੱਲਬਾਤ ਰਾਹੀਂ ਅਗਲੀ ਦਿਸ਼ਾ ਨਿਰਧਾਰਿਤ ਕੀਤੀ ਜਾਵੇਗੀ।ਪੇਨੀ ਵੋਂਗ ਨੇ ਕਿਹਾ ਇਹ ਵੱਡੀ ਗੱਲਪੇਨੀ ਵੋਂਗ ਨੇ ਕਿਹਾ, “ਮੈਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਹੁਣ ਤੱਕ 23 ਵਾਰੀ ਮੁਲਾਕਾਤ ਜਾਂ ਗੱਲਬਾਤ ਕਰ ਚੁੱਕੀ ਹਾਂ, ਜੋ ਕਿਸੇ ਵੀ ਹੋਰ ਸਮਕਾਲੀ ਨਾਲੋਂ ਕਈ ਗੁਣਾ ਵੱਧ ਹੈ। ਇਹ ਦੱਸਦਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਆਪਣੇ ਰਿਸ਼ਤੇ ਨੂੰ ਕਿੰਨਾ ਮਹੱਤਵ ਦਿੰਦੇ ਹਨ।”ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦੇਸ਼ ਸਿਰਫ ਰਣਨੀਤਕ ਅਤੇ ਆਰਥਿਕ ਸਾਥੀ ਹੀ ਨਹੀਂ, ਸਗੋਂ ਉਨ੍ਹਾਂ ਦੇ ਲੋਕਾਂ ਵਿਚਕਾਰ ਵੀ ਗਹਿਰੇ ਰਿਸ਼ਤੇ ਹਨ। ਪੇਨੀ ਵੋਂਗ ਨੇ ਕਵਾਡ ਅਤੇ ਇੰਡੋ-ਪੈਸਿਫਿਕ ਵਰਗੇ ਮੁੱਦਿਆਂ 'ਤੇ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜਤਾਈ।ਦੋਹਾਂ ਦੇਸ਼ਾਂ ਨੇ ਕੀ ਫੈਸਲੇ ਕੀਤੇ?ਦੋਹਾਂ ਦੇਸ਼ਾਂ ਨੇ ਇਹ ਤੈਅ ਕੀਤਾ ਕਿ ਭਵਿੱਖ ਵਿੱਚ ਸਿੱਖਿਆ, ਰੱਖਿਆ, ਵਪਾਰ ਅਤੇ ਖੇਤਰੀ ਸੁਰੱਖਿਆ ਵਰਗੇ ਅਹਿਮ ਮਸਲਿਆਂ 'ਤੇ ਮਿਲ ਕੇ ਕੰਮ ਕੀਤਾ ਜਾਵੇਗਾ। ਦੋਹਾਂ ਨੇਤਾਵਾਂ ਨੇ ਵਿਸ਼ਵਾਸ ਜਤਾਇਆ ਕਿ ਜੇ ਕਦੇ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਤੁਰੰਤ ਇਕ ਦੂਜੇ ਨਾਲ ਗੱਲ ਕਰਕੇ ਹੱਲ ਕੱਢ ਸਕਦੇ ਹਨ। ਪੇਨੀ ਵੋਂਗ ਨੇ ਭਾਰਤ ਨੂੰ ਭਰੋਸੇਯੋਗ ਭਾਗੀਦਾਰ ਦੱਸਿਆਪੇਨੀ ਵੋਂਗ ਨੇ ਭਾਰਤ ਨੂੰ ਇੱਕ ਭਰੋਸੇਯੋਗ ਭਾਗੀਦਾਰ ਕਰਾਰ ਦਿੱਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਕ ਰਿਸ਼ਤੇ ਪਹਿਲਾਂ ਨਾਲੋਂ ਕਈ ਗੁਣਾ ਮਜ਼ਬੂਤ ਹੋਏ ਹਨ।ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ-ਆਸਟਰੇਲੀਆ ਵਿਚਕਾਰ ਨਿਯਮਤ ਸੰਵਾਦ ਇਹ ਦਰਸਾਉਂਦਾ ਹੈ ਕਿ ਦੋਹਾਂ ਦੇਸ਼ ਇਕ ਦੂਜੇ 'ਤੇ ਭਰੋਸਾ ਕਰਦੇ ਹਨ ਅਤੇ ਸਮੇਂ 'ਤੇ ਮਿਲਕੇ ਫੈਸਲੇ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲਾ ਸਮਾਂ ਸਾਂਝੇ ਵਿਕਾਸ ਅਤੇ ਸਥਿਰਤਾ ਦਾ ਹੋਵੇਗਾ। Good as always to catch up with FM @SenatorWong of Australia.Our discussions were reflective of the trust and comfort of our Comprehensive Strategic Partnership.Look forward to welcoming her in India. 🇮🇳 🇦🇺 pic.twitter.com/wmHkMTqAaG— Dr. S. Jaishankar (@DrSJaishankar) July 1, 2025