Earthquake : ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕ ਡਰਦੇ ਮਾਰੇ ਘਰਾਂ ਤੋਂ ਭੱਜੇ, ਰਿਕਟਰ ਸਕੇਲ 'ਤੇ 5.2 ਤੀਬਰਤਾ ਦਰਜ

Wait 5 sec.

Earthquake: ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅੱਜ ਸਵੇਰੇ ਜ਼ੋਰਦਾਰ ਭੂਚਾਲ ਆਇਆ। ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ 3 ਵਜੇ 54 ਮਿੰਟ 'ਤੇ ਭੂਚਾਲ ਦੇ ਇੰਨੇ ਭਿਆਨਕ ਝਟਕੇ ਮਹਿਸੂਸ ਕੀਤੇ ਗਏ ਕਿ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.2 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਧਰਤੀ ਹੇਠਾਂ 150 ਕਿਲੋਮੀਟਰ ਦੀ ਡੂੰਘਾਈ ਵਿੱਚ ਮਿਲਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਐਤਵਾਰ ਸਵੇਰੇ ਆਏ ਇਸ ਭੂਚਾਲ ਕਾਰਨ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।ਬੀਤੇ ਦਿਨ 2 ਵਾਰੀ ਆਇਆ ਸੀ ਭੂਚਾਲਜਾਣਕਾਰੀ ਮੁਤਾਬਕ, ਬੀਤੇ ਦਿਨ ਵੀ ਪਾਕਿਸਤਾਨ ਵਿੱਚ 2 ਵਾਰ ਭੂਚਾਲ ਆਇਆ ਸੀ। ਸ਼ਾਮ ਕਰੀਬ 6 ਵਜੇ 53 ਮਿੰਟ ਤੋਂ ਲੈ ਕੇ 7 ਵਜੇ ਦੇ ਵਿਚਕਾਰ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲੀ ਵਾਰੀ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.4 ਦਰਜ ਕੀਤੀ ਗਈ, ਜਦਕਿ ਦੂਜੀ ਵਾਰੀ ਆਏ ਭੂਚਾਲ ਦੀ ਤੀਬਰਤਾ 3.2 ਸੀ। ਇਹ ਝਟਕੇ ਕਰਾਚੀ ਸ਼ਹਿਰ 'ਚ ਵੀ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਧਰਤੀ ਹੇਠਾਂ 38 ਕਿਲੋਮੀਟਰ ਦੀ ਗਹਿਰਾਈ ਵਿੱਚ ਮਿਲਿਆ। ਲਾਂਧੀ ਖੇਤਰ ਵਿੱਚ ਫਾਲਟ ਲਾਈਨ ਦੇ ਟਕਰਾਅ ਕਾਰਨ ਪਾਕਿਸਤਾਨ ਵਿੱਚ ਭੂਚਾਲ ਆਉਂਦੇ ਹਨ। ਕਰਾਚੀ ਮੌਸਮ ਵਿਗਿਆਨ ਕੇਂਦਰ ਦੇ ਮੁਖ ਮੌਸਮ ਵਿਗਿਆਨੀ ਆਮਿਰ ਹੈਦਰ ਨੇ ANI ਨੂੰ ਦੱਸਿਆ ਕਿ 1 ਜੂਨ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ 21 ਵਾਰੀ ਭੂਚਾਲ ਆ ਚੁੱਕਾ ਹੈ।ਭੂਚਾਲ ਲਈ ਸਭ ਤੋਂ ਐਕਟਿਵ ਦੇਸ਼ਾਂ ਵਿੱਚੋਂ ਇੱਕ ਹੈ ਪਾਕਿਸਤਾਨਦੱਸਣਯੋਗ ਗੱਲ ਹੈ ਕਿ ਪਾਕਿਸਤਾਨ ਭੂਚਾਲ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਸਰਗਰਮ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੈ। ਇੱਥੇ ਅਕਸਰ ਵੱਡੇ ਭੂਚਾਲ ਆਉਂਦੇ ਹਨ ਜੋ ਕਈ ਵਾਰ ਬਹੁਤ ਹੀ ਵਿਨਾਸ਼ਕਾਰੀ ਸਾਬਤ ਹੁੰਦੇ ਹਨ। ਪਾਕਿਸਤਾਨ ਯੂਰੇਸ਼ੀਅਨ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਦੇ ਓਵਰਲੈਪ ਵਿੱਚ ਆਉਂਦਾ ਹੈ। ਇਨ੍ਹਾਂ ਪਲੇਟਾਂ ਦੇ ਉੱਤੇ ਬਲੋਚਿਸਤਾਨ, ਖੈਬਰ ਪਖ਼ਤੂਨਖ਼ਵਾ ਅਤੇ ਗਿਲਗਿਟ-ਬਾਲਟੀਸਤਾਨ ਸਥਿਤ ਹਨ। ਇਹ ਇਲਾਕੇ ਇਰਾਨੀ ਪਠਾਰ ਅਤੇ ਯੂਰੇਸ਼ੀਅਨ ਪਲੇਟ ਦੇ ਦੱਖਣੀ ਕਿਨਾਰੇ ਉੱਤੇ ਵਸੇ ਹੋਏ ਹਨ। ਜਦਕਿ ਸਿੰਧ, ਪੰਜਾਬ, POK ਅਤੇ ਭਾਰਤ ਦਾ ਕਸ਼ਮੀਰ ਦੱਖਣੀ ਏਸ਼ੀਆ ਵਿੱਚ ਭਾਰਤੀ ਟੈਕਟੋਨਿਕ ਪਲੇਟ ਦੇ ਉੱਤਰੀ-ਪੱਛਮੀ ਕਿਨਾਰੇ ਉੱਤੇ ਸਥਿਤ ਹਨ। ਜਦੋਂ ਇਹ ਦੋਨਾਂ ਪਲੇਟਾਂ ਇੱਕ-ਦੂਜੇ ਨਾਲ ਟਕਰਾਉਂਦੀਆਂ ਹਨ ਤਾਂ ਇਨ੍ਹਾਂ ਇਲਾਕਿਆਂ ਵਿੱਚ ਭੂਚਾਲ ਆਉਂਦੇ ਹਨ।