Road Accident: ਗਾਜ਼ੀਆਬਾਦ ਦੇ ਵਿੱਚ 24 ਫਰਵਰੀ ਨੂੰ ਗ੍ਰੈਂਡ ਸੋਸਾਇਟੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਜਿੱਥੇ ਇੱਕ ਕਾਰ ਸੋਸਾਇਟੀ ਦੇ ਅਹਾਤੇ ਵਿੱਚ ਖੇਡ ਰਹੇ ਇੱਕ ਮਾਸੂਮ 5 ਸਾਲ ਦੇ ਬੱਚੇ ਨੂੰ ਕੁਚਲ ਗਈ। ਇਹ ਸਾਰੀ ਘਟਨਾ ਸੋਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ DL-4CAN-5908 ਨੰਬਰ ਵਾਲੀ ਇੱਕ ਹੌਂਡਾ ਸਿਟੀ ਕਾਰ ਸੋਸਾਇਟੀ ਵਿੱਚ ਦਾਖਲ ਹੁੰਦੀ ਹੈ ਤੇ ਮਾਸੂਮ ਆਰੂਸ਼ ਤਿਆਗੀ ਨੂੰ ਟੱਕਰ ਮਾਰਦੀ ਹੈ। ਇਸ ਘਟਨਾ ਵਿੱਚ ਮਾਸੂਮ ਬੱਚਾ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ, ਕਾਰ ਚਲਾ ਰਹੀ ਔਰਤ ਕੁਝ ਦੇਰ ਲਈ ਰੁਕੀ, ਪਰ ਫਿਰ ਉੱਥੋਂ ਚਲੀ ਗਈ।ਜਾਣਕਾਰੀ ਅਨੁਸਾਰ, ਕਾਰ ਸੰਧਿਆ ਨਾਮ ਦੀ ਇੱਕ ਔਰਤ ਚਲਾ ਰਹੀ ਸੀ, ਜੋ ਆਪਣੇ ਪਤੀ ਅਮਿਤ ਦੀ ਕਾਰ ਨਾਲ ਬਾਹਰ ਗਈ ਹੋਈ ਸੀ। ਪੁਲਿਸ ਅਨੁਸਾਰ ਇਹ ਹਾਦਸਾ ਔਰਤ ਦਾ ਧਿਆਨ ਭਟਕਣ ਕਾਰਨ ਹੋਇਆ। ਇਸ ਹਾਦਸੇ ਵਿੱਚ ਬੱਚੇ ਦੇ ਪੱਟ ਤੋਂ ਗੋਡੇ ਤੱਕ ਫ੍ਰੈਕਚਰ ਹੋ ਗਿਆ ਤੇ ਉਸਦੇ ਸੱਜੇ ਹੱਥ, ਖੱਬੀ ਲੱਤ ਤੇ ਪਿੱਠ 'ਤੇ ਵੀ ਗੰਭੀਰ ਸੱਟਾਂ ਲੱਗੀਆਂ। ਉਸਨੂੰ ਇਲਾਜ ਲਈ ਵਸੁੰਧਰਾ ਦੇ ਅਟਲਾਂਟਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਬੱਚੇ ਦੇ ਪਿਤਾ ਰੋਮਿਤ ਤਿਆਗੀ ਦੀ ਸ਼ਿਕਾਇਤ 'ਤੇ ਨੰਦਗ੍ਰਾਮ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਹਿਲਾ ਡਰਾਈਵਰ ਵਿਰੁੱਧ ਬੀਐਨਐਸ 2023 ਦੀ ਧਾਰਾ 281 ਅਤੇ 125ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਨੰਦਗ੍ਰਾਮ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।