Mahakumbh 2025: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ 13 ਜਨਵਰੀ ਨੂੰ ਸ਼ੁਰੂ ਹੋਇਆ ਮਹਾਕੁੰਭ 45 ਦਿਨਾਂ ਬਾਅਦ 26 ਫ਼ਰਵਰੀ ਨੂੰ ਮਹਾਸ਼ਿਵਰਾਤਰੀ ’ਤੇ ਸਮਾਪਤ ਹੋਇਆ। ਦੁਨੀਆਂ ਭਰ ਦੇ ਸ਼ਰਧਾਲੂ ਗੰਗਾ, ਯਮੁਨਾ ਅਤੇ ਮਹਾਨ ਸਰਸਵਤੀ ਨਦੀਆਂ ਦੇ ਪਵਿੱਤਰ ਸੰਗਮ ’ਤੇ ਅਧਿਆਤਮਕ ਸ਼ੁੱਧੀ ਅਤੇ ਮੁਕਤੀ ਦੀ ਮੰਗ ਕਰਦੇ ਹਨ। 26 ਫਰਵੀਰ ਨੂੰ ਇਹ ਸ਼ਾਨਦਾਰ ਸਮਾਗਮ ਸਮਾਪਤ ਹੋ ਗਿਆ ਹੈ, ਜਿਸ ਨੇ ਆਪਣੇ ਪਿੱਛੇ ਡੂੰਘੇ ਅਧਿਆਤਮਕ ਮਹੱਤਵ ਅਤੇ ਪ੍ਰਭਾਵਸ਼ਾਲੀ ਆਰਥਕ ਪ੍ਰਭਾਵ ਦੀ ਵਿਰਾਸਤ ਛੱਡੀ ਹੈ। ਨਜ਼ਰ ਆਇਆ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ45 ਦਿਨੀ ਆਧਿਆਤਮਿਕ ਸਮਾਗਮ ਵਿੱਚ 66.21 ਕਰੋੜ ਸ਼ਰਧਾਲੂਆਂ ਨੇ ਭਾਗ ਲਿਆ। ਸਮਾਪਤੀ ਦੇ ਪ੍ਰੋਗਰਾਮ 'ਚ ਸ਼ਾਨਦਾਰ ਲਾਈਟ ਸ਼ੋਅ ਅਤੇ ਆਤਸ਼ਬਾਜ਼ੀ ਨਾਲ ਸਮਾਪਤ ਹੋਇਆ, ਜਿਸ ਨੇ ਇਸ ਬੇਮਿਸਾਲ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਨਜ਼ਾਰੇ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ।ਸੰਗਮ ਤਟ 'ਤੇ ਕਈ ਗੌਰਵਮਈ ਪਲਾਂ ਨੂੰ ਸ਼ਾਨਦਾਰ ਬਣਾ ਕੇ ਵਿਸ਼ਵ ਦੇ ਸਭ ਤੋਂ ਵੱਡੇ ਆਯੋਜਨ ਵਜੋਂ ਮਹਾਕੁੰਭ ਬੁੱਧਵਾਰ ਨੂੰ ਮਹਾਸ਼ਿਵਰਾਤਰੀ ਤਿਉਹਾਰ ਦੀ ਆਖਰੀ ਡੁੱਬਕੀ ਨਾਲ ਵਿਦਾ ਹੋ ਗਿਆ। ਦੁਨੀਆ ਲਈ ਇਸ ਦੀ ਸਾਂਸਕ੍ਰਿਤਿਕ ਚੇਤਨਾ ਪ੍ਰੇਰਣਾਦਾਇਕ ਅਤੇ ਯਾਦਗਾਰ ਬਣ ਗਈ।CM ਯੋਗੀ ਆਦਿੱਤਯਨਾਥ ਲੋਕਾਂ ਦਾ ਕੀਤਾ ਧੰਨਵਾਦਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਪੋਸਟ ਵਿੱਚ ਕਿਹਾ, "13 ਜਨਵਰੀ, ਪੋਖ ਪੁਰਨਿਮਾ ਤੋਂ ਸ਼ੁਰੂ ਹੋਏ ਮਹਾਕੁੰਭ ਵਿੱਚ ਮਹਾਸ਼ਿਵਰਾਤਰੀ ਤੱਕ ਕੁੱਲ 45 ਦਿਨਾਂ ਦੌਰਾਨ 66 ਕਰੋੜ 21 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਾਵਨ ਤ੍ਰਿਵੇਣੀ ਵਿੱਚ ਇਸ਼ਨਾਨ ਕਰ ਪਵਿੱਤਰ ਲਾਭ ਪ੍ਰਾਪਤ ਕੀਤਾ। ਵਿਸ਼ਵ ਇਤਿਹਾਸ ਵਿੱਚ ਇਹ ਅਭੂਤਪੂਰਵ ਅਤੇ ਅਵਿਸਮਰਨੀਯ ਹੈ।"ਮੁੱਖ ਮੰਤਰੀ ਨੇ ਕਿਹਾ ਕਿ ਪੂਜਨਯ ਅਖਾੜਿਆਂ, ਸਾਧੂ-ਸੰਤਾਂ, ਮਹਾਮੰਡਲੇਸ਼ਵਰਾਂ ਅਤੇ ਧਰਮਗੁਰਾਂ ਦੇ ਪਵਿੱਤਰ ਆਸ਼ੀਰਵਾਦ ਦਾ ਹੀ ਪ੍ਰਤੀਫਲ ਹੈ ਕਿ ਸਮਰਸਤਾ ਦਾ ਇਹ ਮਹਾਸਮਾਗਮ ਦਿਵਯ ਅਤੇ ਵਿਸ਼ਾਲ ਬਣ ਕੇ ਪੂਰੇ ਵਿਸ਼ਵ ਨੂੰ ਏਕਤਾ ਦਾ ਸੰਦੇਸ਼ ਦੇ ਰਿਹਾ ਹੈ।ਉਨ੍ਹਾਂ ਨੇ ਸਾਰੇ ਮਹਾਨ ਵਿਅਕਤੀਆਂ, ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਅਤੇ ਕਲਪਵਾਸੀਆਂ ਦਾ ਦਿਲੋਂ ਸਵਾਗਤ ਤੇ ਧੰਨਵਾਦ ਪ੍ਰਗਟਾਇਆ। Historic scenes as #MahaKumbh2025 concludes!The grand 45-day spiritual gathering brought together 66.21 crore Devotees. The finale dazzled with a spectacular light show and fireworks, marking the end of this unparalleled event. pic.twitter.com/BIaXLSXgym— Organiser Weekly (@eOrganiser) February 26, 2025