ਅਮਰੀਕਾ ਤੱਕ ਪਹੁੰਚਿਆ ਬਿਨਾ ਪੱਗ ਤੋਂ ਦੇਸ਼ ਨਿਕਾਲਾ ਦਿੱਤੇ ਸਿੱਖ ਨੌਜਵਾਨ ਦਾ ਮੁੱਦਾ, ਮੋਦੀ ਸਰਕਾਰ ਨੇ ਟਰੰਪ ਨੂੰ ਕੀਤੀ ਤਾੜਨਾ ! ਜਾਣੋ ਕੀ ਕੁਝ ਕਿਹਾ ?

Wait 5 sec.

US Deports Controversy: ਭਾਰਤ ਸਰਕਾਰ ਨੇ ਹੁਣ ਉਸ ਸਿੱਖ ਨੌਜਵਾਨ ਦਾ ਮਾਮਲਾ ਅਮਰੀਕੀ ਸਰਕਾਰ ਸਾਹਮਣੇ ਜ਼ੋਰ ਨਾਲ ਚੁੱਕਿਆ ਹੈ ਜਿਸਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਤੇ ਉਹ ਬਿਨਾਂ ਪੱਗ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ ਸੀ। ਇਹ ਨੌਜਵਾਨ ਸ਼ਨੀਵਾਰ (15 ਫਰਵਰੀ) ਰਾਤ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਦੇ ਇੱਕ ਜੱਥੇ ਵਿੱਚ ਭਾਰਤ ਪਹੁੰਚਿਆ ਸੀ। ਇਸ ਦੀ ਬਿਨਾਂ ਪੱਗ ਵਾਲੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ।ਇਸ ਤੋਂ ਬਾਅਦ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਬੇਨਤੀ ਕੀਤੀ ਗਈ ਜਿਸ 'ਤੇ ਹੁਣ ਭਾਰਤ ਸਰਕਾਰ ਨੇ ਇਸ ਸਬੰਧ ਵਿੱਚ ਅਮਰੀਕੀ ਸਰਕਾਰ ਨਾਲ ਵੀ ਗੱਲ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਕੀ ਕਿਹਾ ?ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਵਾਲੀਆਂ ਉਡਾਣਾਂ ਬਾਰੇ ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 15 ਤੇ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਉੱਤਰਨ  ਵਾਲੀਆਂ ਉਡਾਣਾਂ ਸਾਡੇ ਲਈ ਚਿੰਤਾ ਦਾ ਵਿਸ਼ਾ ਸਨ ਤੇ ਅਸੀਂ ਇਸ ਸਬੰਧ ਵਿੱਚ ਅਮਰੀਕੀ ਸਰਕਾਰ ਨਾਲ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ ਸਨ। ਅਸੀਂ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਧਾਰਮਿਕ ਸੰਵੇਦਨਸ਼ੀਲਤਾਵਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।ਕਿਉਂ ਭਖਿਆ ਸੀ ਇਹ ਮਾਮਲਾਦਰਅਸਲ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਇੱਕ ਸਿੱਖ ਨੌਜਵਾਨ ਬਿਨਾਂ ਪੱਗ ਬੰਨ੍ਹੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਉਹ ਸ਼ਨੀਵਾਰ (15 ਫਰਵਰੀ) ਰਾਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 116 ਭਾਰਤੀਆਂ ਦੇ ਜੱਥੇ ਵਿੱਚ ਸ਼ਾਮਲ ਸੀ। ਉਸ ਦੀ ਨੰਗੇ ਸਿਰ ਵਾਲੀ ਫੋਟੋ ਵਾਇਰਲ ਹੋ ਗਈ। ਇਸ ਲਈ ਸੋਸ਼ਲ ਮੀਡੀਆ ਉਪਰ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਹ ਨੌਜਵਾਨ ਕੌਣ ਸੀ ਤੇ ਉਸ ਨੇ ਪੱਗ ਕਿਉਂ ਨਹੀਂ ਬੰਨ੍ਹੀ ਹੋਈ ਸੀ। ਇਸ ਤੋਂ ਬਾਅਦ ਇਹ ਨੌਜਵਾਨ ਮੀਡੀਆ ਸਾਹਮਣੇ ਆਇਆ ਹੈ। ਉਸ ਦਾ ਨਾਮ ਮਨਦੀਪ ਸਿੰਘ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਭਾਰਤੀ ਫੌਜ ਤੋਂ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਰਿਟਾਇਰਮੈਂਟ ਦੌਰਾਨ ਮਿਲੇ ਪੈਸੇ ਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਚਲਾ ਗਿਆ। ਉਸ ਨੇ ਦੱਸਿਆ ਕਿ ਅਮਰੀਕੀ ਸੈਨਿਕਾਂ ਨੇ ਉਸ ਦੀ ਪੱਗ ਉਤਾਰ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ। ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਵੀ ਕੱਟ ਦਿੱਤੇ। ਉਸ ਦੇ ਹੱਥਾਂ ਤੇ ਪੈਰਾਂ ਵਿੱਚ ਹੱਥਕੜੀਆਂ ਤੇ ਬੇੜੀਆਂ ਲਾਈਆਂ ਗਈਆਂ।