Himachal Pradesh: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਕਰਕੇ ਹਾਲੇ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਆਇਆ ਸੀ ਕਿ ਮੌਸਮ ਵਿਭਾਗ ਵਲੋਂ ਫਿਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਮੌਸਮ ਵਿਭਾਗ ਨੇ 6 ਜੁਲਾਈ ਦੁਪਹਿਰ ਤੋਂ 7 ਜੁਲਾਈ ਤੱਕ ਮੰਡੀ, ਕਾਂਗੜਾ, ਸਿਰਮੌਰ ਵਿੱਚ ਬਹੁਤ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਕਰਕੇ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਡੀ ਵਿੱਚ ਆਏ ਹੜ੍ਹ ਕਰਕੇ ਕਈ ਜ਼ਿੰਦਹੀਆਂ ਤਬਾਹ ਹੋ ਗਈਆਂ ਹਨ ਅਤੇ ਕਈਆਂ ਦੇ ਘਰ ਰੁੜ ਗਏ ਹਨ।ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਲਈ ਅਚਾਨਕ ਹੜ੍ਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 8 ਜੁਲਾਈ ਤੱਕ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਬਹੁਤ ਭਾਰੀ ਬਾਰਿਸ਼ ਲਈ ਆਰੇਂਟ ਅਲਰਟ ਜਾਰੀ ਕੀਤਾ ਹੈ। ਉਸ ਤੋਂ ਬਾਅਦ ਵੀ, ਮੌਸਮ ਸਹੀ ਨਹੀਂ ਰਹੇਗਾ, ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।ਹੁਣ ਤੱਕ ਹਿਮਾਚਲ ਵਿੱਚ ਹੋ ਚੁੱਕੀਆਂ ਇੰਨੀਆਂ ਮੌਤਾਂਮਾਨਸੂਨ ਕਾਰਨ ਹਿਮਾਚਲ ਵਿੱਚ ਹੁਣ ਤੱਕ 72 ਮੌਤਾਂ ਹੋ ਚੁੱਕੀਆਂ ਹਨ। 113 ਲੋਕ ਜ਼ਖ਼ਮੀ ਹੋਏ ਹਨ ਅਤੇ 37 ਲੋਕ ਅਜੇ ਵੀ ਲਾਪਤਾ ਹਨ। ਭਾਵੇਂ ਮੁੱਖ ਮੰਤਰੀ ਸੂਬੇ ਵਿੱਚ 700 ਕਰੋੜ ਦੇ ਨੁਕਸਾਨ ਦਾ ਦਾਅਵਾ ਕਰ ਰਹੇ ਹਨ, ਪਰ ਆਫ਼ਤ ਪ੍ਰਬੰਧਨ ਨੇ 541 ਕਰੋੜ ਦੇ ਨੁਕਸਾਨ ਦਾ ਅੰਕੜਾ ਦਿੱਤਾ ਹੈ। ਸੂਬੇ ਵਿੱਚ 261 ਸੜਕਾਂ ਬੰਦ ਹਨ।300 ਟ੍ਰਾਂਸਫਾਰਮਰ ਖਰਾਬ ਹਨ। 281 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦੀ ਪਾਣੀ ਦੀ ਸਪਲਾਈ ਠੱਪ ਹੈ। 251 ਜਾਨਵਰ ਅਤੇ ਪੰਛੀ ਰੁੜ ਗਏ ਹਨ, 19 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, 82 ਘਰ ਨੁਕਸਾਨੇ ਗਏ ਹਨ, 208 ਗਊਸ਼ਾਲਾਵਾਂ ਰੁੜ ਗਈਆਂ ਹਨ।ਇਹ ਰੁਝਾਨ ਅਜੇ ਵੀ ਜਾਰੀ ਹੈ। ਮੰਡੀ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿੱਥੇ 15 ਲੋਕਾਂ ਦੀ ਮੌਤ ਹੋ ਗਈ ਹੈ, ਕਈ ਲੋਕਾਂ ਦੀ ਭਾਲ ਜਾਰੀ ਹੈ। ਮੰਡੀ ਵਿੱਚ 176 ਸੜਕਾਂ ਬੰਦ ਹਨ। ਕੁੱਲੂ ਵਿੱਚ 39 ਸੜਕਾਂ, ਸਿਰਮੌਰ ਵਿੱਚ 19, ਕਾਂਗੜਾ ਵਿੱਚ 120 ਅਤੇ ਸ਼ਿਮਲਾ ਵਿੱਚ 6 ਸੜਕਾਂ ਬੰਦ ਹਨ। ਮੰਡੀ ਦੇ ਸੇਰਾਜ ਵਿੱਚ, ਫੌਜ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਮੈਦਾਨ ਵਿੱਚ ਆਉਣਾ ਪਿਆ ਹੈ। ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਮੌਸਮ ਹਾਲੇ ਵੀ ਆਪਣੀ ਰਾਹ 'ਤੇ ਹੈ, ਅਲਰਟ ਜਾਰੀ ਕਰ ਦਿੱਤਾ ਗਿਆ ਹੈ।