US Presidential Election: ਕੀ 2028 'ਚ ਰਾਸ਼ਟਰਪਤੀ ਦਾ ਚੋਣ ਲੜਣਗੇ ਐਲਨ ਮਸਕ? ਜਾਣੋ ਕੌਣ ਕਰ ਰਿਹਾਫੰਡਿੰਗ

Wait 5 sec.

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿੱਚ "ਬਿਗ ਬਿਊਟੀਫੁਲ ਬਿਲ" ਦੇ ਕਾਂਗਰਸ ਤੋਂ ਪਾਸ ਹੋਣ ਦੇ ਬਾਅਦ, ਐਲਨ ਮਸਕ ਨੇ ਆਪਣੀ ਨਵੀਂ "ਅਮਰੀਕਾ ਪਾਰਟੀ" ਦੀ ਘੋਸ਼ਣਾ ਕਰ ਦਿੱਤੀ। ਦੱਸਣ ਯੋਗ ਹੈ ਕਿ ਟੇਸਲਾ ਦੇ ਮੁਖੀ ਮਸਕ ਨੇ ਇਸ ਕਾਨੂੰਨ ਦਾ ਖੁੱਲ ਕੇ ਵਿਰੋਧ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਹੀ ਡੈਮੋਕ੍ਰੈਟਸ ਅਤੇ ਰਿਪਬਲਿਕਨ ਦੇ ਵਿਰੋਧ ਵਿੱਚ ਇੱਕ "ਤੀਜੀ ਪਾਰਟੀ" ਬਣਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣੇ ਫਾਲੋਅਰਜ਼ ਤੋਂ ਇਹ ਵੀ ਪੁੱਛਿਆ ਸੀ ਕਿ ਕੀ ਨਵੀਂ ਪਾਰਟੀ ਬਣਾਈ ਜਾਣੀ ਚਾਹੀਦੀ ਹੈ।ਸ਼ਨੀਵਾਰ ਨੂੰ ਐਲਨ ਮਸਕ ਨੇ ਇੱਕ ਪੋਸਟ ਕਰਦੇ ਹੋਏ ਲਿਖਿਆ: "2 ਦੇ ਮੁਕਾਬਲੇ 1 ਦੇ ਅਨੁਪਾਤ 'ਚ ਤੁਸੀਂ ਇੱਕ ਨਵੀਂ ਰਾਜਨੀਤਕ ਪਾਰਟੀ ਚਾਹੁੰਦੇ ਹੋ – ਅਤੇ ਤੁਹਾਨੂੰ ਇਹ ਮਿਲੇਗੀ ਵੀ! ਅੱਜ ਅਮਰੀਕਾ ਪਾਰਟੀ ਤੁਹਾਡੀ ਆਜ਼ਾਦੀ ਵਾਪਸ ਦਿਵਾਉਣ ਲਈ ਬਣਾਈ ਗਈ ਹੈ।" ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਬਕਾ ਸਲਾਹਕਾਰ ਅਤੇ DOGE ਮੁਖੀ ਨੇ ਆਪਣੀ "ਦ ਅਮਰੀਕਨ ਪਾਰਟੀ" ਬਾਰੇ ਹੋਰ ਕੋਈ ਵਿਸਥਾਰ ਨਹੀਂ ਦਿੱਤਾ।ਕੀ ਐਲਨ ਮਸਕ ਰਾਸ਼ਟਰਪਤੀ ਚੋਣ ਲੜ ਸਕਦੇ ਹਨ?ਤਕਨੀਕੀ ਤੌਰ ‘ਤੇ ਐਲਨ ਮਸਕ ਅਮਰੀਕੀ ਸੰਵਿਧਾਨ (ਆਰਟਿਕਲ II, ਸੈਕਸ਼ਨ 1) ਦੇ ਅਧੀਨ ਰਾਸ਼ਟਰਪਤੀ ਚੋਣ ਲੜਨ ਲਈ ਅਯੋਗ ਹਨ। ਇਸ ਸੰਵਿਧਾਨਕ ਨਿਯਮ ਅਨੁਸਾਰ, ਰਾਸ਼ਟਰਪਤੀ ਉਮੀਦਵਾਰ ਦਾ ਜਨਮ ਕੁਦਰਤੀ ਤੌਰ ‘ਤੇ ਅਮਰੀਕਾ ਵਿੱਚ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਅਰਬਪਤੀ ਮਸਕ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਸੀ ਅਤੇ ਉਹ 2002 ਵਿੱਚ ਅਮਰੀਕੀ ਨਾਗਰਿਕ ਬਣੇ। 2024 ਵਿੱਚ ਮਸਕ ਨੇ ਖੁਦ ਮੰਨਿਆ ਸੀ ਕਿ ਉਹ ਆਪਣੇ ਅਫਰੀਕੀ ਜਨਮ ਕਾਰਨ ਰਾਸ਼ਟਰਪਤੀ ਨਹੀਂ ਬਣ ਸਕਦੇ।ਕੌਣ ਕਰ ਰਿਹਾ ਹੈ ਫੰਡਿੰਗ?ਫੋਰਬਸ ਦੇ ਅਨੁਸਾਰ, ਐਲਨ ਮਸਕ 405.2 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਮਸਕ "ਅਮਰੀਕਾ ਪਾਰਟੀ" ਦੇ ਮੁੱਖ ਫੰਡਰ ਹਨ। ਉਨ੍ਹਾਂ ਦੇ "ਅਮਰੀਕਾ PAC" ਨੂੰ "ਅਮਰੀਕਨ ਪਾਰਟੀ" ਲਈ ਮੁੜ ਵਰਤਿਆ ਜਾ ਸਕਦਾ ਹੈ, ਜਿਸ ਨੇ 2024 ਵਿੱਚ ਟਰੰਪ ਦੇ ਚੋਣ ਮੁਹਿੰਮ 'ਤੇ ਲਗਭਗ 40.5 ਮਿਲੀਅਨ ਡਾਲਰ ਖਰਚੇ ਸਨ। ਹਾਲਾਂਕਿ, 2025 ਲਈ ਹਾਲੇ ਤੱਕ ਕੋਈ ਖਾਸ ਫੰਡਿੰਗ ਅੰਕੜਾ ਸਾਹਮਣੇ ਨਹੀਂ ਆਇਆ।"ਮੈਕਕੇਨ-ਫਿੰਗੋਲਡ ਐਕਟ" ਦੇ ਤਹਿਤ ਸੰਘੀ ਸੀਮਾਵਾਂ ਅਨੁਸਾਰ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਵਿਅਕਤੀਗਤ ਦਾਨ $450,000 ਤੱਕ ਸੀਮਤ ਹੁੰਦੇ ਹਨ। ਇਸ ਲਈ ਮਸਕ ਨੂੰ ਹੋਰ ਕੋ-ਫੰਡਰ ਜਾਂ "ਸੁਪਰ PAC" ਦੀ ਲੋੜ ਪੈ ਸਕਦੀ ਹੈ।