AAP ਵਿਧਾਇਕ ਦੀ ਗ੍ਰਿਫ਼ਤਾਰੀ 'ਤੇ ਰਾਜਨੀਤੀ ਤੇਜ਼, ਕੇਜਰੀਵਾਲ ਨੇ BJP 'ਤੇ ਬੋਲਿਆ ਹਮਲਾ; ਕਿਹਾ– ਕਰਾਰੀ ਹਾਰ ਦੀ ਬੌਖਲਾਹਟ....

Wait 5 sec.

ਗੁਜਰਾਤ ਦੀ ਵਿਸਾਵਦਰ ਵਿਧਾਨਸਭਾ ਸੀਟ ’ਤੇ ਹੋਈ ਉਪ-ਚੋਣ ਵਿੱਚ ਬੀਜੇਪੀ ਨੂੰ ਮਿਲੀ ਕਰਾਰੀ ਹਾਰ ਨੂੰ ਪਾਰਟੀ ਹਜਮ ਨਹੀਂ ਕਰ ਪਾ ਰਹੀ। ਨਤੀਜਿਆਂ ਨੂੰ ਆਏ ਹੁਣੇ ਕੁਝ ਦਿਨ ਹੀ ਬੀਤੇ ਹਨ ਅਤੇ ਭਾਜਪਾ ਨੇ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਚੈਤਰ ਬਸਾਵਾ ਨੂੰ ਗ੍ਰਿਫਤਾਰ ਕਰਵਾ ਕੇ ਆਪਣੀ ਬੌਖਲਾਹਟ ਜਨਤਾ ਸਾਹਮਣੇ ਰੱਖ ਦਿੱਤੀ ਹੈ।ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ, ਗੁਜਰਾਤ ਪ੍ਰਭਾਰੀ ਗੋਪਾਲ ਰਾਏ, ਸਹਿ-ਪ੍ਰਭਾਰੀ ਦੁਰਗੇਸ਼ ਪਾਠਕ ਅਤੇ ਸੂਬਾ ਪ੍ਰਧਾਨ ਇਸ਼ੂਦਾਨ ਗੜ੍ਹਵੀ ਸਮੇਤ ਹੋਰ ਸੀਨੀਅਰ ਆਗੂਆਂ ਨੇ ਚੈਤਰ ਬਸਾਵਾ ਦੀ ਗ੍ਰਿਫਤਾਰੀ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।‘ਆਪ’ ਦਾ ਦਾਅਵਾ: ਵਿਧਾਇਕ ਚੈਤਰ ਬਸਾਵਾ ਦੀ ਗ੍ਰਿਫਤਾਰੀ ’ਤੇ ਬੀਜੇਪੀ ਦੀ ਬੌਖਲਾਹਟ‘ਆਮ ਆਦਮੀ ਪਾਰਟੀ’ ਦੇ ਅਨੁਸਾਰ, ਵਿਧਾਇਕ ਚੈਤਰ ਬਸਾਵਾ ਵੱਲੋਂ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ’ਤੇ ਬੀਜੇਪੀ ਸਰਕਾਰ ਬੌਖਲਾ ਗਈ ਹੈ। ਪਹਿਲਾਂ ਬੀਜੇਪੀ ਨੇ ਗੁੰਡਿਆਂ ਰਾਹੀਂ ਉਨ੍ਹਾਂ ’ਤੇ ਹਮਲਾ ਕਰਵਾਇਆ। ਜਦੋਂ ਉਹ ਪੁਲਿਸ ’ਚ ਸ਼ਿਕਾਇਤ ਦਰਜ ਕਰਾਉਣ ਗਏ, ਤਾਂ ਉਨ੍ਹਾਂ ’ਤੇ ਹੀ ਝੂਠਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ‘ਆਪ’ ਦਾ ਕਹਿਣਾ ਹੈ ਕਿ ਬੀਜੇਪੀ ਭਾਵੇਂ ਜਿੰਨਾ ਵੀ ਜ਼ੁਲਮ ਕਰੇ, ‘ਆਪ’ ਦੇ ਆਗੂ ਅਤੇ ਵਰਕਰ ਬੀਜੇਪੀ ਦੇ ਭ੍ਰਿਸ਼ਟਾਚਾਰ ਨੂੰ ਗੁਜਰਾਤ ਦੀ ਜਨਤਾ ਸਾਹਮਣੇ ਲਿਆਉਣ ਤੋਂ ਨਹੀਂ ਡਰਨਗੇ।ਅਰਵਿੰਦ ਕੇਜਰੀਵਾਲ ਦਾ ਬਿਆਨ‘ਆਮ ਆਦਮੀ ਪਾਰਟੀ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਵਿਧਾਇਕ ਚੈਤਰ ਬਸਾਵਾ ਦੀ ਬੀਜੇਪੀ ਸਰਕਾਰ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਵਿਸਾਵਦਰ ਉਪ-ਚੋਣ ਵਿੱਚ ਹਾਰ ਦੀ ਬੌਖਲਾਹਟ ਕਰਾਰ ਦਿੱਤਾ। ਉਨ੍ਹਾਂ ਨੇ ਐਕਸ ’ਤੇ ਕਿਹਾ ਕਿ ਗੁਜਰਾਤ ਵਿੱਚ ‘ਆਪ’ ਵਿਧਾਇਕ ਚੈਤਰ ਬਸਾਵਾ ਨੂੰ ਬੀਜੇਪੀ ਨੇ ਗ੍ਰਿਫਤਾਰ ਕਰ ਲਿਆ ਹੈ। ਵਿਸਾਵਦਰ ਉਪ-ਚੋਣ ਵਿੱਚ ‘ਆਪ’ ਦੇ ਹੱਥੋਂ ਹਾਰ ਤੋਂ ਬਾਅਦ ਬੀਜੇਪੀ ਬੌਖਲਾਈ ਹੋਈ ਹੈ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੀਆਂ ਗ੍ਰਿਫਤਾਰੀਆਂ ਨਾਲ ‘ਆਪ’ ਡਰ ਜਾਵੇਗੀ, ਤਾਂ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਹੈ। ਗੁਜਰਾਤ ਦੇ ਲੋਕ ਹੁਣ ਬੀਜੇਪੀ ਦੇ ਕੁਸ਼ਾਸਨ, ਗੁੰਡਾਗਰਦੀ ਅਤੇ ਤਾਨਾਸ਼ਾਹੀ ਤੋਂ ਤੰਗ ਆ ਚੁੱਕੇ ਹਨ, ਅਤੇ ਹੁਣ ਗੁਜਰਾਤ ਦੀ ਜਨਤਾ ਬੀਜੇਪੀ ਨੂੰ ਜਵਾਬ ਦੇਵੇਗੀ।  गुजरात में AAP विधायक @Chaitar_Vasava को BJP ने गिरफ़्तार कर लिया। विसावदर उपचुनाव में AAP के हाथों हार के बाद BJP बौखलाई हुई है। अगर उन्हें लगता है कि इस तरह की गिरफ़्तारियों से AAP डर जाएगी, तो ये उनकी सबसे बड़ी भूल है।गुजरात के लोग अब BJP के कुशासन, BJP की गुंडागर्दी और…— Arvind Kejriwal (@ArvindKejriwal) July 5, 2025