ਦੇਸ਼ ਵਿੱਚ ਕੋਰੋਨਾ ਇੱਕ ਵਾਰੀ ਫਿਰ ਆਪਣੇ ਪੈਰ ਪਸਾਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸ਼ਨੀਵਾਰ, 31 ਮਈ 2025 ਤੱਕ ਭਾਰਤ ਵਿੱਚ ਕੋਵਿਡ-19 ਦੇ 3395 ਐਕਟਿਵ ਕੇਸ ਦਰਜ ਕੀਤੇ ਗਏ ਹਨ। ਸਭ ਤੋਂ ਵੱਧ 1336 ਕੇਸ ਕੇਰਲਾ ਵਿੱਚ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਵੀ ਸਭ ਤੋਂ ਵੱਧ ਮਰੀਜ਼ ਮਿਲੇ ਹਨ। ਪਿਛਲੇ ਦੋ ਸਾਲਾਂ ਦੌਰਾਨ ਇਹ ਪਹਿਲੀ ਵਾਰੀ ਹੋਇਆ ਹੈ ਕਿ ਕੋਵਿਡ ਦੇ ਸਰਗਰਮ ਕੇਸ 3000 ਤੋਂ ਪਾਰ ਹੋ ਗਏ ਹਨ।ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋਈ ਹੈ। ਦਿੱਲੀ, ਕੇਰਲ, ਕਰਨਾਂਟਕ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ।ਮਹਾਰਾਸ਼ਟਰ ਵਿੱਚ 467, ਦਿੱਲੀ ਵਿੱਚ 375, ਗੁਜਰਾਤ ਵਿੱਚ 265, ਕਰਨਾਂਟਕ ਵਿੱਚ 234, ਪੱਛਮੀ ਬੰਗਾਲ ਵਿੱਚ 205, ਤਮਿਲਨਾਡੂ ਵਿੱਚ 185 ਅਤੇ ਉੱਤਰ ਪ੍ਰਦੇਸ਼ ਵਿੱਚ 117 ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਏ ਹਨ।ਦੋ ਸਾਲਾਂ ਬਾਅਦ ਕੋਰੋਨਾ ਦੇ ਇੰਨੇ ਕੇਸ ਵਧੇਦੇਸ਼ ਵਿੱਚ 22 ਮਈ ਨੂੰ ਕੋਵਿਡ ਦੇ ਕੁੱਲ 257 ਐਕਟਿਵ ਕੇਸ ਸੀ। 26 ਮਈ ਤੱਕ ਇਹ ਗਿਣਤੀ ਵਧ ਕੇ 1,010 ਹੋ ਗਈ ਅਤੇ ਸ਼ਨੀਵਾਰ ਨੂੰ ਇਹ 3,395 ਤੱਕ ਪਹੁੰਚ ਗਈ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 685 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4 ਮੌਤਾਂ ਹੋਈਆਂ ਹਨ।ਕੋਵਿਡ-19 ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਵਲਰਡੋਮੀਟਰ ਇੰਡੈਕਸ ਅਨੁਸਾਰ, ਦੇਸ਼ ਵਿੱਚ ਆਖਰੀ ਵਾਰੀ 1 ਅਪ੍ਰੈਲ 2023 ਨੂੰ ਸਰਗਰਮ ਕੇਸ 3,000 ਤੋਂ ਪਾਰ ਹੋਏ ਸਨ। ਉਦੋਂ ਕੁੱਲ ਕੋਰੋਨਾ ਕੇਸ 3,084 ਸੀ।ਕੇਰਲ-ਮਹਾਰਾਸ਼ਟਰ 'ਚ ਕੋਰੋਨਾ ਕਾਰਨ ਮੌਤਾਂਕੇਰਲ ਵਿੱਚ ਕੋਰੋਨਾ ਨਾਲ 5 ਲੋਕਾਂ ਦੀ ਮੌਤ ਹੋਈ ਹੈ। ਜਨਵਰੀ 2025 ਦੌਰਾਨ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ, ਜਿੱਥੇ ਕੁੱਲ 7 ਲੋਕਾਂ ਦੀ ਜਾਨ ਚਲੀ ਗਈ। ਸਾਰੇ ਰਾਜਾਂ 'ਚ ਮਿਲਾ ਕੇ ਹੁਣ ਤੱਕ 22 ਮੌਤਾਂ ਹੋ ਚੁੱਕੀਆਂ ਹਨ।ਕਰਨਾਟਕ ਵਿੱਚ ਕੋਰੋਨਾ ਦੀ ਸਥਿਤੀ ਅਤੇ ਸਕੂਲ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇੱਕ ਸੱਦਾ ਜਾਰੀ ਕੀਤਾ ਹੈ, ਜਿਸ ਵਿੱਚ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਬੁਖਾਰ, ਖਾਂਸੀ, ਜੁਕਾਮ ਜਾਂ ਹੋਰ ਲੱਛਣ ਹਨ ਤਾਂ ਉਹ ਉਨ੍ਹਾਂ ਨੂੰ ਸਕੂਲ ਨਾ ਭੇਜਣ।ਕਰਨਾਟਕ ਸਰਕਾਰ ਵੱਲੋਂ ਜਾਰੀ ਹੋਇਆ ਨਿਰਦੇਸ਼ਮੁੱਖ ਮੰਤਰੀ ਸਿਦਧਰਾਮਿਆ ਦੀ ਅਗਵਾਈ ਵਿੱਚ 26 ਮਈ ਨੂੰ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ ਇਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਇਹ ਨਿਰਦੇਸ਼ ਜਾਰੀ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਸਕੂਲ ਭੇਜਿਆ ਜਾਵੇ।ਨਿਰਦੇਸ਼ ਵਿੱਚ ਇਹ ਵੀ ਉਲੇਖ ਕੀਤਾ ਗਿਆ ਕਿ ਜੇਕਰ ਕੋਈ ਬੱਚਾ ਬੁਖਾਰ, ਖਾਂਸੀ, ਜੁਕਾਮ ਜਾਂ ਹੋਰ ਲੱਛਣਾਂ ਸਮੇਤ ਸਕੂਲ ਆਉਂਦਾ ਹੈ, ਤਾਂ ਉਸ ਦੇ ਮਾਪਿਆਂ ਨੂੰ ਸੂਚਿਤ ਕਰਕੇ ਉਸ ਨੂੰ ਵਾਪਸ ਘਰ ਭੇਜਿਆ ਜਾਵੇ।