Haridwar Land Scam: ਬੀਜੇਪੀ ਦੇ ਰਾਜ ਵਿੱਚ ਹਿੰਦੂਆਂ ਦੇ ਪਵਿੱਤਰ ਅਸਥਾਨ ਹਰਿਦੁਆਰ ਵਿੱਚ ਕਰੋੜਾਂ ਰੁਪਏ ਦਾ ਜ਼ਮੀਨ ਘੁਟਾਲਾ ਹੋਇਆ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਦੋ ਆਈਏਐਸ ਤੇ ਇੱਕ ਪੀਸੀਐਸ ਅਧਿਕਾਰੀ ਸਮੇਤ ਕੁੱਲ 12 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਡੀਐਮ, ਐਸਡੀਐਮ ਤੇ ਸਾਬਕਾ ਨਗਰ ਕਮਿਸ਼ਨਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਵਿਜੀਲੈਂਸ ਜ਼ਮੀਨ ਘੁਟਾਲੇ ਦੀ ਜਾਂਚ ਕਰੇਗੀ। ਇਹ ਮਾਮਲਾ 15 ਕਰੋੜ ਦੀ ਜ਼ਮੀਨ 54 ਕਰੋੜ ਵਿੱਚ ਖਰੀਦਣ ਦਾ ਹੈ, ਜਿਸ ਵਿੱਚ ਹਰਿਦੁਆਰ ਨਗਰ ਨਿਗਮ ਨੇ ਇੱਕ ਅਣਉਚਿਤ ਤੇ ਬੇਕਾਰ ਜ਼ਮੀਨ ਬਹੁਤ ਜ਼ਿਆਦਾ ਕੀਮਤ 'ਤੇ ਖਰੀਦੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਮੀਨ ਦੀ ਕੋਈ ਤੁਰੰਤ ਲੋੜ ਨਹੀਂ ਸੀ, ਨਾ ਹੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਰੱਖੀ ਗਈ। ਇਹ ਘੁਟਾਲਾ ਸਰਕਾਰ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ।15 ਕਰੋੜ ਦੀ ਜ਼ਮੀਨ 54 ਕਰੋੜ ਵਿੱਚ ਖਰੀਦੀਜਾਂਚ ਤੋਂ ਬਾਅਦ ਰਿਪੋਰਟ ਮਿਲਦੇ ਹੀ ਵੱਡੀ ਕਾਰਵਾਈ ਕਰਦੇ ਹੋਏ ਹਰਿਦੁਆਰ ਜ਼ਿਲ੍ਹਾ ਮੈਜਿਸਟ੍ਰੇਟ ਕਰਮੇਂਦਰ ਸਿੰਘ, ਸਾਬਕਾ ਨਗਰ ਕਮਿਸ਼ਨਰ ਵਰੁਣ ਚੌਧਰੀ ਤੇ ਐਸਡੀਐਮ ਅਜੈਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੀਨੀਅਰ ਵਿੱਤ ਅਧਿਕਾਰੀ ਨਿਕਿਤਾ ਬਿਸ਼ਟ, ਕਾਨੂੰਨ ਅਧਿਕਾਰੀ ਰਾਜੇਸ਼ ਕੁਮਾਰ, ਤਹਿਸੀਲ ਪ੍ਰਸ਼ਾਸਨਿਕ ਅਧਿਕਾਰੀ ਕਮਲਦਾਸ ਤੇ ਸੀਨੀਅਰ ਨਿੱਜੀ ਸਹਾਇਕ ਵਿੱਕੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।ਇਹ ਉਤਰਾਖੰਡ ਵਿੱਚ ਪਹਿਲੀ ਵਾਰ ਹੈ ਜਦੋਂ ਸੱਤਾ ਵਿੱਚ ਆਈ ਸਰਕਾਰ ਨੇ ਆਪਣੇ ਸਿਸਟਮ ਵਿੱਚ ਬੈਠੇ ਉੱਚ ਅਧਿਕਾਰੀਆਂ 'ਤੇ ਸਿੱਧੇ ਤੇ ਸਖ਼ਤ ਹਮਲਾ ਕੀਤਾ ਹੈ। ਹਰਿਦੁਆਰ ਜ਼ਮੀਨ ਘੁਟਾਲੇ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਲਏ ਗਏ ਫੈਸਲੇ ਸਿਰਫ਼ ਇੱਕ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਕਾਰਵਾਈ ਨਹੀਂ, ਸਗੋਂ ਉਤਰਾਖੰਡ ਦੇ ਪ੍ਰਸ਼ਾਸਨਿਕ ਤੇ ਰਾਜਨੀਤਕ ਸੱਭਿਆਚਾਰ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਦਾ ਸੰਕੇਤ ਹਨ।ਪਹਿਲੇ ਪੜਾਅ ਵਿੱਚ ਨਗਰ ਨਿਗਮ ਦੇ ਇੰਚਾਰਜ ਸਹਾਇਕ ਨਗਰ ਕਮਿਸ਼ਨਰ ਰਵਿੰਦਰ ਕੁਮਾਰ ਦਿਆਲ, ਕਾਰਜਕਾਰੀ ਇੰਜੀਨੀਅਰ ਆਨੰਦ ਸਿੰਘ ਮਿਸ਼ਰਾਵਨ, ਟੈਕਸ ਤੇ ਮਾਲੀਆ ਸੁਪਰਡੈਂਟ ਲਕਸ਼ਮੀਕਾਂਤ ਭੱਟ ਤੇ ਜੂਨੀਅਰ ਇੰਜੀਨੀਅਰ ਦਿਨੇਸ਼ ਚੰਦਰ ਕਾਂਡਪਾਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਪ੍ਰਾਪਰਟੀ ਕਲਰਕ ਵੇਦਵਾਲ ਦੇ ਸੇਵਾ ਵਿਸਥਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।