US ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਚੰਗੀ ਖਬਰ! ਵੀਜ਼ਿਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਦਿੱਤਾ ਅਪਡੇਟ

Wait 5 sec.

Trump Administration: ਟਰੰਪ ਸਰਕਾਰ ਦੇ ਹਾਲੀਆ ਫੈਸਲੇ ਤੋਂ ਬਾਅਦ ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦਰਅਸਲ, ਅਮਰੀਕਾ ਨੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ 'ਤੇ ਅਸਥਾਈ ਰੋਕ ਲਾ ਦਿੱਤੀ ਸੀ। ਹੁਣ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਪ੍ਰਵਕਤਾ ਟੈਮੀ ਬਰੂਸ ਨੇ ਭਵਿੱਖ ਦੇ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਪਾਇੰਟਮੈਂਟ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਅਸਥਾਈ ਹੈ, ਪਰ ਇਹ ਵੀ ਸਾਫ ਕਰ ਦਿੱਤਾ ਕਿ ਵੀਜ਼ਾ ਪ੍ਰਕਿਰਿਆ ਵਿੱਚ ਹੋਰ ਸਮਾਂ ਲੱਗ ਸਕਦਾ ਹੈ—ਇਸਨੂੰ ਪੂਰਾ ਹੋਣ ਵਿੱਚ ਕਈ ਹਫਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ।ਵਿਦਿਆਰਥੀਆਂ ਲਈ ਵੱਡੀ ਰਾਹਤਟੈਮੀ ਬਰੂਸ ਨੇ ਵਿਦਿਆਰਥੀਆਂ ਲਈ ਵੱਡੀ ਰਾਹਤ ਦਿੱਤੀ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨੇ ਦੁਨੀਆ ਭਰ ਦੇ ਕਈ ਵਿਦੇਸ਼ੀ ਵਿਦਿਆਰਥੀਆਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਸੀ। ਭਵਿੱਖ ਦੇ ਵਿਦਿਆਰਥੀ ਅਗਸਤ ਵਿੱਚ ਆਪਣਾ ਨਵਾਂ ਸੈਸ਼ਨ ਸ਼ੁਰੂ ਕਰਨ ਵਾਲੇ ਹਨ। ਜੇ ਵੀਜ਼ਾ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗਿਆ ਤਾਂ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪੈ ਸਕਦਾ ਹੈ। ਟੈਮੀ ਬਰੂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਲੰਬਨ ਦੀ ਇਹ ਪ੍ਰਕਿਰਿਆ ਜਲਦੀ ਖਤਮ ਹੋ ਜਾਏਗੀ। ਇਸ ਲਈ ਭਵਿੱਖ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਨਲਾਈਨ ਦੇਖਣਾ ਸ਼ੁਰੂ ਕਰ ਦੇਣ ਕਿ ਕਦੋਂ ਅਪਾਇੰਟਮੈਂਟ ਉਪਲਬਧ ਹੋਣਗੇ। ਇਹ ਫੈਸਲਾ ਉਹ ਭਾਰਤੀ ਵਿਦਿਆਰਥੀਆਂ ਦੇ ਲਈ ਰਾਹਤ ਵਾਲਾ ਹੋਏਗਾ ਜੋ ਅਮਰੀਕਾ ਜਾ ਕਿ ਪੜ੍ਹਾਈ ਕਰਨਾ ਚਾਹੁੰਦੇ ਹਨ।ਇਸ ਫੈਸਲੇ ਦੇ ਪਿੱਛੇ ਕੀ ਵਜ੍ਹਾ?ਟਰੰਪ ਸਰਕਾਰ ਦੇ ਇਸ ਫੈਸਲੇ ਦੇ ਪਿੱਛੇ ਕਈ ਕਾਰਣ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਸਰਗਰਮੀ 'ਤੇ ਨਜ਼ਰ ਰੱਖਣਾ ਵੀ ਹੈ ਤਾਂ ਜੋ ਉਨ੍ਹਾਂ ਦੀ ਪ੍ਰੋਫਾਈਲ ਬਾਰੇ ਜਾਣਕਾਰੀ ਮਿਲ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਮੰਗਲਵਾਰ ਨੂੰ ਦੂਤਾਵਾਸਾਂ ਅਤੇ ਵਪਾਰ ਦੂਤਾਵਾਸਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੇ ਅਰਜ਼ੀਕਰਤਿਆਂ ਦੀ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਹੋਣ ਤੱਕ ਵਿਦਿਆਰਥੀ ਵੀਜ਼ਾ ਲਈ ਅਪਾਇੰਟਮੈਂਟ 'ਤੇ ਰੋਕ ਲਗਾ ਦੇਣ। ਇਸ ਤੋਂ ਬਾਅਦ ਕਈ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ।ਕਈ ਵਿਦਿਆਰਥੀਆਂ ਦੇ ਵੀਜ਼ੇ ਰੱਦਅਮਰੀਕੀ ਵਿਦੇਸ਼ ਮੰਤਰੀ ਰੂਬਿਓ ਨੇ ਬਹੁਤ ਸਾਰੇ ਚੀਨ ਤੋਂ ਆਏ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਸਦੇ ਨਾਲ-ਨਾਲ, ਜਿਨ੍ਹਾਂ ਨੇ ਗਾਜ਼ਾ 'ਚ ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ, ਉਨ੍ਹਾਂ ਦੇ ਵੀ ਵੀਜ਼ੇ ਰੱਦ ਹੋਏ ਹਨ। ਇਹ ਸਭ ਕਦਮ ਅਮਰੀਕੀ ਵਿਦੇਸ਼ ਨੀਤੀ ਦੇ ਹਿੱਤਾਂ ਦੇ ਖਿਲਾਫ ਚੁੱਕੇ ਗਏ ਕੰਮਾਂ ਦੇ ਵਿਰੋਧ ਵਿੱਚ ਲਏ ਗਏ ਹਨ, ਜਿਸ ਕਾਰਨ ਇਹ ਫੈਸਲਾ ਕੀਤਾ ਗਿਆ ਹੈ।