Gambhira Bridge Collapse News: ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਵਡੋਦਰਾ ਅਤੇ ਆਨੰਦ ਨੂੰ ਜੋੜਨ ਵਾਲਾ ਗੰਭੀਰਾ ਪੁਲ ਢਹਿ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਪੁਲ ਡਿੱਗਦੇ ਹੀ ਪੰਜ ਵਾਹਨ ਸਿੱਧੇ ਨਦੀ ਵਿੱਚ ਡਿੱਗ ਗਏ, ਜਿਨ੍ਹਾਂ ਵਿੱਚ ਇੱਕ ਟਰੱਕ ਤੇ ਇੱਕ ਪਿਕਅੱਪ ਵਾਹਨ ਅਜੇ ਵੀ ਨਦੀ ਵਿੱਚ ਫਸੇ ਹੋਏ ਹਨ।ਇਹ ਹਾਦਸਾ ਪਾਦਰਾ ਇਲਾਕੇ ਵਿੱਚ ਵਾਪਰਿਆ ਜਿੱਥੇ ਮਹੀਸਾਗਰ ਨਦੀ 'ਤੇ 43 ਸਾਲ ਪਹਿਲਾਂ ਗੰਭੀਰਾ ਪੁਲ ਬਣਾਇਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਜਿਸ ਥਾਂ 'ਤੇ ਪੁਲ ਡਿੱਗਿਆ ਹੈ, ਉੱਥੇ ਨਦੀ ਵਿੱਚ ਪਾਣੀ ਹੈ, ਪਰ ਬਚਾਅ ਕਾਰਜ ਅਧਿਕਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਚਾਅ ਟੀਮ ਕਿਸ਼ਤੀ ਦੀ ਮਦਦ ਨਾਲ ਮੌਕੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਨਦੀ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਅਤੇ ਚਿੱਕੜ ਜਮ੍ਹਾ ਹੋਣ ਕਾਰਨ ਉਹ ਮੌਕੇ 'ਤੇ ਨਹੀਂ ਪਹੁੰਚ ਪਾ ਰਹੇ ਹਨ। ਅਧਿਕਾਰੀ ਪਾਣੀ ਵਿੱਚ ਡਿੱਗੇ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਤੇ ਪੁਲਿਸ ਟੀਮ ਵੀ ਚਿੱਕੜ ਵਿੱਚੋਂ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।ਪਾਣੀ ਵਿੱਚ ਡਿੱਗੇ ਟਰੱਕ ਨੂੰ ਰੱਸੀ ਨਾਲ ਬੰਨ੍ਹ ਕੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਇੱਥੇ ਇੱਕ ਕਰੇਨ ਵੀ ਲਿਆਂਦੀ ਗਈ ਹੈ, ਤਾਂ ਜੋ ਟਰੱਕ ਨੂੰ ਰੱਸੀ ਨਾਲ ਬੰਨ੍ਹ ਕੇ ਉੱਪਰ ਲਿਆਂਦਾ ਜਾ ਸਕੇ। ਬਚਾਅ ਟੀਮ ਨੂੰ ਇਸ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।આણંદ અને વડોદરા જિલ્લાને જોડતો મુખ્ય ગંભીરા બ્રીજ તૂટી પડ્યો છે.અનેક વાહનો નદીમાં પડતા મોટી જાનહાનિ થઈ હોવાની શક્યતા છે. સરકારી તંત્ર તાત્કાલિક બચાવ કામગીરી હાથ ધરે અને ટ્રાફિક માટે વૈકલ્પિક વ્યવસ્થા કરવામાં આવે.@CMOGuj @dgpgujarat @Bhupendrapbjp @sanghaviharsh @CollectorAnd pic.twitter.com/Xn1vIB9QEs— Amit Chavda (@AmitChavdaINC) July 9, 2025ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ। ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਨੇ ਕਿਹਾ ਕਿ ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 6 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ ਦੋ ਨੂੰ ਬਿਹਤਰ ਇਲਾਜ ਲਈ ਵਡੋਦਰਾ ਦੇ ਐਸਐਸਜੀ ਹਸਪਤਾਲ ਰੈਫਰ ਕੀਤਾ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।ਕੁਲੈਕਟਰ ਨੇ ਕਿਹਾ ਕਿ ਇੱਕ ਟਰੱਕ ਅਤੇ ਇੱਕ ਪਿਕਅੱਪ ਅਜੇ ਵੀ ਨਦੀ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਦਸੇ ਦਾ ਕਾਰਨ ਪੁਲ ਦਾ ਅਚਾਨਕ ਢਹਿ ਜਾਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਕੀ ਪੁਲ ਵਿੱਚ ਕਿਸੇ ਕਿਸਮ ਦੀ ਦਰਾੜ ਸੀ ਜਾਂ ਪੁਲ ਕਿਵੇਂ ਢਹਿ ਗਿਆ, ਇਸਦੀ ਜਾਂਚ ਅਜੇ ਬਾਕੀ ਹੈ।ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਤੁਰੰਤ ਪੁਲ ਡਿਜ਼ਾਈਨ ਟੀਮ, ਮੁੱਖ ਇੰਜੀਨੀਅਰ ਅਤੇ ਮਾਹਿਰਾਂ ਨੂੰ ਮੌਕੇ 'ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ ਦੀ ਵਿਸਤ੍ਰਿਤ ਰਿਪੋਰਟ ਵੀ ਮੰਗੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਪੁਲ ਦੀ ਮੁਰੰਮਤ ਪਿਛਲੇ ਸਾਲ ਹੀ ਕੀਤੀ ਗਈ ਸੀ। ਪੁਲ 'ਤੇ ਵਧਦੀ ਆਵਾਜਾਈ ਨੂੰ ਦੇਖਦੇ ਹੋਏ, ਰਾਜ ਸਰਕਾਰ ਨੇ ਤਿੰਨ ਮਹੀਨੇ ਪਹਿਲਾਂ 212 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਪੁਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਨਵੇਂ ਪੁਲ ਦੀ ਡਿਜ਼ਾਈਨਿੰਗ ਅਤੇ ਟੈਂਡਰਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।