ਕੈਨੇਡਾ ਵਿੱਚ ਦੋ ਟ੍ਰੇਨਿੰਗ ਜਹਾਜ਼ਾਂ ਦੀ ਟੱਕਰ ਹੋਣ ਨਾਲ 2 ਟ੍ਰੇਨੀ ਪਾਇਲਟਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਵੀ ਸ਼ਾਮਲ ਹੈ। ਟੋਰਾਂਟੋ ਵਿੱਚ ਭਾਰਤੀ ਮਹਾਂਕੌਂਸਲੇਟ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਾਦਸਾ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ 'ਚ ਸਥਿਤ ਸਟਾਈਨਬੈਕ ਸਾਊਥ ਏਅਰਪੋਰਟ ਦੇ ਨੇੜੇ ਵਾਪਰਿਆ। ਜਹਾਜ਼ਾਂ ਦੇ ਮਲਬੇ ਨੂੰ ਉਸ ਰਨਵੇ ਤੋਂ ਲਗਭਗ 400 ਮੀਟਰ ਦੂਰ ਮਿਲਿਆ, ਜਿਸਦਾ ਇਸਤੇਮਾਲ Harv's Air ਪਾਇਲਟ ਸਕੂਲ ਟ੍ਰੇਨਿੰਗ ਲਈ ਕਰਦਾ ਸੀ।ਮਹਾਂਕੌਂਸਲੇਟ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਕਿਹਾ, "ਡੂੰਘੇ ਦੁੱਖ ਭਰੀ ਭਾਵਨਾਵਾਂ ਨਾਲ ਅਸੀਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਪਾਇਲਟ ਸ਼੍ਰੀਹਰਿ ਸੁਕੇਸ਼ ਦੇ ਦਰਦਨਾਕ ਦਿਹਾਂਤ 'ਤੇ ਸ਼ੋਕ ਵਿਅਕਤ ਕਰਦੇ ਹਾਂ, ਜਿਨ੍ਹਾਂ ਨੇ ਸਟਾਈਨਬੈਕ, ਮੈਨੀਟੋਬਾ ਦੇ ਨੇੜੇ ਆਸਮਾਨ 'ਚ ਹੋਈ ਟੱਕਰ ਵਿੱਚ ਆਪਣੀ ਜਾਨ ਗਵਾ ਲਈ। ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ। ਮਹਾਂਕੌਂਸਲੇਟ ਦੁਖੀ ਪਰਿਵਾਰ, ਪਾਇਲਟ ਟ੍ਰੇਨਿੰਗ ਸਕੂਲ ਅਤੇ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ।"ਸਥਾਨਕ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟਾਂ ਮੁਤਾਬਕ, ਸ਼੍ਰੀਹਰਿ ਨੇ ਪਹਿਲਾਂ ਹੀ ਆਪਣਾ ਪ੍ਰਾਇਵੇਟ ਪਾਇਲਟ ਲਾਈਸੈਂਸ ਹਾਸਲ ਕਰ ਲਿਆ ਸੀ ਅਤੇ ਹੁਣ ਉਹ ਕਮਰਸ਼ੀਅਲ ਪਾਇਲਟ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। Harv's Air ਪਾਇਲਟ ਟ੍ਰੇਨਿੰਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਅਨੁਸਾਰ, ਹਾਦਸੇ ਦੇ ਸਮੇਂ ਦੋ ਵਿਦਿਆਰਥੀ ਪਾਇਲਟ ਛੋਟੇ Cessna ਸਿੰਗਲ ਇੰਜਣ ਵਾਲੇ ਜਹਾਜ਼ਾਂ ਵਿੱਚ ਟੇਕਆਫ਼ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸਨ। ਪੈਨਰ ਨੇ ਕਿਹਾ, ''ਲੱਗਦਾ ਹੈ ਕਿ ਦੋਵੇਂ ਪਾਇਲਟ ਇਕੋ ਸਮੇਂ ਉਤਰਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਛੋਟੇ ਰਨਵੇ ਤੋਂ ਥੋੜ੍ਹੀ ਦੂਰੀ 'ਤੇ ਟਕਰਾ ਗਏ।''ਘਟਨਾ ਸਥਲ 'ਤੇ ਹੀ ਹੋ ਗਈ ਸੀ ਮੌਤਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ, ਉਨ੍ਹਾਂ ਦੇ ਜਹਾਜ਼ ਵਿੱਚ ਰੇਡੀਓ ਮੌਜੂਦ ਸੀ, ਪਰ ਲੱਗਦਾ ਹੈ ਕਿ ਕਿਸੇ ਵੀ ਪਾਇਲਟ ਨੇ ਦੂਜੇ ਜਹਾਜ਼ ਨੂੰ ਆਉਂਦੇ ਨਹੀਂ ਦੇਖਿਆ। ਹਾਦਸੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਦੋਵੇਂ ਪਾਇਲਟਾਂ ਨੂੰ ਘਟਨਾ ਸਥਲ 'ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ।Harv’s Air ਪਾਇਲਟ ਟ੍ਰੇਨਿੰਗ ਸਕੂਲ ਦੀ ਸ਼ੁਰੂਆਤ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਐਡਮ ਪੈਨਰ ਦੇ ਮਾਤਾ-ਪਿਤਾ ਵੱਲੋਂ ਕੀਤੀ ਗਈ ਸੀ। ਇਹ ਸਕੂਲ ਹਰ ਸਾਲ ਲਗਭਗ 400 ਵਿਦਿਆਰਥੀ ਪਾਇਲਟਾਂ ਨੂੰ ਟ੍ਰੇਨਿੰਗ ਦਿੰਦਾ ਹੈ। ਦੁਨੀਆ ਭਰ ਤੋਂ ਵਿਦਿਆਰਥੀ ਇੱਥੇ ਜਹਾਜ਼ ਉਡਾਉਣ ਦੀ ਸਿਖਲਾਈ ਲੈਣ ਆਉਂਦੇ ਹਨ। With profound sorrow, we mourn the tragic passing of Mr. Sreehari Sukesh, a young Indian student pilot, who lost his life in a mid-air collision near Steinbach, Manitoba. We extend our deepest condolences to his family. The Consulate is in contact with the bereaved family, the…— IndiainToronto (@IndiainToronto) July 9, 2025