Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...

Wait 5 sec.

Political News: ਸਿਆਸੀ ਜਗਤ ਵਿੱਚ ਇਸ ਸਮੇਂ ਘਮਸਾਣ ਮੱਚਿਆ ਹੋਇਆ ਹੈ, ਜਿਸ ਕਾਰਨ ਭਾਜਪਾ ਪਾਰਟੀ ਵਿਚਾਲੇ ਚਿੰਤਾ ਦਾ ਮਾਹੌਲ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੇਂਦਰੀ ਮੰਤਰੀ ਐਲ. ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਹੁਣ ਨਵੀਂ ਚਰਚਾ ਛਿੜ ਗਈ ਹੈ। ਦਰਅਸਲ, ਕੇਂਦਰੀ ਰਾਜ ਮੰਤਰੀ ਐੱਲ ਮੁਰੂਗਨ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਤਾਮਿਲਨਾਡੂ ਵਾਪਸ ਜਾ ਕੇ ਸੂਬੇ ’ਚ ਭਾਜਪਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਇਸ ਕਦਮ ਨਾਲ ਕੇਂਦਰੀ ਮੰਤਰੀ ਮੰਡਲ ’ਚ ਜਲਦੀ ਫੇਰਬਦਲ ਕੀਤੇ ਜਾਣ ਦੇ ਕਿਆਸ ਤੇਜ਼ ਹੋ ਗਏ ਹਨ। ਮੰਤਰੀ ਮੰਡਲ ’ਚੋਂ ਕਿਸੇ ਰਾਜ ਮੰਤਰੀ ਦੇ ਅਸਤੀਫ਼ੇ ਦਾ ਇਹ ਤੀਜਾ ਮਾਮਲਾ ਹੈ।ਪਹਿਲਾਂ ਇਨ੍ਹਾਂ ਸੀਨੀਅਰ ਆਗੂਆਂ ਨੇ ਦਿੱਤਾ ਸੀ ਅਸਤੀਫ਼ਾਇਸ ਤੋਂ ਪਹਿਲਾਂ ਜੌਰਜ ਕੁਰੀਅਨ ਤੇ ਰਵਨੀਤ ਸਿੰਘ ਬਿੱਟੂ ਨੇ ਕ੍ਰਮਵਾਰ ਜੂਨ ਅਤੇ ਜੁਲਾਈ ’ਚ ਅਸਤੀਫ਼ਾ ਦਿੱਤਾ ਸੀ। ਮੁਰੂਗਨ ਸਤੰਬਰ 2021 ਤੋਂ ਰਾਜ ਸਭਾ ਮੈਂਬਰ ਹਨ ਅਤੇ ਅਪਰੈਲ 2024 ਵਿਚ ਮੱਧ ਪ੍ਰਦੇਸ਼ ਤੋਂ ਸੰਸਦ ਦੇ ਉਪਰਲੇ ਸਦਨ ਲਈ ਮੁੜ ਚੁਣੇ ਗਏ ਸਨ। ਸੂਚਨਾ ਤੇ ਪ੍ਰਸਾਰਨ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਰੂਗਨ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਮੰਤਰੀ ਮੰਡਲ ਅਤੇ ਰਾਜ ਸਭਾ ਤੋਂ ਮੈਨੂੰ ਫ਼ਾਰਗ਼ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਮੈਂ ਤਾਮਿਲ ਨਾਡੂ ਜਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ।’’ਨਰਿੰਦਰ ਮੋਦੀ ਨੂੰ ਲਿਖਿਆ...ਉਹ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ। ਇਨ੍ਹਾਂ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਰਾਜ ਸਭਾ ਮੈਂਬਰ ਵਜੋਂ ਵੀ ਅਹੁਦਾ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਅਸਤੀਫਾ ਪੱਤਰ ਵਿੱਚ ਉਨ੍ਹਾਂ ਨੇ ਇਸ ਕਦਮ ਪਿੱਛੇ ਕਾਰਨ ਦੱਸੇ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਦੀ ਤਾਮਿਲਨਾਡੂ ਦੀ ਹਾਲੀਆ ਫੇਰੀ, ਰਾਜ ਦੇ ਵਿਕਾਸ ਅਤੇ ਕੇਂਦਰੀ ਸਰਕਾਰ ਵਿੱਚ ਉਨ੍ਹਾਂ ਦੇ ਆਪਣੇ ਕਾਰਜਕਾਲ ਦਾ ਜ਼ਿਕਰ ਕੀਤਾ ਗਿਆ ਹੈ।ਪੱਤਰ ਵਿੱਚ ਮੁਰੂਗਨ ਨੇ ਲਿਖਿਆ ਕਿ ਉਹ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਵੱਖ-ਵੱਖ ਥਾਵਾਂ 'ਤੇ ਲੋਕਾਂ ਦੁਆਰਾ ਦਿਖਾਏ ਗਏ ਉਤਸ਼ਾਹ ਅਤੇ ਪਿਆਰ ਤੋਂ ਬਹੁਤ ਪ੍ਰਭਾਵਿਤ ਹੋਏ। ਮੁਰੂਗਨ ਅਨੁਸਾਰ ਜਨਤਕ ਹੁੰਗਾਰਾ ਤਾਮਿਲਨਾਡੂ ਦੇ ਬਿਹਤਰ ਭਵਿੱਖ ਲਈ ਉਮੀਦ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਅਤੇ ਤਾਮਿਲਨਾਡੂ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਅਤੇ ਲੋਕਾਂ ਦੇ ਉਨ੍ਹਾਂ ਪ੍ਰਤੀ ਪਿਆਰ ਨੂੰ ਦੇਖ ਕੇ ਤਾਮਿਲਨਾਡੂ, ਪਾਰਟੀ ਅਤੇ ਦੇਸ਼ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਦਾ ਉਨ੍ਹਾਂ ਦਾ ਸੰਕਲਪ ਹੋਰ ਮਜ਼ਬੂਤ ​​ਹੋਇਆ ਹੈ।