ਤੜਕਸਾਰ ਵਾਪਰਿਆ ਵੱਡਾ ਹਾਦਸਾ, ਉਡਾਣ ਭਰਦਿਆਂ ਹੀ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 8 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

Wait 5 sec.

B-52 Bomber Crash: ਦੱਖਣੀ ਕੈਲੀਫੋਰਨੀਆ ਦੇ ਐਡਵਰਡਸ ਏਅਰ ਫੋਰਸ ਬੇਸ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਅਮਰੀਕੀ ਹਵਾਈ ਫੌਜ ਦਾ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਅੱਠ ਲੋਕ ਮਾਰੇ ਗਏ। ਏਅਰ ਫੋਰਸ ਬੇਸ ਦੇ ਅਨੁਸਾਰ, ਇਹ ਹਾਦਸਾ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:20 ਵਜੇ ਵਾਪਰਿਆ, ਜਦੋਂ ਜਹਾਜ਼ ਇੱਕ ਨਿਯਮਤ ਮਿਸ਼ਨ 'ਤੇ ਸੀ। ਹਾਦਸੇ ਵਾਲੀ ਥਾਂ ਤੋਂ ਕਾਲੇ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ, ਜੋ ਕਿ ਕਈ ਮੀਲ ਤੋਂ ਦੂਰ ਤੋਂ ਨਜ਼ਰ ਆ ਰਿਹਾ ਸੀ।