ਦੇਸ਼ ਭਰ ਵਿੱਚ ਹੁਣ ਕਫ਼ ਸਿਰਪ ਅਤੇ ਹੋਰ ਔਸ਼ਧੀ ਸਿਰਪ ਖਰੀਦਣ ਲਈ ਡਾਕਟਰ ਦੀ ਪਰਚੀ (Prescription) ਦਿਖਾਉਣਾ ਲਾਜ਼ਮੀ ਹੋਵੇਗਾ। ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਵਿੱਚ ਸੋਧ ਕਰਦੇ ਹੋਏ ਸਿਰਪਾਂ ਦੀ ਓਵਰ-ਦ-ਕਾਊਂਟਰ (OTC) ਵਿਕਰੀ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਫਾਰਮੇਸੀ ਤੋਂ ਸਿਰਪ ਖਰੀਦਣ ਲਈ ਰਜਿਸਟਰਡ ਡਾਕਟਰ ਵੱਲੋਂ ਜਾਰੀ ਕੀਤੀ ਪਰਚੀ ਦਿਖਾਉਣੀ ਜ਼ਰੂਰੀ ਹੋਵੇਗੀ।ਕੀ ਹੈ ਨਵਾਂ ਨਿਯਮ?ਕੇਂਦਰ ਸਰਕਾਰ ਨੇ 9 ਜੂਨ 2026 ਨੂੰ ਜਾਰੀ ਕੀਤੀ ਅਧਿਸੂਚਨਾ ਰਾਹੀਂ Drugs (Fifth Amendment) Rules, 2026 ਲਾਗੂ ਕੀਤੇ ਹਨ। ਇਹ ਸੋਧ Drugs and Cosmetics Act, 1940 ਦੀ ਧਾਰਾ 12 ਅਤੇ 33 ਅਧੀਨ ਕੀਤੀ ਗਈ ਹੈ ਅਤੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੇ ਨਾਲ ਹੀ ਪ੍ਰਭਾਵੀ ਹੋ ਗਈ ਹੈ।ਡਰੱਗਜ਼ ਰੂਲਜ਼ ਵਿੱਚ ਕੀ ਬਦਲਾਅ ਕੀਤਾ ਗਿਆ?ਸਰਕਾਰ ਨੇ ਡਰੱਗਜ਼ ਰੂਲਜ਼, 1945 ਦੀ Schedule K ਵਿੱਚ ਦਰਜ ਦਵਾਈਆਂ ਦੀ ਸ਼੍ਰੇਣੀ ਵਿੱਚੋਂ "Syrups" ਸ਼ਬਦ ਨੂੰ ਹਟਾ ਦਿੱਤਾ ਹੈ। ਇਸ ਕਾਰਨ ਹੁਣ ਸਿਰਪ OTC ਦਵਾਈਆਂ ਦੀ ਸ਼੍ਰੇਣੀ ਵਿੱਚ ਨਹੀਂ ਰਹਿਣਗੇ ਅਤੇ ਉਨ੍ਹਾਂ ਦੀ ਵਿਕਰੀ 'ਤੇ ਸਖ਼ਤ ਨਿਯਮ ਲਾਗੂ ਹੋਣਗੇ।ਹੁਣ ਬਿਨਾਂ ਪਰਚੀ ਤੋਂ ਨਹੀਂ ਮਿਲੇਗੀ ਕਫ਼ ਸਿਰਪਨਵੇਂ ਨਿਯਮਾਂ ਅਨੁਸਾਰ ਕਫ਼ ਸਿਰਪ ਸਮੇਤ ਹੋਰ ਔਸ਼ਧੀ ਸਿਰਪ ਖਰੀਦਣ ਲਈ ਗਾਹਕਾਂ ਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਜਾਰੀ ਕੀਤੀ ਪਰਚੀ ਦਿਖਾਉਣੀ ਪਵੇਗੀ। ਇਸ ਨਾਲ ਉਹ ਸਿਰਪ ਵੀ ਪ੍ਰਭਾਵਿਤ ਹੋਣਗੇ, ਜੋ ਲੋਕ ਪਹਿਲਾਂ ਸਿੱਧੇ ਮੈਡੀਕਲ ਸਟੋਰ ਤੋਂ ਖਰੀਦ ਲੈਂਦੇ ਸਨ।ਬੱਚਿਆਂ ਦੀ ਮੌਤ ਦੇ ਮਾਮਲਿਆਂ ਤੋਂ ਬਾਅਦ ਲਿਆ ਗਿਆ ਫੈਸਲਾਸਰਕਾਰ ਦਾ ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਦੂਸ਼ਿਤ ਕਫ਼ ਸਿਰਪ ਪੀਣ ਕਾਰਨ ਬੱਚਿਆਂ ਦੀ ਮੌਤ ਦੇ ਮਾਮਲਿਆਂ ਨੇ ਦਵਾਈਆਂ ਦੀ ਗੁਣਵੱਤਾ ਅਤੇ ਨਿਗਰਾਨੀ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਿਰਪਾਂ ਦੇ ਨਿਰਮਾਣ ਅਤੇ ਵਿਕਰੀ 'ਤੇ ਸਖ਼ਤ ਨਿਯੰਤਰਣ ਦੀ ਮੰਗ ਤੇਜ਼ ਹੋ ਗਈ ਸੀ।ਜਨਤਾ ਤੋਂ ਸੁਝਾਅ ਲੈਣ ਤੋਂ ਬਾਅਦ ਲਾਗੂ ਹੋਇਆ ਸੋਧਇਸ ਸੋਧ ਦਾ ਖ਼ਾਕਾ 30 ਦਸੰਬਰ 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ 'ਤੇ ਆਮ ਲੋਕਾਂ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਗਏ ਸਨ। ਸਰਕਾਰ ਦੇ ਅਨੁਸਾਰ, ਪ੍ਰਾਪਤ ਸੁਝਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਅੰਤਿਮ ਸੋਧ ਨੂੰ ਨੋਟੀਫਾਈ ਕੀਤਾ ਗਿਆ ਹੈ।ਫਾਰਮੇਸੀਆਂ ਨੂੰ ਕਰਨੀ ਪਵੇਗੀ ਨਵੇਂ ਨਿਯਮਾਂ ਦੀ ਪਾਲਣਾਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸਾਂਝੇ ਸਕੱਤਰ ਹਰਸ਼ ਮੰਗਲਾ ਵੱਲੋਂ ਜਾਰੀ ਅਧਿਸੂਚਨਾ ਮੁਤਾਬਕ ਹੁਣ ਦੇਸ਼ ਭਰ ਦੀਆਂ ਫਾਰਮੇਸੀਆਂ ਨੂੰ ਸਿਰਪ ਅਤੇ ਸੰਬੰਧਿਤ ਦਵਾਈਆਂ ਦੀ ਵਿਕਰੀ ਲਈ ਸੋਧੇ ਹੋਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤਹਿਤ ਡਾਕਟਰ ਦੀ ਪਰਚੀ ਤੋਂ ਬਿਨਾਂ ਅਜਿਹੀਆਂ ਦਵਾਈਆਂ ਵੇਚਣਾ ਸੰਭਵ ਨਹੀਂ ਹੋਵੇਗਾ।