Plane Crash: ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪਿੰਡ 'ਚ ਜਾ ਡਿੱਗਿਆ; ਲੋਕਾਂ ਵਿਚਾਲੇ ਫੈਲੀ ਦਹਿਸ਼ਤ...

Wait 5 sec.

Plane Crash: ਹਵਾਈ ਅੱਡੇ ਦੇ ਨੇੜੇ ਜਹਾਜ਼ ਕ੍ਰੈਸ਼ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੱਕ ਵਾਰ ਫਿਰ ਤੋਂ ਯਾਤਰੀਆਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਥਿਤ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਅੱਜ ਇੱਕ ਟ੍ਰੇਨਿੰਗ ਜਹਾਜ਼ ਕ੍ਰੈਸ਼ ਹੋ ਗਿਆ ਹੈ। ਪੁਣੇ ਦਿਹਾਤੀ ਪੁਲਿਸ ਮੁਤਾਬਕ ਇਹ ਜਹਾਜ਼ ਗੋਜੂਬਾਵੀ ਪਿੰਡ ਦੇ ਖੇਤਰ ਵਿੱਚ ਡਿੱਗਿਆ। ਇਸ ਹਾਦਸੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਕੁਝ ਮਹੀਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਰਦਨਾਕ ਜਹਾਜ਼ ਹਾਦਸੇ ਦੀਆਂ ਯਾਦਾਂ ਮੁੜ ਤਾਜ਼ਾ ਕਰ ਦਿੱਤੀਆਂ ਹਨ।ਪਾਇਲਟ ਨੂੰ ਲੱਗੀਆਂ ਸੱਟਾਂ ਜਾਣਕਾਰੀ ਅਨੁਸਾਰ 'ਰੇਡਬਰਡ ਐਵੀਏਸ਼ਨ' ਦਾ ਇੱਕ ਦੋ-ਸੀਟਰ ਟ੍ਰੇਨਿੰਗ ਜਹਾਜ਼ ਆਪਣੀ ਰੁਟੀਨ ਉਡਾਣ ਦੌਰਾਨ ਉੱਡ ਰਿਹਾ ਸੀ ਕਿ ਇਹ ਅਚਾਨਕ ਖੇਤਾਂ ਵਿੱਚ ਜਾ ਡਿੱਗਿਆ। ਇਸ ਹਾਦਸੇ ਵਿੱਚ ਟ੍ਰੇਨੀ ਪਾਇਲਟ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਣੇ ਦਿਹਾਤੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।Baramati, Maharashtra: A training aircraft belonging to Red Bird, a pilot training company, crashed at Gojubavi in the Baramati MIDC area. The pilot sustained minor injuries and is undergoing treatment. Baramati Taluka Police are investigating. Further details are awaited pic.twitter.com/I6qqhVzq1V— IANS (@ians_india) May 13, 202628 ਜਨਵਰੀ 2026 ਨੂੰ ਵਾਪਰਿਆ ਸੀ ਭਿਆਨਕ ਹਾਦਸਾਬਾਰਾਮਤੀ ਵਿੱਚ ਵਾਪਰਿਆ ਇਹ ਹਾਦਸਾ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਇਸੇ ਸਾਲ 28 ਜਨਵਰੀ 2026 ਨੂੰ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਵੀ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਉਸ ਭਿਆਨਕ ਹਾਦਸੇ ਵਿੱਚ ਅਜੀਤ ਪਵਾਰ ਸਣੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਸ ਵਕਤ ਖ਼ਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਗਿਆ ਸੀ।ਕੁਝ ਹੀ ਮਹੀਨਿਆਂ ਦੇ ਅੰਦਰ ਬਾਰਾਮਤੀ ਵਿੱਚ ਦੂਜਾ ਜਹਾਜ਼ ਹਾਦਸਾ ਹੋਣ ਕਾਰਨ ਹੁਣ ਹਵਾਈ ਸੁਰੱਖਿਆ ਅਤੇ ਟ੍ਰੇਨਿੰਗ ਪ੍ਰਬੰਧਾਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਬਾਰਾਮਤੀ ਹਵਾਈ ਅੱਡੇ ਦੇ ਆਲੇ-ਦੁਆਲੇ ਹਵਾਈ ਉਡਾਣਾਂ ਲਈ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ 'ਚ ਅਜਿਹੀ ਕੋਈ ਹੋਰ ਅਣਹੋਣੀ ਨਾ ਵਾਪਰੇ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।