Liquor Prices Drop: ਸ਼ਰਾਬ ਪ੍ਰੇਮੀਆਂ ਲਈ ਵੱਡੀ ਅਤੇ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਰਾਜ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਹੈ। ਨਵੀਆਂ ਸੋਧੀਆਂ ਦਰਾਂ ਲਾਗੂ ਹੋ ਗਈਆਂ ਹਨ, ਜਿਸ ਨਾਲ ਵੱਖ-ਵੱਖ ਬ੍ਰਾਂਡਾਂ ਦੀਆਂ ਕੀਮਤਾਂ ₹10 ਤੋਂ ₹50 ਤੱਕ ਘਟ ਗਈਆਂ ਹਨ। ਇਹ ਫੈਸਲਾ ਸ਼ਰਾਬ ਵਿਤਰਕਾਂ ਦੁਆਰਾ ਵੀ ਆਪਣੀਆਂ ਕੀਮਤਾਂ ਘਟਾਉਣ ਤੋਂ ਬਾਅਦ ਆਇਆ ਹੈ, ਅਤੇ ਬੇਵਕੋ ਨੇ ਵੀ ਹੁਣ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਇਹ ਵੱਡਾ ਕਦਮ ਕੇਰਲ ਵਿੱਚ ਚੁੱਕਿਆ ਗਿਆ ਹੈ। ਜੀ ਹਾਂ, ਕੇਰਲ ਵਿੱਚ ਰਾਜ ਸਰਕਾਰ ਨੇ ਕਈ ਸ਼ਰਾਬ ਬ੍ਰਾਂਡਾਂ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਹੈ ਯਾਨੀ ਕਿ ਸ਼ਰਾਬ ਹੁਣ ਪਹਿਲਾਂ ਨਾਲੋਂ ਸਸਤੀ ਹੋ ਗਈ ਹੈ। ਕੇਰਲ ਬੇਵਰੇਜ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਨਵੀਆਂ ਕੀਮਤਾਂ 12 ਮਈ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਬਾਅਦ ਕੇਰਲ ਸਟੇਟ ਬੇਵਰੇਜ ਕਾਰਪੋਰੇਸ਼ਨ ਯਾਨੀ ਬੇਵਕੋ ਨੇ ਵੀ ਨਵੀਆਂ ਸੋਧੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਰਿਪੋਰਟਾਂ ਦੇ ਅਨੁਸਾਰ ਕਈ ਸ਼ਰਾਬ ਬ੍ਰਾਂਡਾਂ ਦੀ ਵਿਕਰੀ ਬੇਬਕੋ ਆਊਟਲੈਟਾਂ 'ਤੇ ਉਮੀਦਾਂ ਮੁਤਾਬਕ ਨਹੀਂ ਹੋ ਰਹੀ ਸੀ। ਇਸੇ ਕਰਕੇ ਸਟਾਕ ਨੂੰ ਤੇਜ਼ੀ ਨਾਲ ਖ਼ਤਮ ਕਰਨ ਅਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਬ੍ਰਾਂਡ ਨੂੰ ਮਲਿਆਲੀ ਲੋਕ ਸਭ ਤੋਂ ਵੱਧ ਪੰਸਦ ਕਰਦੇ ਹਨ, ਉਹ ਸਾਰੇ ਬ੍ਰਾਂਡ ਵੀ ਇਸ ਲਿਸਟ ਵਿੱਚ ਸ਼ਾਮਲ ਹਨ।100 ਤੋਂ ਵੱਧ ਬ੍ਰਾਂਡ ਸਸਤੇ ਹੋਏ ਜਾਣਕਾਰੀ ਮੁਤਾਬਕ ਕੇਰਲ ਵਿੱਚ ਨਵੀਆਂ ਕੀਮਤਾਂ 100 ਤੋਂ ਵੱਧ ਸ਼ਰਾਬ ਬ੍ਰਾਂਡਾਂ 'ਤੇ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿੱਚ ਰਮ, ਵਿਸਕੀ, ਬ੍ਰਾਂਡੀ ਅਤੇ ਵੋਡਕਾ ਵਰਗੀਆਂ ਸ਼੍ਰੇਣੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਪ੍ਰਸਿੱਧ ਬ੍ਰਾਂਡਾਂ ਜਿਵੇਂ Old Monk, Officer’s Choice ਅਤੇ Old Port Rum ਦੀਆਂ ਕੀਮਤਾਂ ਵੀ ਘੱਟ ਕੀਤੀਆਂ ਗਈਆਂ ਹਨ। ਲਗਭਗ 500 ਮਿਲੀਲੀਟਰ ਦੀਆਂ ਬੋਤਲਾਂ ਨੂੰ 10 ਰੁਪਏ ਦੀ ਰਾਹਤ ਦਿੱਤੀ ਗਈ ਹੈ, ਜਦੋਂ ਕਿ ਕਈ ਪ੍ਰੀਮੀਅਮ ਬ੍ਰਾਂਡਾਂ ਦੀਆਂ ਕੀਮਤਾਂ 20 ਰੁਪਏ ਤੋਂ 50 ਰੁਪਏ ਤੱਕ ਘਟਾ ਦਿੱਤੀਆਂ ਗਈਆਂ ਹਨ। ਕੇਰਲ ਸਟੇਟ ਬੇਵਰੇਜ ਕਾਰਪੋਰੇਸ਼ਨ ਨੇ ਕਿਹਾ ਕਿ ਨਵੀਆਂ ਦਰਾਂ 12 ਮਈ ਤੋਂ ਪੂਰੇ ਰਾਜ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਹਨ। ਸਾਰੇ ਬੇਵਕੋ ਆਉਟਲੈਟਾਂ ਨੂੰ ਨਵੀਆਂ ਦਰਾਂ 'ਤੇ ਵੇਚਣਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੂਰੀ ਅੱਪਡੇਟ ਕੀਤੀ ਕੀਮਤ ਸੂਚੀ ਬੇਵਕੋ ਦੀ ਅਧਿਕਾਰਤ ਵੈੱਬਸਾਈਟ 'ਤੇ ਮਿਲ ਸਕਦੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।