Air India flights : ਏਅਰ ਇੰਡੀਆ ਨੇ ਵੱਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਅੰਤਰਰਾਸ਼ਟਰੀ ਹਾਲਾਤਾਂ ਦੇ ਮੱਦੇਨਜ਼ਰ ਆਪਣੇ ਇੰਟਰਨੈਸ਼ਨਲ ਓਪਰੇਸ਼ਨ ਵਿੱਚ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਏਅਰ ਇੰਡੀਆ ਨੇ ਕਈ ਰੂਟਾਂ 'ਤੇ ਉਡਾਣਾਂ ਦੀ ਗਿਣਤੀ ਨੂੰ ਐਡਜਸਟ ਕੀਤਾ ਹੈ। ਏਅਰਲਾਈਨ ਨੇ ਅਗਸਤ 2026 ਤੱਕ ਪ੍ਰਤੀ ਮਹੀਨਾ 1,200 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਗਲੋਬਲ ਨੈੱਟਵਰਕ ਜਾਰੀ ਰਹੇ।ਕਿੰਨੀਆਂ ਉਡਾਣਾਂ ਕਿੱਥੇ ਚੱਲਣਗੀਆਂ?ਉੱਤਰੀ ਅਮਰੀਕਾ ਲਈ ਹਰ ਹਫ਼ਤੇ 33 ਫਲਾਈਟਾਂ ,ਯੂਰਪ ਲਈ ਹਰ ਹਫ਼ਤੇ 47 ਫਲਾਈਟਾਂ ,UK ਲਈ ਹਰ ਹਫ਼ਤੇ 57 ਫਲਾਈਟਾਂ , ਆਸਟ੍ਰੇਲੀਆ ਲਈ ਹਰ ਹਫ਼ਤੇ 8 ਫਲਾਈਟਾਂ , ਦੱਖਣ-ਪੂਰਬੀ ਏਸ਼ੀਆ, ਸੂਦੂਰ ਪੂਰਬ ਅਤੇ SAARC ਦੇਸ਼ਾਂ ਲਈ ਹਰ ਹਫ਼ਤੇ 158 ਫਲਾਈਟਾਂ ,ਮੌਰੀਸ਼ਸ (ਅਫਰੀਕਾ) ਲਈ ਹਰ ਹਫ਼ਤੇ 7 ਫਲਾਈਟਾਂ ਚਲਾਈਆਂ ਜਾਣਗੀਆਂ।ਪ੍ਰਧਾਨ ਮੰਤਰੀ ਮੋਦੀ ਦੀ ਅਪੀਲਏਅਰ ਇੰਡੀਆ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਲਈ ਸੋਨਾ ਖਰੀਦਣ ਤੋਂ ਗੁਰੇਜ਼ ਕਰਨ ਅਤੇ ਵਿਦੇਸ਼ ਯਾਤਰਾ ਘਟਾਉਣ ਦੀ ਅਪੀਲ ਕੀਤੀ ਸੀ, ਤਾਂ ਜੋ ਇਸ ਸੰਕਟ ਦੌਰਾਨ ਭਾਰਤੀ ਰੁਪਏ ਦੀ ਗਿਰਾਵਟ ਅਤੇ ਭਾਰਤੀ ਅਰਥਵਿਵਸਥਾ 'ਤੇ ਦਬਾਅ ਨੂੰ ਘੱਟ ਕੀਤਾ ਜਾ ਸਕੇ। ਵਰਤਮਾਨ ਵਿੱਚ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 95 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਤੇਜ਼ੀ ਨਾਲ 96 ਦੇ ਅੰਕੜੇ ਵੱਲ ਵਧ ਰਿਹਾ ਹੈ।ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰਲਾਈਨਜ਼ ‘ਤੇ ਦਬਾਅਈਰਾਨ-ਅਮਰੀਕਾ ਤਣਾਅ ਅਤੇ ਹੋਰਮੁਜ਼ ਜਲਡੰਘੀ ‘ਤੇ ਬਣੇ ਹਾਲਾਤਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਤੇਲ ਦੀ ਕੀਮਤ 107 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚਣ ਨਾਲ ਏਅਰਲਾਈਨਜ਼ ਨੂੰ ਮਹਿੰਗੇ ਇੰਧਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਹਵਾਈ ਕੰਪਨੀਆਂ ਦੇ ਮੂਨਾਫੇ ‘ਤੇ ਵੀ ਵੱਡਾ ਅਸਰ ਪਿਆ ਹੈ ਅਤੇ ਖਰਚੇ ਘਟਾਉਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।