PM Modi Fuel Saving Appeal : ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਸਟ੍ਰੇਟ ‘ਚ ਵੱਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਵਿੱਚ ਵੀ ਨਜ਼ਰ ਆਉਣ ਲੱਗ ਪਿਆ ਹੈ। PM ਮੋਦੀ ਵੱਲੋਂ ਫਿਊਲ ਬਚਾਉਣ ਦੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ BJP ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪਣੇ ਸੁਰੱਖਿਆ ਕਾਫਿਲਿਆਂ ਵਿੱਚ ਗੱਡੀਆਂ ਦੀ ਗਿਣਤੀ 50 ਫੀਸਦੀ ਤੱਕ ਘਟਾ ਦਿੱਤੀ ਹੈ। ਕਈ ਨੇਤਾਵਾਂ ਨੇ ਸਰਕਾਰੀ ਗੱਡੀਆਂ, ਹੈਲੀਕਾਪਟਰ ਅਤੇ ਜਹਾਜ਼ਾਂ ਦੀ ਵਰਤੋਂ ‘ਤੇ ਵੀ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ।PM ਮੋਦੀ ਸਿਰਫ 4 ਗੱਡੀਆਂ ਦੇ ਕਾਫਲੇ ਨਾਲ ਪਹੁੰਚੇਬੁੱਧਵਾਰ ਨੂੰ PM ਮੋਦੀ ਕੈਬਿਨੇਟ ਮੀਟਿੰਗ ਲਈ ਆਪਣੇ ਨਿਵਾਸ ਤੋਂ ਪ੍ਰਧਾਨ ਮੰਤਰੀ ਦਫ਼ਤਰ ਸਿਰਫ 4 ਗੱਡੀਆਂ ਦੇ ਕਾਫਲੇ ਨਾਲ ਪਹੁੰਚੇ। ਜਦਕਿ “ਬਲੂ ਬੁੱਕ” ਅਨੁਸਾਰ ਆਮ ਤੌਰ ‘ਤੇ PM ਦੀ ਸੁਰੱਖਿਆ ਵਿੱਚ 14 ਤੋਂ 17 ਗੱਡੀਆਂ ਸ਼ਾਮਲ ਹੁੰਦੀਆਂ ਹਨ। ਕਈ ਵਾਰ ਸੁਰੱਖਿਆ ਕਾਰਨਾਂ ਕਰਕੇ ਇਹ ਗਿਣਤੀ 30-40 ਤੱਕ ਵੀ ਪਹੁੰਚ ਜਾਂਦੀ ਹੈ।ਵੱਡੇ ਮੰਤਰੀਆਂ ਨੇ ਵੀ ਘਟਾਏ ਕਾਫਲੇਅਮਿਤ ਸਾਹ ਨੇ ਵੀ ਆਪਣੇ ਸੁਰੱਖਿਆ ਕਾਫਲੇ ਦੀਆਂ ਗੱਡੀਆਂ ਘਟਾ ਦਿੱਤੀਆਂ ਹਨ। ਆਮ ਤੌਰ ‘ਤੇ 11-12 ਗੱਡੀਆਂ ਨਾਲ ਚਲਣ ਵਾਲੇ ਗ੍ਰਹਿ ਮੰਤਰੀ ਹੁਣ ਸਿਰਫ 4 ਗੱਡੀਆਂ ਨਾਲ ਨਜ਼ਰ ਆਏ। ਰੱਖਿਆ ਮੰਤਰੀ ਰਾਜਨਾਥ ਅਤੇ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵੀ ਆਪਣੇ ਕਾਫਲੇ ਛੋਟੇ ਕਰ ਦਿੱਤੇ ਹਨ।ਇਸਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਭ ਤੋਂ ਵੱਡਾ ਪ੍ਰਤੀਕਾਤਮਕ ਕਦਮ ਚੁੱਕਦਿਆਂ ਆਪਣੇ ਕਾਫਲੇ ਦਾ ਆਕਾਰ 50% ਘਟਾ ਦਿੱਤਾ ਹੈ। ਮਹਾਰਾਸ਼ਟਰ ਦੌਰੇ ਦੌਰਾਨ ਉਹ ਅਧਿਕਾਰੀਆਂ, ਪੱਤਰਕਾਰਾਂ ਅਤੇ ਸੁਰੱਖਿਆ ਕਰਮੀਆਂ ਨਾਲ ਬੱਸ ਵਿੱਚ ਯਾਤਰਾ ਕਰਨਗੇ।PM ਮੋਦੀ ਦੀ ਸਾਂਝੇ ਤਿਆਗ ਦੀ ਅਪੀਲਸਰਕਾਰੀ ਹਲਕਿਆਂ ਵਿੱਚ ਚਿੰਤਾ ਜਤਾਈ ਜਾ ਰਹੀ ਹੈ ਕਿ ਜੇ ਹੋਰਮੁਜ਼ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿੰਦਾ ਹੈ ਤਾਂ ਭਾਰਤ ਵਿੱਚ ਤੇਲ ਅਤੇ LPG ਸਪਲਾਈ ‘ਤੇ ਵੱਡਾ ਅਸਰ ਪੈ ਸਕਦਾ ਹੈ। ਭਾਰਤ ਆਪਣੀ ਲੋੜ ਦਾ 85% ਤੋਂ ਵੱਧ ਕੱਚਾ ਤੇਲ ਆਯਾਤ ਕਰਦਾ ਹੈ।11 ਮਈ ਨੂੰ ਚਾਰ ਰਾਜਾਂ ਦੀਆਂ ਚੋਣਾਂ ਤੋਂ ਬਾਅਦ PM ਮੋਦੀ ਨੇ ਦੇਸ਼ਵਾਸੀਆਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਵਧਾਉਣ, ਵਰਕ ਫ੍ਰਾਮ ਹੋਮ ਨੂੰ ਪ੍ਰੋਤਸਾਹਿਤ ਕਰਨ ਅਤੇ ਇੰਧਨ ਦੀ ਖਪਤ ਘਟਾਉਣ ਦੀ ਅਪੀਲ ਕੀਤੀ ਸੀ।ਕਈ ਰਾਜਾਂ ਵਿੱਚ ਨਵੇਂ ਨਿਯਮਉੱਤਰ ਪ੍ਰਦੇਸ਼Yogi Adityanath ਨੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਕਾਫਿਲਿਆਂ ਦਾ ਆਕਾਰ 50% ਘਟਾਉਣ ਦੇ ਹੁਕਮ ਦਿੱਤੇ ਹਨ। ਲਖਨਊ ਦੀ ਮੇਅਰ ਨੇ ਆਪਣੀਆਂ ਦੋ ਸਰਕਾਰੀ ਗੱਡੀਆਂ ਵਿੱਚੋਂ ਇੱਕ ਵਾਪਸ ਕਰ ਦਿੱਤੀ ਹੈ।ਮਹਾਰਾਸ਼ਟਰDevendra Fadnavis ਸਰਕਾਰ ਨੇ ਮੰਤਰੀਆਂ ਦੇ ਸਰਕਾਰੀ ਜਹਾਜ਼ਾਂ ਦੀ ਵਰਤੋਂ ‘ਤੇ ਸਖ਼ਤੀ ਕਰ ਦਿੱਤੀ ਹੈ। ਕਈ ਵਿਦੇਸ਼ ਦੌਰੇ ਵੀ ਰੱਦ ਕੀਤੇ ਗਏ ਹਨ।ਦਿੱਲੀRekha Gupta ਨੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਘੱਟ ਤੋਂ ਘੱਟ ਗੱਡੀਆਂ ਵਰਤਣ ਲਈ ਕਿਹਾ ਹੈ। ਕਾਰਪੂਲਿੰਗ ਅਤੇ ਮੈਟਰੋ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਗੁਜਰਾਤBhupendra Patel ਸਿਰਫ 3 ਗੱਡੀਆਂ ਦੇ ਕਾਫਲੇ ਨਾਲ ਅਮਰੇਲੀ ਪਹੁੰਚੇ। ਰਾਜਪਾਲ ਨੇ ਵੀ ਹੈਲੀਕਾਪਟਰ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ।ਮੱਧ ਪ੍ਰਦੇਸ਼ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ 13 ਤੋਂ ਘਟਾ ਕੇ 8 ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਵੱਡੇ ਜੁਲੂਸਾਂ ਅਤੇ ਵਾਹਨ ਰੈਲੀਆਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ।