Gangster Lawrence Bishnoi : ਅਮਰੀਕੀ ਜਾਂਚ ਏਜੰਸੀ FBI ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਅਮਰੀਕਾ ਹਵਾਲਗੀ (Extradition) ਰਾਹੀਂ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਦੋਵਾਂ ਦਾ ਅਮਰੀਕਾ ਵਿੱਚ ਟਰਾਇਲ ਕੀਤਾ ਜਾਵੇਗਾ ਅਤੇ ਇਸ ਲਈ ਭਾਰਤ ਸਰਕਾਰ ਕੋਲ ਜਲਦ ਹੀ ਰਸਮੀ ਮੰਗ ਭੇਜੀ ਜਾਵੇਗੀ।ਇਹ ਜਾਣਕਾਰੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਭਾਰਤ ਨਾਲ ਜੁੜੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਤੋਂ ਬਾਅਦ ਸਾਹਮਣੇ ਆਈ ਹੈ। ਇਸ ਕਾਰਵਾਈ ਦੌਰਾਨ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਕੁੱਲ 37 ਲੋਕਾਂ ਖ਼ਿਲਾਫ਼ ਅਮਰੀਕੀ ਫੈਡਰਲ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।ਚਾਰਜਸ਼ੀਟ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੋਦਾਰਾ ਸਮੇਤ ਹੋਰਾਂ 'ਤੇ 2023 ਵਿੱਚ ਕੈਨੇਡਾ ਵਿੱਚ ਹੋਏ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਆਰੋਪ ਲਗਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਨਿੱਜਰ ਕਤਲ ਮਾਮਲੇ ਵਿੱਚ ਲਾਰੈਂਸ ਦਾ ਨਾਮ ਅਧਿਕਾਰਕ ਤੌਰ 'ਤੇ ਜੋੜਿਆ ਗਿਆ ਹੈ। ਇਸ ਵੇਲੇ ਉਹ ਗੁਜਰਾਤ ਦੀ ਸਾਬਰਮਤੀ ਸੈਂਟ੍ਰਲ ਜੇਲ੍ਹ ਵਿੱਚ ਬੰਦ ਹੈ।ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਜੇਲ੍ਹ ਵਿੱਚ ਰਹਿੰਦਿਆਂ ਵੀ ਆਪਣੇ ਗੈਂਗ ਦਾ ਸੰਚਾਲਨ ਕਰਦਾ ਰਿਹਾ। ਉਸ ਦੇ ਸਾਥੀ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਨਸ਼ਾ ਤਸਕਰੀ, ਫਿਰੌਤੀ ਵਸੂਲੀ ਅਤੇ ਟਾਰਗੇਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ।ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਹੁੰਦਲਪ੍ਰੀਤ ਸਿੰਘ ਦਾ ਨਾਮ ਵੀ ਚਾਰਜਸ਼ੀਟ ਵਿੱਚ ਸ਼ਾਮਲ ਹੈ। ਅਮਰੀਕੀ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਦੀ ਵੀ ਗੱਲ ਕੀਤੀ ਹੈ।FBI ਨੇ ਗੋਲਡੀ ਬਰਾੜ 'ਤੇ 50 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਐਲਾਨਿਆ ਹੈ। ਜੇ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਵੱਖ-ਵੱਖ ਮਾਮਲਿਆਂ ਵਿੱਚ 10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ।ਕਈ ਸਾਲਾਂ ਦੀ ਜਾਂਚ ਤੋਂ ਬਾਅਦ 50 ਤੋਂ ਵੱਧ ਥਾਵਾਂ 'ਤੇ ਛਾਪੇਅਮਰੀਕੀ ਫੈਡਰਲ ਏਜੰਸੀਆਂ ਮੁਤਾਬਕ ਭਾਰਤ ਨਾਲ ਜੁੜੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦੀ ਕਈ ਸਾਲਾਂ ਤੋਂ ਜਾਂਚ ਚੱਲ ਰਹੀ ਸੀ। ਇਸ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 50 ਤੋਂ ਵੱਧ ਥਾਵਾਂ 'ਤੇ ਇੱਕੋ ਸਮੇਂ ਛਾਪੇ ਮਾਰੇ ਗਏ। 37 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਹੋਈ, ਜਿਨ੍ਹਾਂ ਵਿੱਚੋਂ 24 ਗ੍ਰਿਫ਼ਤਾਰ ਹਨ ਜਾਂ ਪਹਿਲਾਂ ਹੀ ਹਿਰਾਸਤ ਵਿੱਚ ਹਨ। ਕਾਰਵਾਈ ਦੌਰਾਨ ਲਗਭਗ 1000 ਕਿਲੋਗ੍ਰਾਮ ਕੋਕੀਨ, ਦਰਜਨਾਂ ਹਥਿਆਰ, ਨਕਦੀ ਅਤੇ ਡਿਜ਼ੀਟਲ ਸਬੂਤ ਵੀ ਜ਼ਬਤ ਕੀਤੇ ਗਏ।ਤਿੰਨ ਗੈਂਗ, ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਅਮਰੀਕੀ ਜਾਂਚ ਏਜੰਸੀਆਂ ਦੇ ਅਨੁਸਾਰ ਇਹ ਕਾਰਵਾਈ ਸਿਰਫ਼ ਇੱਕ ਗੈਂਗ ਖ਼ਿਲਾਫ਼ ਨਹੀਂ, ਸਗੋਂ ਤਿੰਨ ਭਾਰਤ-ਆਧਾਰਿਤ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਕੀਤੀ ਗਈ। ਭਾਰਤ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਨੈੱਟਵਰਕ ਦਾ ਮੁੱਖ ਸਰਗਣਾ ਦੱਸਿਆ ਗਿਆ ਹੈ। ਉੱਤਰੀ ਅਮਰੀਕਾ ਵਿੱਚ ਗੋਲਡੀ ਬਰਾੜ, ਜਦਕਿ ਯੂਰਪ ਵਿੱਚ ਰੋਹਿਤ ਗੋਦਾਰਾ ਸਰਗਰਮ ਸੀ। ਚਾਰਜਸ਼ੀਟ ਵਿੱਚ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਠ ਦੇ ਨੈੱਟਵਰਕ ਦਾ ਵੀ ਜ਼ਿਕਰ ਹੈ।ਭਾਰਤ ਸਮੇਤ 7 ਦੇਸ਼ਾਂ ਤੱਕ ਫੈਲਿਆ ਨੈੱਟਵਰਕਜਾਂਚ ਮੁਤਾਬਕ ਇਸ ਨੈੱਟਵਰਕ ਦੇ ਸਬੰਧ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਬ੍ਰਿਟੇਨ, ਪੁਰਤਗਾਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਫੈਲੇ ਹੋਏ ਸਨ। ਇਹ ਗਿਰੋਹ ਨਸ਼ਾ ਤਸਕਰੀ, ਫਿਰੌਤੀ, ਟਾਰਗੇਟ ਕਿਲਿੰਗ, ਹਥਿਆਰਾਂ ਦੀ ਸਪਲਾਈ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਸਨ।ਮੈਕਸੀਕਨ ਕਾਰਟੇਲ ਤੋਂ ਕੋਕੀਨ, ਹਵਾਲਾ ਅਤੇ ਕ੍ਰਿਪਟੋ ਰਾਹੀਂ ਪੈਸਿਆਂ ਦੀ ਲੈਣ-ਦੇਣਅਮਰੀਕੀ ਨਿਆਂ ਵਿਭਾਗ (DOJ) ਅਨੁਸਾਰ ਇਹ ਨੈੱਟਵਰਕ ਮੈਕਸੀਕਨ ਡਰੱਗ ਕਾਰਟੇਲ ਤੋਂ ਕੋਕੀਨ ਖਰੀਦ ਕੇ ਅਮਰੀਕਾ ਅਤੇ ਕੈਨੇਡਾ ਤੱਕ ਪਹੁੰਚਾਉਂਦਾ ਸੀ। ਕਾਰੋਬਾਰੀਆਂ ਅਤੇ ਟਰਾਂਸਪੋਰਟਰਾਂ ਤੋਂ ਧਮਕੀਆਂ ਦੇ ਕੇ ਫਿਰੌਤੀ ਵਸੂਲੀ ਜਾਂਦੀ ਸੀ ਅਤੇ ਪੈਸਾ ਹਵਾਲਾ, ਕ੍ਰਿਪਟੋਕਰੰਸੀ ਅਤੇ ਹੋਰ ਵਿੱਤੀ ਨੈੱਟਵਰਕਾਂ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ।ਪੰਜਾਬ ਪੁਲਿਸ ਅਧਿਕਾਰੀ ਦਾ ਨਾਮ ਵੀ ਸ਼ਾਮਲਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਿਰੋਹ ਨੇ ਭਾਰਤ ਵਿੱਚ ਕੁਝ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੀ ਵੀ ਮਦਦ ਲਈ। ਇਸ ਵਿੱਚ ਪੰਜਾਬ ਪੁਲਿਸ ਨਾਲ ਜੁੜੇ ਹੁੰਦਲਪ੍ਰੀਤ ਸਿੰਘ 'ਤੇ ਦੋਸ਼ ਹੈ ਕਿ ਉਸ ਦੀ ਵਰਤੋਂ ਕੈਲੀਫ਼ੋਰਨੀਆ ਵਿੱਚ ਰਹਿੰਦੇ ਇੱਕ ਵਿਅਕਤੀ ਤੋਂ 4 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗਣ ਲਈ ਕੀਤੀ ਗਈ। ਧਮਕੀ ਦਿੱਤੀ ਗਈ ਕਿ ਪੈਸੇ ਨਾ ਦੇਣ 'ਤੇ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ 'ਤੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ। ਨਿੱਜਰ ਕਤਲ ਮਾਮਲਾ ਵੀ ਚਾਰਜਸ਼ੀਟ ਦਾ ਹਿੱਸਾਅਮਰੀਕੀ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ 2023 ਵਿੱਚ ਕੈਨੇਡਾ ਵਿੱਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ਿਸ਼ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਭੂਮਿਕਾ ਸੀ। ਇਹ ਪਹਿਲੀ ਵਾਰ ਹੈ ਕਿ ਲਾਰੈਂਸ ਦਾ ਨਾਮ ਇਸ ਮਾਮਲੇ ਵਿੱਚ ਅਧਿਕਾਰਕ ਤੌਰ 'ਤੇ ਜੋੜਿਆ ਗਿਆ ਹੈ।