Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ

Wait 5 sec.

Mobile EMI : ਲਖਨਊ ਵਿੱਚ ਮੋਬਾਈਲ ਦੀ ਸਿਰਫ਼ ਇੱਕ ਕਿਸ਼ਤ ਲਈ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਦਾ ਖੂਨ ਕਢਵਾਉਣ ਦਾ ਆਰੋਪ ਰਿਕਵਰੀ ਏਜੰਟ ’ਤੇ ਲੱਗਾ ਹੈ। ਨਿਗੋਹਾਂ ਥਾਣਾ ਖੇਤਰ ਵਿੱਚ ਨਵਲ ਨਾਮ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੋਬਾਈਲ ਰਿਕਵਰੀ ਏਜੰਟਾਂ ’ਤੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰ ਮੁਤਾਬਕ ਨਵਲ ਨੂੰ ਕਰੀਬ 5 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਇਸ ਦੌਰਾਨ ਉਸ ਨਾਲ ਕੁੱਟਮਾਰ ਵੀ ਕੀਤੀ ਗਈ।ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਮੁਲਜ਼ਮ ਨਵਲ ਨੂੰ ਇੱਕ ਬਲੱਡ ਬੈਂਕ ਵਿੱਚ ਵੀ ਲੈ ਕੇ ਗਏ, ਜਿੱਥੇ ਉਸ ਦਾ ਇੱਕ ਯੂਨਿਟ ਖੂਨ ਕਢਵਾਇਆ ਗਿਆ ਅਤੇ ਉਸ ਨੂੰ ਵੇਚ ਦਿੱਤਾ ਗਿਆ। ਹਾਲਾਂਕਿ, ਖੂਨ ਵੇਚਣ ਦੇ ਇਸ ਆਰੋਪਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗੀ।ਪਰਿਵਾਰ ਮੁਤਾਬਕ ਨਵਲ ਨੇ ਸਤੰਬਰ 2025 ਵਿੱਚ ਕਰੀਬ 21 ਹਜ਼ਾਰ ਰੁਪਏ ਦਾ ਮੋਬਾਈਲ ਜ਼ੀਰੋ ਡਾਊਨ ਪੇਮੈਂਟ ’ਤੇ ਫਾਈਨਾਂਸ ਕਰਵਾਇਆ ਸੀ। ਉਸ ਦੀ 2,799 ਰੁਪਏ ਦੀ ਇੱਕ ਮਹੀਨੇ ਦੀ ਕਿਸ਼ਤ ਬਕਾਇਆ ਸੀ। ਆਰੋਪ ਹੈ ਕਿ ਇਸ ਰਕਮ ਦੀ ਵਸੂਲੀ ਲਈ ਰਿਕਵਰੀ ਏਜੰਟ ਸ਼ੁਭਮ ਸਿੰਘ ਅਤੇ ਉਸ ਦਾ ਇੱਕ ਸਾਥੀ ਪਹਿਲਾਂ ਨਵਲ ਦੇ ਘਰ ਪਹੁੰਚੇ। ਇਸ ਤੋਂ ਬਾਅਦ ਮੰਗਲਵਾਰ ਨੂੰ ਦੋਵੇਂ ਉਸ ਨੂੰ ਸਕੂਟੀ ’ਤੇ ਬਿਠਾ ਕੇ ਆਪਣੇ ਨਾਲ ਲੈ ਗਏ।ਬੰਧਕ ਬਣਾ ਕੇ ਕੁੱਟਮਾਰ, ਖਾਣਾ-ਪਾਣੀ ਨਾ ਦੇਣ ਦਾ ਆਰੋਪ ਪਰਿਵਾਰ ਦਾ ਦਾਅਵਾ ਹੈ ਕਿ ਨਵਲ ਨੂੰ ਇੱਕ ਥਾਂ ’ਤੇ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਨੇ ਉਸ ਦੇ ਫੋਨ ਤੋਂ ਪਰਿਵਾਰ ਦਾ ਨੰਬਰ ਲੈ ਕੇ ਸੰਪਰਕ ਕੀਤਾ ਅਤੇ ਕਿਸ਼ਤ ਦੇ ਪੈਸੇ ਮੰਗੇ। ਪਰਿਵਾਰ ਦਾ ਆਰੋਪ ਹੈ ਕਿ ਨਵਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।ਡਰ ਦੇ ਮਾਹੌਲ ਵਿੱਚ ਪਰਿਵਾਰ ਨੇ UPI ਰਾਹੀਂ 2,799 ਰੁਪਏ ਮੁਲਜ਼ਮਾਂ ਨੂੰ ਟਰਾਂਸਫਰ ਕੀਤੇ। ਘਰ ਵਾਪਸ ਆਉਣ ਤੋਂ ਬਾਅਦ ਨਵਲ ਨੇ ਕਥਿਤ ਤੌਰ ’ਤੇ ਦੱਸਿਆ ਕਿ ਬੰਧਕ ਬਣਾਏ ਜਾਣ ਦੌਰਾਨ ਉਸ ਨੂੰ ਖਾਣਾ ਤੱਕ ਨਹੀਂ ਦਿੱਤਾ ਗਿਆ। ਪਿਆਸ ਲੱਗਣ ’ਤੇ ਪਾਣੀ ਵੀ ਨਾ ਦੇਣ ਦਾ ਆਰੋਪ ਹੈ।ਸਭ ਤੋਂ ਗੰਭੀਰ ਦੋਸ਼—ਬਲੱਡ ਬੈਂਕ ਲੈ ਜਾ ਕੇ ਕੱਢਿਆ ਖੂਨਇਸ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਬਲੱਡ ਬੈਂਕ ਨਾਲ ਜੁੜਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਮੁਲਜ਼ਮ ਨਵਲ ਨੂੰ ਬਲੱਡ ਬੈਂਕ ਲੈ ਕੇ ਗਏ ਅਤੇ ਉੱਥੇ ਉਸ ਦਾ ਇੱਕ ਯੂਨਿਟ ਖੂਨ ਕਢਵਾਇਆ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਖੂਨ ਵੇਚ ਦਿੱਤਾ ਗਿਆ। ਜੇਕਰ ਜਾਂਚ ਦੌਰਾਨ ਇਹ ਦੋਸ਼ ਸਹੀ ਪਾਇਆ ਜਾਂਦਾ ਹੈ ਤਾਂ ਮਾਮਲਾ ਸਿਰਫ਼ ਜਬਰੀ ਵਸੂਲੀ ਅਤੇ ਅਗਵਾ ਤੱਕ ਸੀਮਤ ਨਹੀਂ ਰਹੇਗਾ, ਸਗੋਂ ਨੌਜਵਾਨ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਵੀ ਗੰਭੀਰ ਮਾਮਲਾ ਬਣ ਸਕਦਾ ਹੈ।12,500 ਰੁਪਏ ਹੋਰ ਮੰਗੇ, ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਛੱਡਿਆਰਾਜਕੁਮਾਰ ਮੁਤਾਬਕ, ਮੁਲਜ਼ਮਾਂ ਨੇ ਅਗਲੇ ਦਿਨ ਫੋਨ ਕਰਕੇ 12,500 ਰੁਪਏ ਹੋਰ ਮੰਗੇ। ਇਸ ਤੋਂ ਬਾਅਦ ਪਰਿਵਾਰ ਨਿਗੋਹਾਂ ਥਾਣੇ ਪਹੁੰਚਿਆ ਅਤੇ ਦਰੋਗਾ ਮੋਹਿਤ ਨੂੰ ਪੂਰੀ ਜਾਣਕਾਰੀ ਦਿੱਤੀ। ਪਰਿਵਾਰ ਦਾ ਆਰੋਪ ਹੈ ਕਿ ਦਰੋਗਾ ਨੇ ਮੁਲਜ਼ਮਾਂ ਨੂੰ ਫੋਨ ਕਰਕੇ ਨਵਲ ਨੂੰ ਛੱਡਣ ਲਈ ਕਿਹਾ। ਇਸ ਤੋਂ ਬਾਅਦ ਸ਼ਨੀਵਾਰ ਸ਼ਾਮ ਨਵਲ ਨੂੰ ਆਟੋ ਰਾਹੀਂ ਥਾਣੇ ਭੇਜ ਦਿੱਤਾ ਗਿਆ।ਪੁਲਿਸ ਨੇ ਪਹਿਲਾਂ ਕੇਸ ਦਰਜ ਨਹੀਂ ਕੀਤਾ?ਪਰਿਵਾਰ ਦਾ ਆਰੋਪ ਹੈ ਕਿ ਨਵਲ ਦੇ ਥਾਣੇ ਪਹੁੰਚਣ ਤੋਂ ਬਾਅਦ ਵੀ ਪੁਲਿਸ ਨੇ ਤੁਰੰਤ ਮਾਮਲਾ ਦਰਜ ਨਹੀਂ ਕੀਤਾ। ਇਸ ਤੋਂ ਬਾਅਦ ਪਰਿਵਾਰ ਨੇ ਡੀਸੀਪੀ ਦੱਖਣੀ ਮੋ. ਮੁਸ਼ਤਾਕ ਕੋਲ ਸ਼ਿਕਾਇਤ ਕੀਤੀ।ਡੀਸੀਪੀ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਮਾਮਲੇ ਵਿੱਚ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਤਿੰਨ ਟੀਮਾਂ ਲਗਾਈਆਂ ਗਈਆਂ ਹਨ। ਡੀਸੀਪੀ ਨੇ ਥਾਣਾ ਪੁਲਿਸ ਦੀ ਕਥਿਤ ਲਾਪਰਵਾਹੀ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ ਹਨ।