ਤੁਹਾਡੇ ਬੱਚੇ ਦੀ ਸਿਹਤ ਨਾਲ ਖਿਲਵਾੜ, ਜਾਂਚ 'ਚ ਫੇਲ੍ਹ ਹੋਇਆ ਨੈਸਲੇ ਦਾ ਬੇਬੀ ਫੂਡ

Wait 5 sec.

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ Nestlé India ਦੇ ਬੇਬੀ ਫੂਡ ਉਤਪਾਦਾਂ ਵਿਰੁੱਧ ਕਾਰਵਾਈ ਕੀਤੀ ਹੈ। ਇਹ ਕਾਰਵਾਈ ਬੱਚਿਆਂ ਲਈ ਵਰਤੇ ਜਾਣ ਵਾਲੇ ਫਾਰਮੂਲਾ ਦੁੱਧ ਨੂੰ ਲੈਕੇ ਕੀਤੀ ਗਈ ਸੀ। FSSAI ਨੇ ਇਨ੍ਹਾਂ ਉਤਪਾਦਾਂ ਦੀ ਮਸ਼ਹੂਰੀ ਅਤੇ ਉਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਤੱਤ ਦੀ ਮਾਤਰਾ ਵਿੱਚ ਬੇਨਿਯਮੀਆਂ ਪਾਈਆਂ।ਕੀ ਹੈ ਪੂਰਾ ਮਾਮਲਾ?FSSAI ਨੇ Nestlé India ਵਿਰੁੱਧ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲਾ ਮਾਮਲਾ NAN EXCELLAPRO ਸਟੇਜ 1 ਅਤੇ LACTOGEN PRO ਬੇਬੀ ਫੂਡ ਦੀ ਮਸ਼ਹੂਰੀ ਨਾਲ ਸਬੰਧਤ ਹੈ। ਕੰਪਨੀ ਨੇ ਆਪਣੇ ਕੁਝ ਉਤਪਾਦਾਂ ਬਾਰੇ ਦਾਅਵੇ ਕੀਤੇ ਹਨ ਜਿਨ੍ਹਾਂ 'ਤੇ FSSAI ਨੇ ਰੈਗੂਲੇਟਰੀ ਨਿਯਮਾਂ ਅਧੀਨ ਸਵਾਲ ਉਠਾਏ ਹਨ। ਦੂਜੇ ਮਾਮਲੇ ਵਿੱਚ, ਇੱਕ ਉਤਪਾਦ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਸ ਵਿੱਚ ਬਾਇਓਟਿਨ ਨਾਮਕ ਜ਼ਰੂਰੀ ਵਿਟਾਮਿਨ ਦੀ ਤੈਅ ਮਾਤਰਾ ਤੋਂ ਵੀ ਘੱਟ ਹੈ। ਦੂਜੇ ਟੈਸਟ ਵਿੱਚ ਵੀ ਮਾਤਰਾ ਘੱਟ ਪਾਈ ਗਈ।