LPG e-KYC Scam : ਇਸ ਸਮੇਂ LPG ਗਾਹਕਾਂ ਵਿਚਾਲੇ E-KYC ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਪਰ ਸਾਈਬਰ ਠੱਗ ਇਸੇ ਗੱਲ ਦਾ ਫਾਇਦਾ ਚੁੱਕ ਰਹੇ ਹਨ। ਸ਼ਾਤਿਰ ਠੱਗ ਫੋਨ ਕਾਲ ਅਤੇ ਮੈਸੇਜ ਰਾਹੀਂ ਈ-ਕੇਵਾਈਸੀ (E-KYC) ਕਰਵਾਉਣ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਜੇਕਰ ਤੁਸੀਂ ਵੀ ਅਜੇ ਤੱਕ E-KYC ਨਹੀਂ ਕਰਵਾਈ ਅਤੇ ਤੁਹਾਨੂੰ ਇਸ ਸਬੰਧੀ ਕੋਈ ਫੋਨ ਜਾਂ ਮੈਸੇਜ ਆਉਂਦਾ ਹੈ ਤਾਂ ਸਾਵਧਾਨ ਹੋ ਜਾਓ।ਸਕੈਮ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ?ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਗੈਸ ਏਜੰਸੀ ਕਦੇ ਵੀ ਫੋਨ ਕਰਕੇ E-KYC ਨਹੀਂ ਕਰਦੀ। ਤੁਸੀਂ E-KYC ਆਨਲਾਈਨ ਜਾਂ ਗੈਸ ਏਜੰਸੀ 'ਤੇ ਜਾ ਕੇ ਕਰਵਾ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਉਸ 'ਤੇ ਬਿਲਕੁਲ ਭਰੋਸਾ ਨਾ ਕਰੋ। ਅਜਿਹੇ ਮਾਮਲਿਆਂ ਵਿੱਚ ਠੱਗ ਖੁਦ ਨੂੰ ਗੈਸ ਏਜੰਸੀ ਦਾ ਕਰਮਚਾਰੀ ਦੱਸ ਸਕਦਾ ਹੈ। ਉਹ ਤੁਹਾਨੂੰ ਕਹਿ ਸਕਦਾ ਹੈ ਕਿ ਜੇਕਰ ਤੁਸੀਂ ਅੱਜ E-KYC ਨਹੀਂ ਕਰਵਾਈ ਤਾਂ ਤੁਹਾਡਾ ਗੈਸ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਇਹ ਸੁਣ ਕੇ ਲੋਕ ਘਬਰਾ ਜਾਂਦੇ ਹਨ ਅਤੇ ਬਿਨਾਂ ਸੋਚੇ-ਸਮਝੇ ਠੱਗਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ।E-KYC ਦੇ ਨਾਮ 'ਤੇ ਹੋ ਸਕਦੀ ਹੈ ਠੱਗੀਠੱਗ E-KYC ਕਰਵਾਉਣ ਦੇ ਨਾਮ 'ਤੇ ਤੁਹਾਡੇ ਕੋਲੋਂ OTP ਮੰਗ ਸਕਦਾ ਹੈ। ਜੇਕਰ ਕੋਈ ਵਿਅਕਤੀ ਡਰ ਕੇ OTP ਜਾਂ ਆਪਣੇ ਬੈਂਕ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਦਿੰਦਾ ਹੈ ਤਾਂ ਉਸਦਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਤੁਹਾਨੂੰ ਫੋਨ ਜਾਂ ਮੈਸੇਜ ਕਰਕੇ ਖੁਦ ਨੂੰ ਗੈਸ ਏਜੰਸੀ ਨਾਲ ਜੁੜਿਆ ਹੋਇਆ ਦੱਸੇ ਅਤੇ E-KYC ਦੇ ਨਾਮ 'ਤੇ ਬੈਂਕ ਡਿਟੇਲ ਜਾਂ OTP ਮੰਗੇ ਤਾਂ ਉਸ 'ਤੇ ਬਿਲਕੁਲ ਭਰੋਸਾ ਨਾ ਕਰੋ।ਗੈਸ ਬੁਕਿੰਗ ਅਤੇ E-KYC ਕਿੱਥੋਂ ਕਰਵਾਉਣੀ ਹੈ?ਜੇਕਰ ਤੁਹਾਨੂੰ ਗੈਸ ਬੁੱਕ ਕਰਵਾਉਣੀ ਹੈ ਜਾਂ ਗੈਸ ਕਨੈਕਸ਼ਨ ਦੀ E-KYC ਕਰਵਾਉਣੀ ਹੈ ਤਾਂ ਸਿਰਫ਼ ਅਧਿਕਾਰਤ ਗੈਸ ਏਜੰਸੀ ਜਾਂ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰੋ। WhatsApp ਜਾਂ SMS ਰਾਹੀਂ ਆਉਣ ਵਾਲੇ ਕਿਸੇ ਵੀ ਸ਼ੱਕੀ ਜਾਂ ਫਰਜ਼ੀ ਲਿੰਕ 'ਤੇ ਕਲਿੱਕ ਨਾ ਕਰੋ।ਜੇਕਰ ਠੱਗੀ ਹੋ ਜਾਵੇ ਤਾਂ ਤੁਰੰਤ ਕਰੋ ਇਹ ਕੰਮਕਈ ਵਾਰ ਲੋਕ ਗੈਸ ਕਨੈਕਸ਼ਨ ਕੱਟੇ ਜਾਣ ਦੇ ਡਰ ਕਾਰਨ ਠੱਗਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਅਤੇ ਜਲਦਬਾਜ਼ੀ ਵਿੱਚ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ। ਜੇਕਰ ਤੁਸੀਂ ਗਲਤੀ ਨਾਲ ਜਾਂ ਡਰ ਕਰਕੇ OTP ਜਾਂ ਬੈਂਕ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਤਾਂ ਤੁਰੰਤ 1930 'ਤੇ ਕਾਲ ਕਰਕੇ ਸਾਈਬਰ ਫਰਾਡ ਦੀ ਜਾਣਕਾਰੀ ਦਿਓ।