Modi Cabinet Reshuffle 2026: ਅਗਸਤ ਵਿੱਚ ਸੰਸਦ ਦੇ ਮਹੱਤਵਪੂਰਨ ਮਾਨਸੂਨ ਸੈਸ਼ਨ ਦੇ ਸਮਾਪਤ ਹੋਣ ਤੱਕ ਨਰਿੰਦਰ ਮੋਦੀ ਸਰਕਾਰ ਵਿੱਚ ਕੈਬਨਿਟ ਫੇਰਬਦਲ ਅਸੰਭਵ ਹੈ। ਜੇਕਰ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਹੈ, ਤਾਂ ਇਹ ਸੈਸ਼ਨ ਦੇ ਸਮਾਪਤ ਹੋਣ ਤੋਂ ਬਾਅਦ ਦੇ ਮਹੀਨਿਆਂ ਵਿੱਚ ਹੋਣ ਦੀ ਉਮੀਦ ਹੈ। ਇੱਕ ਸੀਨੀਅਰ ਸਰਕਾਰੀ ਸੂਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਮ ਤੌਰ 'ਤੇ ਕੈਬਨਿਟ ਫੇਰਬਦਲ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ ਆਪਣੇ ਕੁਝ ਸੀਨੀਅਰ ਮੰਤਰੀਆਂ ਨਾਲ ਗੱਲਬਾਤ ਕਰਦੇ ਹਨ।ਹਾਲਾਂਕਿ ਖਬਰਾਂ ਮੁਤਾਬਕ ਮੋਦੀ ਕੈਬਿਨੇਟ ਵਿਚ ਵੱਡੇ ਫੇਰਬਦਲ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੀ ਆਪਣੀ ਨਵੀਂ ਟੀਮ ਦਾ ਖਾਕਾ ਤਿਆਰ ਕਰ ਚੁੱਕੇ ਹਨ। 2 ਜੁਲਾਈ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਨਵੀਨ ਅਤੇ ਬੀਐਲ ਸੰਤੋਸ਼ ਵਿਚਾਲੇ ਇਕ ਬਹੁਤ ਮਹੱਤਵਪੂਰਨ ਮੀਟਿੰਗ ਹੋਈ। ਤਿੰਨ ਘੰਟੇ ਚੱਲੀ ਇਸ ਗੁਪਤ ਬੈਠਕ ਵਿਚ ਸਰਕਾਰ ਅਤੇ ਸੰਗਠਨ ਦੇ ਨਵੇਂ ਚਿਹਰਿਆਂ 'ਤੇ ਚਰਚਾ ਹੋਈ।ਸੀਨੀਅਰ ਮੰਤਰੀਆਂ ਦੇ ਵਿਭਾਗ ਬਦਲ ਸਕਦੇਜਾਣਕਾਰੀ ਲਈ ਦੱਸ ਦੇਈਏ ਕਿ ਇਹ ਕੈਬਿਨੇਟ ਫੇਰਬਦਲ ਸਿਰਫ਼ ਇਕ ਆਮ ਤਬਦੀਲੀ ਨਹੀਂ ਮੰਨਿਆ ਜਾ ਰਿਹਾ। ਇਸ ਦੇ ਪਿੱਛੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਵੱਡੀ ਚੋਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਕਈ ਸੀਨੀਅਰ ਮੰਤਰੀਆਂ ਦੇ ਵਿਭਾਗ ਬਦਲ ਸਕਦੇ ਹਨ, ਜਦਕਿ ਸੰਗਠਨ ਦੇ ਕਈ ਤਜਰਬੇਕਾਰ ਆਗੂਆਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਖਾਸ ਕਰਕੇ ਉਨ੍ਹਾਂ ਸੂਬਿਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਪਾਰਟੀ ਆਪਣੀ ਪਕੜ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਨਾਲ ਹੀ, ਐਨਡੀਏ ਦੇ ਸਾਥੀ ਦਲਾਂ ਨੂੰ ਵੀ ਕੈਬਿਨੇਟ ਵਿਚ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਦੀ ਉਮੀਦ ਹੈ।ਜਾਣੋ ਕਿਹੜੇ ਮੰਤਰੀਆਂ ਦੇ ਵਿਭਾਗ ਬਦਲ ਸਕਦੇ?ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਬਿਨੇਟ ਫੇਰਬਦਲ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਕਈ ਕੇਂਦਰੀ ਮੰਤਰੀਆਂ ਨੂੰ ਸੰਗਠਨ ਵਿਚ ਭੇਜਿਆ ਜਾ ਸਕਦਾ ਹੈ, ਜਦਕਿ ਸੰਗਠਨ ਦੇ ਕੁਝ ਸੀਨੀਅਰ ਆਗੂਆਂ ਨੂੰ ਸਰਕਾਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ।ਮੌਜੂਦਾ ਵਣਜ ਮੰਤਰੀ ਪੀਯੂਸ਼ ਗੋਇਲ ਦਾ ਨਾਮ ਵਿੱਤ ਮੰਤਰੀ ਵਜੋਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਚਾਰਟਡ ਅਕਾਊਂਟੈਂਟ ਹੋਣ ਕਾਰਨ ਉਨ੍ਹਾਂ ਨੂੰ ਅਰਥਵਿਵਸਥਾ ਦੀ ਚੰਗੀ ਸਮਝ ਮੰਨਿਆ ਜਾਂਦਾ ਹੈ। ਉੱਥੇ ਹੀ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸਰਕਾਰ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰਾਂ 'ਤੇ ਵੀ ਜ਼ੋਰ ਦੇਣਾ ਚਾਹੁੰਦੀ ਹੈ।ਕੀ ਅਨੁਰਾਗ ਠਾਕੁਰ ਦੀ ਕੈਬਿਨੇਟ ਵਿੱਚ ਵਾਪਸੀ ਹੋਵੇਗੀ?ਅਨੁਰਾਗ ਸਿੰਘ ਠਾਕੁਰ ਦੇ ਨਾਮ ਦੀ ਵੀ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮੁੜ ਕੈਬਿਨੇਟ ਰੈਂਕ ਦੇ ਨਾਲ ਕੋਈ ਮਹੱਤਵਪੂਰਨ ਮੰਤਰਾਲਾ ਦਿੱਤਾ ਜਾ ਸਕਦਾ ਹੈ। ਨੌਜਵਾਨਾਂ ਨਾਲ ਉਨ੍ਹਾਂ ਦੀ ਚੰਗੀ ਪਕੜ ਉਨ੍ਹਾਂ ਦੇ ਹੱਕ ਵਿੱਚ ਮੰਨੀ ਜਾ ਰਹੀ ਹੈ।