Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 

Wait 5 sec.

Delhi Building Collapse : ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਨੂੰ ਇੱਕ 5 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਹਾਦਸੇ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਇਮਾਰਤ ਵਿੱਚ ਹੋਸਟਲ ਚੱਲ ਰਿਹਾ ਸੀ।ਚਸ਼ਮਦੀਦਾਂ ਮੁਤਾਬਕ ਹਾਦਸੇ ਦੇ ਸਮੇਂ ਵਿਦਿਆਰਥੀ ਆਪਣੇ ਕਮਰਿਆਂ ਵਿੱਚ ਸਨ ਅਤੇ ਇਮਾਰਤ ਦੇ ਬੇਸਮੈਂਟ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਹੁਣ ਤੱਕ 7 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਮਲਬੇ ਹੇਠਾਂ ਹੋਰ ਕਿੰਨੇ ਲੋਕ ਫਸੇ ਹੋਏ ਹਨ।ਮਲਬੇ ਹੇਠਾਂ ਦੱਬੇ ਇੱਕ ਨੌਜਵਾਨ ਨੇ ਆਪਣੀ ਵੀਡੀਓ ਬਣਾ ਕੇ ਸ਼ੇਅਰ ਕੀਤੀ। ਉਸ ਨੇ ਲੋਕਾਂ ਨੂੰ ਉਸ ਨੂੰ ਬਚਾਉਣ ਲਈ ਰੈਸਕਿਊ ਕਰਨ ਦੀ ਅਪੀਲ ਕੀਤੀ। ਘਟਨਾ ਸਥਾਨ ’ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਮਲਬੇ ਹੇਠਾਂ ਦੱਬਿਆ ਨੌਜਵਾਨ ਉਸ ਦਾ ਦੋਸਤ ਹੈ। ਉਹ ਵਾਰ-ਵਾਰ ਫੋਨ ਕਰਕੇ ਕਹਿ ਰਿਹਾ ਹੈ, “ਮੈਨੂੰ ਬਚਾ ਲਓ।”ਇਹ ਘਟਨਾ ਦੁਪਹਿਰ ਕਰੀਬ 1:30 ਵਜੇ ਵਾਪਰੀ। ਸਥਾਨਕ ਲੋਕ ਹਥੌੜਿਆਂ ਦੀ ਮਦਦ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਲਬੇ ਹੇਠਾਂ ਕੁਝ ਗੱਡੀਆਂ ਵੀ ਦੱਬ ਗਈਆਂ ਹਨ। ਰਿਪੋਰਟਾਂ ਮੁਤਾਬਕ ਮਲਬੇ ਦੇ ਬਿਲਕੁਲ ਨਾਲ ਇੱਕ ਹੋਰ ਇਮਾਰਤ ਵੀ ਡਿੱਗਣ ਦੀ ਹਾਲਤ ਵਿੱਚ ਹੈ। ਹਾਲਾਂਕਿ ਉੱਥੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।