Punjab News: ਕਾਂਗਰਸ ’ਚ ਰਾਤੋ ਰਾਤ ਵੱਡਾ ਫੇਰਬਦਲ! ਕਈ ਸੂਬਿਆਂ ਦੇ ਬਦਲੇ ਇੰਚਾਰਜ, ਪੰਜਾਬ ’ਚ ਬਘੇਲ ਦੀ ਥਾਂ ਇਸ ਸੀਨੀਅਰ ਆਗੂ ਨੂੰ ਮਿਲੀ ਇੰਚਾਰਜ ਦੀ ਜ਼ਿੰਮੇਵਾਰੀ...

Wait 5 sec.

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਕਾਂਗਰਸ ਪਾਰਟੀ ਵਿੱਚ ਉਥਲ-ਪੁਥਲ ਮਚਾਈ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਪਾਇਲਟ ਨੇ ਇਹ ਜ਼ਿੰਮੇਵਾਰੀ ਭੁਪੇਸ਼ ਬਘੇਲ ਦੀ ਥਾਂ ਲਈ ਹੈ। ਪਾਇਲਟ ਦੀ ਨਿਯੁਕਤੀ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਹੋਈ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਘੇਲ ਨੂੰ ਅਸਾਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦਾ ਧੜਾ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਨਾਰਾਜ਼ ਸੀ, ਉਨ੍ਹਾਂ ਦਾ ਦੋਸ਼ ਸੀ ਕਿ ਬਘੇਲ, ਸੂਬਾ ਇੰਚਾਰਜ ਹੋਣ ਦੇ ਬਾਵਜੂਦ, ਹਾਈਕਮਾਨ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਵਿੱਚ ਅਸਫਲ ਰਹੇ।ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਵਿੱਚ ਚੰਗੇ ਪ੍ਰਦਰਸ਼ਨ ਲਈ ਕਿਸੇ ਮਜ਼ਬੂਤ ​​ਆਗੂ ਨੂੰ ਵਾਗਡੋਰ ਸੌਂਪੀ ਜਾਵੇ। ਪੰਜਾਬ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਾਈਕਮਾਨ ਨੇ ਇਸ ਮੰਗ ਨੂੰ ਮੰਨ ਲਿਆ।ਚੰਨੀ ਨੇ ਫੈਸਲੇ 'ਤੇ ਲਿਖਿਆ ਸਚਿਨ ਪਾਇਲਟ ਜੀ ਦਾ ਦਿਲੋਂ ਸਵਾਗਤ ਹੈ। ਇਸ ਮਹੱਤਵਪੂਰਨ ਫੈਸਲੇ ਲਈ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ।ਕਈ ਸੂਬਿਆਂ ਵਿੱਚ ਨਵੇਂ ਇੰਚਾਰਜ ਨਿਯੁਕਤਕਾਂਗਰਸ ਨੇ ਪੰਜਾਬ ਤੋਂ ਇਲਾਵਾ ਅਸਾਮ, ਗੁਜਰਾਤ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਸੰਗਠਨਾਤਮਕ ਤਬਦੀਲੀਆਂ ਕੀਤੀਆਂ ਹਨ।ਭੂਪੇਸ਼ ਬਘੇਲ — ਅਸਾਮ ਦੇ General Secretary In-chargeਰਣਦੀਪ ਸਿੰਘ ਸੁਰਜੇਵਾਲਾ — ਗੁਜਰਾਤ ਦੇ General Secretary In-chargeਸਚਿਨ ਪਾਇਲਟ — ਪੰਜਾਬ ਦੇ General Secretary In-chargeਸੁਖਦੇਵ ਭਗਤ — ਛੱਤੀਸਗੜ੍ਹ ਦੇ ਇੰਚਾਰਜਡਾ. ਸਿਰੀਵੇਲਾ ਪ੍ਰਸਾਦ — ਮਹਾਰਾਸ਼ਟਰ ਦੇ ਇੰਚਾਰਜਪੀ. ਵੀ. ਮੋਹਨ — ਆਂਧਰਾ ਪ੍ਰਦੇਸ਼ ਦੇ ਇੰਚਾਰਜਇਸ ਤੋਂ ਇਲਾਵਾ ਰਣਦੀਪ ਸਿੰਘ ਸੁਰਜੇਵਾਲਾ ਨੂੰ ਕਰਨਾਟਕ ਦੇ General Secretary In-charge ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।ਕਾਂਗਰਸ ਨੇ outgoing ਅਹੁਦੇਦਾਰਾਂ ਦਾ ਕੀਤਾ ਧੰਨਵਾਦਪਾਰਟੀ ਨੇ ਜਾਰੀ ਬਿਆਨ ਵਿੱਚ outgoing General Secretary/In-charges ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਹੈ। ਇਨ੍ਹਾਂ ਵਿੱਚ ਜਿਤੇਂਦਰ ਸਿੰਘ, ਰਮੇਸ਼ ਚੇਨਿਥਲਾ ਅਤੇ ਮਾਣਿਕਮ ਟੈਗੋਰ ਸ਼ਾਮਲ ਹਨ। ਇਸ ਦੇ ਨਾਲ ਹੀ ਮੁਕੁਲ ਵਾਸਨਿਕ AICC ਦੇ General Secretary ਵਜੋਂ ਆਪਣੀ ਜ਼ਿੰਮੇਵਾਰੀ ਜਾਰੀ ਰੱਖਣਗੇ।