ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ; ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

Wait 5 sec.

Voter List: ਨਗਰ ਨਿਗਮ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਉਵੇਂ ਹੀ ਚੋਣਾਂ ਨੂੰ ਲੈਕੇ ਉਤਸ਼ਾਹ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਵਾਰਡ ਨੰਬਰ 29 ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਵੋਟਰ ਲਿਸਟ ’ਚ ਇਕ ਨਾਂ ਦੇ ਅੱਗੇ ਹਨੂਮਾਨ ਜੀ ਦੀ ਫੋਟੋ ਲੱਗੀ ਹੋਈ ਹੈ। ਹਾਲਾਂਕਿ, ਵੋਟਰ ਲਿਸਟ ਅਨੁਸਾਰ ਵੋਟਰ ਦਾ ਨਾਂ ਜਗਦੀਸ਼ ਪੁੱਤਰ ਰਾਮਚੰਦਰ ਹੈ। ਉਸ ਦਾ ਘਰ ਵੀ ਪ੍ਰੇਮ ਨਗਰ ਇਲਾਕੇ ’ਚ ਦੱਸਿਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਇਸ ਦੀ ਚਰਚਾ ਕੀਤੀ ਜਾ ਰਹੀ ਹੈ।ਇਸ ਗੱਲ ਦਾ ਪਤਾ ਲੱਗਣ ਦੇ ਬਾਵਜੂਦ ਇੱਥੋਂ ਦੇ ਬੀਐੱਲਓ 10 ਦਿਨ ਬਾਅਦ ਵੀ ਜਗਦੀਸ਼ ਨਾਮ ਦੇ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੀ। ਇਸ ਮਾਮਲੇ ਦੇ ਸਬੰਧ ਵਿਚ ਬੀਐੱਲਓ ਦਾ ਕਹਿਣਾ ਹੈ ਕਿ ਜਗਦੀਸ਼ ਦਾ ਨਾਂ ਉਸ ਨੇ ਨਹੀਂ ਜੋੜਿਆ ਹੈ। ਇਹ ਗਲਤੀ ਨਾਲ ਹੋਇਆ ਹੈ ਜਾਂ ਜਾਣਬੁੱਝ ਕੇ ਕਿਸੇ ਨੇ ਕੀਤਾ ਹੈ, ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ। ਉੱਥੇ ਹੀ, ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਬਿਨਾਂ ਬੀਐੱਲਓ ਦੀ ਇਜਾਜ਼ਤ ਤੋਂ ਵੋਟਰ ਲਿਸਟ ’ਚ ਨਾ ਤਾਂ ਕਿਸੇ ਦਾ ਨਾਂ ਜੁੜਦਾ ਹੈ ਅਤੇ ਨਾ ਹੀ ਹਟਦਾ ਹੈ, ਤਾਂ ਇੰਨੀ ਵੱਡੀ ਗਲਤੀ ਆਖਿਰ ਕਿਸ ਤਰ੍ਹਾਂ ਹੋ ਗਈ।ਬੀਐੱਲਓ ਰਾਜੇਸ਼ ਗੁਪਤਾ ਦਾ ਕਹਿਣਾ ਹੈ ਕਿ ਵੋਟਰ ਲਿਸਟ ਅਨੁਸਾਰ ਵਾਰਡ ਨੰਬਰ 29 ’ਚ ਭਾਗ ਨੰਬਰ 12 ਦੀ ਲਿਸਟ ’ਚ ਲੜੀ ਨੰਬਰ 1294 ’ਤੇ ਜਗਦੀਸ਼ ਪੁੱਤਰ ਰਾਮਚੰਦਰ ਦਾ ਨਾਂ ਦਰਜ ਹੈ। ਉਸ ਦੀ ਉਮਰ 35 ਸਾਲ ਹੈ ਅਤੇ ਪਤਾ ਪ੍ਰੇਮ ਨਗਰ ਸੈਕੰਡ, ਕੰਸੂਆ ਇਲਾਕੇ ਦਾ ਹੈ। ਪਰ ਵੋਟਰ ਲਿਸਟ ’ਚ ਨਾਂ ਦੇ ਅੱਗੇ ਫੋਟੋ ਦੇ ਕਾਲਮ ’ਚ ਹਨੂਮਾਨ ਜੀ ਦੀ ਫੋਟੋ ਲੱਗੀ ਹੈ। ਕਾਫ਼ੀ ਤਲਾਸ਼ ਕਰਨ ਤੋਂ ਬਾਅਦ ਵੀ ਵੋਟਰ ਦਾ ਪਤਾ ਨਹੀਂ ਲੱਗਿਆ ਹੈ ਅਤੇ ਨਾ ਹੀ ਕੋਈ ਇਸ ਨਾਂ ਦੇ ਵਿਅਕਤੀ ਨੂੰ ਪਛਾਣ ਪਾ ਰਿਹਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।