OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

Wait 5 sec.

ਨਵੀਂ ਦਿੱਲੀ:ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੇ ਓਪਰੇਸ਼ਨ ਸਿੰਦੂਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਫੌਜੀ ਕਾਰਵਾਈ ਦੇ ਸਿਰਫ਼ ਚੌਥੇ ਦਿਨ ਹੀ ਪਾਕਿਸਤਾਨ ਨੇ ਭਾਰਤ ਨਾਲ ਸੰਪਰਕ ਕਰਕੇ ਜੰਗਬੰਦੀ ਦੀ ਅਪੀਲ ਕੀਤੀ ਸੀ। ਉਸ ਸਮੇਂ ਭਾਰਤੀ ਫੌਜ ਆਪਣੀ ਯੋਜਨਾ ਦਾ ਅੱਧਾ ਹਿੱਸਾ ਵੀ ਪੂਰਾ ਨਹੀਂ ਕਰ ਸਕੀ ਸੀ।ਜਨਰਲ ਚੌਹਾਨ ਨੇ ਦੱਸਿਆ ਕਿ 10 ਮਈ 2025 ਦੀ ਸਵੇਰ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਨੇ ਹਾਟਲਾਈਨ ਰਾਹੀਂ ਭਾਰਤ ਨਾਲ ਗੱਲਬਾਤ ਕਰਦਿਆਂ ਜੰਗਬੰਦੀ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਸੀ, ਕਿਉਂਕਿ ਇਸ ਤੋਂ ਇਕ ਦਿਨ ਪਹਿਲਾਂ ਤੱਕ ਪਾਕਿਸਤਾਨੀ ਆਗੂ ਭਾਰਤ ਨੂੰ ਸਖ਼ਤ ਜਵਾਬ ਦੇਣ ਦੇ ਦਾਅਵੇ ਕਰ ਰਹੇ ਸਨ।ਸਾਬਕਾ CDS ਮੁਤਾਬਕ, ਭਾਰਤ ਨੇ ਪਾਕਿਸਤਾਨ ਦੀ ਅਪੀਲ ਨੂੰ ਤੁਰੰਤ ਸਵੀਕਾਰ ਨਹੀਂ ਕੀਤਾ। ਭਾਰਤੀ ਫੌਜ ਨੇ ਪਹਿਲਾਂ ਆਪਣੇ ਤੈਅ ਕੀਤੇ ਸੈਨਿਕ ਨਿਸ਼ਾਨਿਆਂ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਇਸ ਤੋਂ ਬਾਅਦ ਹੀ ਜੰਗਬੰਦੀ 'ਤੇ ਫ਼ੈਸਲਾ ਲਿਆ ਗਿਆ।ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਪੂਰੀ ਯੋਜਨਾ ਅਤੇ ਰਣਨੀਤੀ ਦੇ ਤਹਿਤ ਕਾਰਵਾਈ ਕੀਤੀ, ਜਿਸ ਕਾਰਨ ਪਾਕਿਸਤਾਨ ਨੂੰ ਉਮੀਦ ਤੋਂ ਪਹਿਲਾਂ ਹੀ ਜੰਗਬੰਦੀ ਦੀ ਮੰਗ ਕਰਨੀ ਪਈ। ਉਨ੍ਹਾਂ ਦੇ ਇਸ ਬਿਆਨ ਤੋਂ ਓਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਤਿਆਰੀ ਅਤੇ ਰਣਨੀਤਿਕ ਬੜ੍ਹਤ ਦਾ ਸੰਕੇਤ ਮਿਲਦਾ ਹੈ।