ਸਿਆਸੀ ਜਗਤ ਤੋਂ ਦੁਖਦਾਈ ਖ਼ਬਰ! ਬਸਪਾ ਵਿਧਾਇਕ ਦੀ ਹੋਈ ਮੌਤ, ਕੈਂਸਰ ਤੋਂ ਸਨ ਪੀੜਤ

Wait 5 sec.

ਬਹੁਜਨ ਸਮਾਜ ਪਾਰਟੀ ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਬਲੀਆ ਦੇ ਰਸੜਾ ਤੋਂ ਵਿਧਾਇਕ ਉਮਾਸ਼ੰਕਰ ਸਿੰਘ ਦਾ ਬੁੱਧਵਾਰ, 5 ਅਗਸਤ, 2026 ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਮਾਸ਼ੰਕਰ 2022 ਦੀਆਂ ਚੋਣਾਂ ਵਿੱਚ ਵਿਧਾਨ ਸਭਾ ਪਹੁੰਚੇ ਸਨ। ਉਹ ਬਸਪਾ ਦੀ ਟਿਕਟ 'ਤੇ ਚੋਣ ਜਿੱਤਣ ਵਾਲੇ ਇਕਲੌਤੇ ਨੇਤਾ ਸਨ। ਕੈਂਸਰ ਤੋਂ ਪੀੜਤ ਉਮਾਸ਼ੰਕਰ ਇਲਾਜ ਲਈ ਅਮਰੀਕਾ ਵੀ ਗਏ ਸਨ।ਉਮਾਸ਼ੰਕਰ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉੱਤਰ ਪ੍ਰਦੇਸ਼ ਦੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਮਾਸ਼ੰਕਰ ਸਿੰਘ ਦੇ ਦੇਹਾਂਤ 'ਤੇ ਲਿਖਿਆ, "ਬਲੀਆ ਜ਼ਿਲ੍ਹੇ ਦੇ ਰਸੜਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਉਮਾਸ਼ੰਕਰ ਸਿੰਘ ਦਾ ਦੇਹਾਂਤ ਬਹੁਤ ਦੁਖਦਾਈ ਹੈ। ਨਿਮਰ ਸ਼ਰਧਾਂਜਲੀ। ਮੈਂ ਭਗਵਾਨ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਸਥਾਨ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ਣ।" ਓਮ ਸ਼ਾਂਤੀ।ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਲਿਖਿਆ ਕਿ ਬਲੀਆ ਜ਼ਿਲ੍ਹੇ ਦੇ ਰਸੜਾ ਵਿਧਾਨ ਸਭਾ ਹਲਕੇ ਤੋਂ ਬਸਪਾ ਵਿਧਾਇਕ ਉਮਾਸ਼ੰਕਰ ਸਿੰਘ ਦੇ ਦੇਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ। ਮੇਰੀਆਂ ਡੂੰਘੀਆਂ ਸੰਵੇਦਨਾਵਾਂ ਸੋਗਗ੍ਰਸਤ ਪਰਿਵਾਰ ਨਾਲ ਹਨ। ਭਗਵਾਨ ਸ਼੍ਰੀ ਰਾਮ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਇਸ ਮੁਸ਼ਕਲ ਸਮੇਂ ਵਿੱਚ ਦੁਖੀ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿੰਮਤ ਦੇਣ। ਓਮ ਸ਼ਾਂਤੀ!ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਬਸਪਾ ਵਿਧਾਇਕ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ।बलिया की रसड़ा विधानसभा से बसपा के विधायक श्री उमाशंकर सिंह जी का निधन, अत्यंत दुखद !ईश्वर उनकी आत्मा को शांति दे।शोक संतप्त परिजनों के प्रति गहरी संवेदनाएं।भावभीनी श्रद्धांजलि ! pic.twitter.com/kC7Cntr190— Samajwadi Party (@samajwadiparty) August 5, 2026