ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ GSLV-F17 ਰਾਕੇਟ ਰਾਹੀਂ ਆਪਣੇ ਅਤਿ-ਆਧੁਨਿਕ ਧਰਤੀ ਨਿਰੀਖਣ ਉਪਗ੍ਰਹਿ EOS-05 (ਜਿਸਨੂੰ GISAT-1A ਵੀ ਕਿਹਾ ਜਾਂਦਾ ਹੈ) ਨੂੰ ਸਫਲਤਾਪੂਰਵਕ ਲਾਂਚ ਕੀਤਾ। ਰਾਕੇਟ ਨੇ ਸਵੇਰੇ 2:55 ਵਜੇ (IST) ਉਡਾਣ ਭਰੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ EOS-05 ਨੂੰ ਆਪਣੇ ਮਨੋਨੀਤ ਸਬ-ਜੀਓਸਿੰਕ੍ਰੋਨਸ ਟ੍ਰਾਂਸਫਰ ਔਰਬਿਟ (Sub-GTO) ਵਿੱਚ ਸਹੀ ਢੰਗ ਨਾਲ ਰੱਖਿਆ।ਇਸ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਇਸਰੋ ਮੁਖੀ ਡਾ. ਵੀ. ਨਾਰਾਇਣਨ ਨੇ ਕਿਹਾ, "ਮੈਨੂੰ ਇਹ ਦੱਸਦਿਆਂ ਹੋਇਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ GSLV-F17 ਵਹੀਕਲ ਨੇ ਐਡਵਾਂਸਡ ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-05 ਨੂੰ ਸਫਲਤਾਪੂਰਵਕ ਅਤੇ ਸਹੀ ਢੰਗ ਨਾਲ ਇਸਦੇ ਨਿਰਧਾਰਤ ਪੰਧ ਵਿੱਚ ਸਥਾਪਿਤ ਕਰ ਦਿੱਤਾ ਹੈ।"ਮਿਸ਼ਨ ਤੋਂ ਬਾਅਦ ਮਿਸ਼ਨ ਡਾਇਰੈਕਟਰ ਥਾਮਸ ਕੁਰੀਅਨ ਨੇ ਕਿਹਾ, "ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲਾ ਪਲ ਹੈ। GSLV ਨੇ ਆਪਣਾ 19ਵਾਂ ਮਿਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। EOS-05 ਇੱਕ ਸੈਟੇਲਾਈਟ ਹੈ, ਜੋ ਲਗਭਗ ਰੀਅਲ-ਟਾਈਮ ਇਮੇਜਿੰਗ ਕਰਨ ਦੇ ਸਮਰੱਥ ਹੈ। ਇਹ GSLV ਦੁਆਰਾ GTO ਜਾਂ ਸਬ-GTO ਔਰਬਿਟ ਵਿੱਚ ਲਾਂਚ ਕੀਤਾ ਗਿਆ, ਹੁਣ ਤੱਕ ਦੀ ਸਭ ਤੋਂ ਭਾਰੀ ਸੈਟੇਲਾਈਟ ਹੈ। ਲਾਂਚ ਵਿੱਚ ਸਿਰਫ ਕੁਝ ਮਿੰਟ ਲੱਗਦੇ ਹਨ ਪਰ ਇਹ ਮਹੀਨਿਆਂ ਅਤੇ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।"ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਇਸਰੋ ਟੀਮ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ 'X' 'ਤੇ ਲਿਖਿਆ, "EOS-05 ਭਾਰਤ ਦਾ ਜੀਓਸਿੰਕ੍ਰੋਨਸ ਔਰਬਿਟ ਤੋਂ ਪਹਿਲਾ ਇਮੇਜਿੰਗ ਸੈਟੇਲਾਈਟ ਹੈ, ਜੋ ਦ੍ਰਿਸ਼ਮਾਨ, ਇਨਫਰਾਰੈੱਡ, ਮਲਟੀਸਪੈਕਟ੍ਰਲ ਅਤੇ ਹਾਈਪਰਸਪੈਕਟ੍ਰਲ ਬੈਂਡਾਂ ਵਿੱਚ ਉੱਨਤ ਇਮੇਜਿੰਗ ਪ੍ਰਦਾਨ ਕਰਦਾ ਹੈ। ਭਾਰਤ ਦੀਆਂ ਪੁਲਾੜ ਸਮਰੱਥਾਵਾਂ ਲਗਾਤਾਰ ਨਵੀਆਂ ਉਚਾਈਆਂ 'ਤੇ ਪਹੁੰਚ ਰਹੀਆਂ ਹਨ, ਜਿਸ ਨਾਲ ਵਿਸ਼ਵ ਪੱਧਰ 'ਤੇ ਦੇਸ਼ ਦਾ ਕੱਦ ਮਜ਼ਬੂਤ ਹੋ ਰਿਹਾ ਹੈ।"ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।