Big News: ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...

Wait 5 sec.

Financer Shot Dead: ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੂਰਾ ਇਲਾਕਾ ਉਸ ਸਮੇਂ ਗੋਲੀਆਂ ਦੀ ਗੂੰਜ ਨਾ ਦਹਿਲ ਉੱਠਿਆ, ਜਦੋਂ ਜਿੰਮ ਦੇ ਬਾਹਰ ਅਚਾਨਕ ਇੱਕ ਵਿਅਕਤੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਦਰਅਸਲ, ਹਰਿਆਣਾ ਦੇ ਯਮੁਨਾਨਗਰ ‘ਚ ਤੜਕ ਸਵੇਰੇ ਵੱਡੀ ਵਾਰਦਾਤ ਵਾਪਰੀ, ਜਦੋਂ ਜਿੰਮ ਦੇ ਬਾਹਰ ਤਾੜ-ਤਾੜ ਗੋਲੀਆਂ ਵਰ੍ਹਾਈਆਂ ਗਈਆਂ। ਬਦਮਾਸ਼ਾਂ ਵੱਲੋਂ ਜਦੋਂ ਇੱਕ ਫਾਈਨੈਂਸਰ ਜਿੰਮ ਤੋਂ ਕਸਰਤ ਕਰਕੇ ਬਾਹਰ ਆਇਆ ਤਾਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।ਡਾਕਟਰਾਂ ਨੇ ਮ੍ਰਿਤਕ ਐਲਾਨਿਆਗੰਭੀਰ ਰੂਪ ਵਿੱਚ ਜ਼ਖ਼ਮੀ ਫਾਈਨੈਂਸਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰੇਮ ਨਗਰ ਨਿਵਾਸੀ ਹਰਭਜਨ ਸਿੰਘ (60) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਕਮਲਦੀਪ ਗੋਇਲ ਸਮੇਤ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।ਹਰਭਜਨ ਸਿੰਘ ਦੇ ਦੋ ਪੁੱਤਰ ਸਨ। ਪਰਿਵਾਰ ਮੁਤਾਬਕ, ਹਰਭਜਨ ਸਿੰਘ ਦੇ ਦੋ ਬੇਟੇ ਹਨ। ਵੱਡਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ, ਜਦਕਿ ਛੋਟਾ ਬੇਟਾ ਦਿਲਬਾਗ ਸਿੰਘ ਯਮੁਨਾਨਗਰ ਵਿੱਚ ਹੀ ਆਪਣੇ ਪਿਤਾ ਨਾਲ ਫਾਈਨੈਂਸ ਦਾ ਕੰਮ ਕਰਦਾ ਹੈ। ਹਰਭਜਨ ਸਿੰਘ ਰੋਜ਼ ਸਵੇਰੇ ਮਾਡਲ ਟਾਊਨ ਸਥਿਤ ਜਿੰਮ ਵਿੱਚ ਕਸਰਤ ਕਰਨ ਜਾਂਦੇ ਸਨ।ਜਾਣੋ ਹਮਲਾਵਰਾਂ ਨੇ ਕਿਵੇਂ ਬਣਾਇਆ ਨਿਸ਼ਾਨਾਜਾਣਕਾਰੀ ਮੁਤਾਬਕ ਸਵੇਰੇ ਕਰੀਬ 7 ਤੋਂ 7:30 ਵਜੇ ਦੇ ਵਿਚਕਾਰ ਹਰਭਜਨ ਸਿੰਘ ਜਿੰਮ ਤੋਂ ਬਾਹਰ ਆਏ। ਇਸ ਦੌਰਾਨ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਦੋ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਚਣ ਲਈ ਹਰਭਜਨ ਆਪਣੀ ਗੱਡੀ ਵੱਲ ਭੱਜੇ। ਬਦਮਾਸ਼ਾਂ ਦੀ ਇੱਕ ਗੋਲੀ ਗੱਡੀ ਦੇ ਬੋਨਟ 'ਤੇ ਵੀ ਲੱਗੀ। ਇਸ ਤੋਂ ਬਾਅਦ ਬਦਮਾਸ਼ ਗੱਡੀ ਕੋਲ ਪਹੁੰਚੇ ਅਤੇ ਹਰਭਜਨ ਸਿੰਘ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਬਾਈਕ 'ਤੇ ਮੌਕੇ ਤੋਂ ਫਰਾਰ ਹੋ ਗਏ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।