Aashirvaad Atta : FSSAI ਵੱਲੋਂ ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਕਈ ਆਨਲਾਈਨ ਪਲੇਟਫਾਰਮਾਂ, ਰੈਸਟੋਰੈਂਟਾਂ ਅਤੇ FMCG ਕੰਪਨੀਆਂ ਖ਼ਿਲਾਫ਼ ਤਾਬੜਤੋੜ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਕੜੀ ਵਿੱਚ ਹਾਲ ਹੀ ਵਿੱਚ ITC ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਅਤੇ ਇਸ ਦਾ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਹਾਲਾਂਕਿ ITC ਨੇ ਇਸ ਫ਼ੈਸਲੇ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ, ਜਿੱਥੋਂ ਕੰਪਨੀ ਨੂੰ ਫਿਲਹਾਲ ਰਾਹਤ ਮਿਲ ਗਈ ਹੈ।ਕੀ ਹੈ ਪੂਰਾ ਮਾਮਲਾ?ਦਰਅਸਲ ਇਹ ਮਾਮਲਾ ITC ਦੇ ਆਸ਼ੀਰਵਾਦ ਆਟਾ ਨਾਲ ਜੁੜਿਆ ਹੋਇਆ ਹੈ। ਕੰਪਨੀ ਵੱਲੋਂ ਇਸ ਨੂੰ 100 ਫੀਸਦੀ ਆਟਾ ਹੋਣ ਦਾ ਦਾਅਵਾ ਕੀਤਾ ਗਿਆ ਹੈ। FSSAI ਨੇ ਹਾਲ ਹੀ ਵਿੱਚ ਅਜਿਹੇ ਦਾਅਵਿਆਂ ਨੂੰ ਲੈ ਕੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਸੀ। ਇਸ ਤੋਂ ਬਾਅਦ ITC ਨੂੰ ਨੋਟਿਸ ਭੇਜ ਕੇ ਆਪਣੇ ਪੈਕੇਟ ਦੇ ਲੇਬਲ, ਇਸ਼ਤਿਹਾਰ ਅਤੇ ਵੈੱਬਸਾਈਟ ਵਿੱਚ ਬਦਲਾਅ ਕਰਨ ਲਈ ਕਿਹਾ ਗਿਆ ਸੀ।ਪਰ ਦਿੱਲੀ ਹਾਈਕੋਰਟ ਨੇ ਫਿਲਹਾਲ ITC ਨੂੰ ਰਾਹਤ ਦਿੰਦਿਆਂ FSSAI ਨੂੰ ਕਿਹਾ ਹੈ ਕਿ ਉਹ ITC ਦਾ ਲਾਇਸੈਂਸ ਰੱਦ ਕਰਨ ਸਬੰਧੀ ਕੋਈ ਕਾਰਵਾਈ ਨਾ ਕਰੇ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।ਸ਼ੋਕਾਜ਼ ਨੋਟਿਸ ਨੂੰ ਦਿੱਤੀ ਸੀ ਚੁਣੌਤੀITC ਨੇ 10 ਅਗਸਤ ਨੂੰ ਜਾਰੀ ਸ਼ੋਕਾਜ਼ ਨੋਟਿਸ ਅਤੇ 13 ਅਗਸਤ ਦੇ ਇੰਪਰੂਵਮੈਂਟ ਨੋਟਿਸ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ 100 ਫੀਸਦੀ ਵਾਲੇ ਦਾਅਵਿਆਂ ਨੂੰ ਲੈ ਕੇ FSSAI ਦੀ ਨਵੀਂ ਐਡਵਾਇਜ਼ਰੀ ਮੌਜੂਦਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ ਅਤੇ ਕੰਪਨੀ ਲਈ ਇਸ ਨੂੰ ਮੰਨਣਾ ਲਾਜ਼ਮੀ ਨਹੀਂ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਨੇ ਇਸ ਮਾਮਲੇ ਵਿੱਚ FSSAI ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਅਦਾਲਤ FSSAI ਦਾ ਪੱਖ ਵੀ ਸੁਣੇਗੀ।ਫਿਲਹਾਲ ਲਾਇਸੈਂਸ ਰੱਦ ਨਹੀਂ ਹੋਵੇਗਾਫਿਲਹਾਲ ਕੋਰਟ ਨੇ FSSAI ਨੂੰ ਕਿਹਾ ਹੈ ਕਿ ਇਸ ਐਡਵਾਇਜ਼ਰੀ ਦੇ ਆਧਾਰ ’ਤੇ ITC ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਨਾ ਕੀਤੀ ਜਾਵੇ। ਯਾਨੀ ਅਗਲੀ ਸੁਣਵਾਈ ਤੱਕ ITC ਨੂੰ ਲਾਇਸੈਂਸ ਰੱਦ ਹੋਣ ਦਾ ਖ਼ਤਰਾ ਨਹੀਂ ਰਹੇਗਾ। ਹੁਣ 9 ਸਤੰਬਰ ਦੀ ਸੁਣਵਾਈ ਵਿੱਚ ਇਹ ਸਪੱਸ਼ਟ ਹੋਵੇਗਾ ਕਿ 100 ਫੀਸਦੀ ਵਰਗੇ ਦਾਅਵਿਆਂ ਨੂੰ ਲੈ ਕੇ FSSAI ਦੀ ਨਵੀਂ ਨੀਤੀ ਕਾਨੂੰਨੀ ਤੌਰ ’ਤੇ ਕਿੰਨੀ ਸਹੀ ਹੈ ਅਤੇ ITC ਨੂੰ ਇਸ ਤਹਿਤ ਕੀ ਬਦਲਾਅ ਕਰਨੇ ਪੈਣਗੇ।