Big News: ਵੱਡੀ ਖਬਰ, ਮਸ਼ਹੂਰ ਗਾਇਕਾ ਤੇ ਬੈਂਕ ਮੁਲਾਜ਼ਮ ਸਣੇ 7 ਲੋਕ ਗ੍ਰਿਫ਼ਤਾਰ, ਹੈਰਾਨ ਕਰ ਦਏਗਾ ਮਾਮਲਾ...

Wait 5 sec.

Big News: ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ਾਸਨ ਵਿਚਾਲੇ ਹਲਚਲ ਮਚਾਈ ਹੋਈ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਸੀ. ਬੀ. ਆਈ. ਅਧਿਕਾਰੀ ਬਣ ਕੇ ਫ਼ਰਜ਼ੀ ਛਾਪੇ ਮਾਰ ਕੇ ਲੋਕਾਂ ਤੋਂ ਪੈਸੇ ਜਾਂ ਕੀਮਤੀ ਸਾਮਾਨ ਠੱਗਣ ਦੇ ਦੋਸ਼ ਹੇਠ ਰਾਸ਼ਟਰੀ ਰਾਜਧਾਨੀ ਅਤੇ ਮੁੰਬਈ ’ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਬਾਰ ਅਤੇ ਰੈਸਟੋਰੈਂਟ ਦੀ ਇੱਕ ਸਾਬਕਾ ਗਾਇਕਾ, ਇਕ ਸਾਬਕਾ ਬੈਂਕ ਮੁਲਾਜ਼ਮ ਅਤੇ ਹੋਟਲ ਚਲਾਉਣ ਵਾਲੀ ਇੱਕ ਔਰਤ ਸ਼ਾਮਲ ਹੈ।ਕਾਰੋਬਾਰੀ ਅਤੇ ਉਸਦੀ ਮਾਂ ਨੂੰ ਛਾਪੇਮਾਰੀ ਦੀ ਧਮਕੀ ਦਿੱਤੀਰੋਹਿਣੀ ਜ਼ਿਲ੍ਹੇ ਦੇ ਡੀ. ਸੀ. ਪੀ. ਸ਼ਸ਼ਾਂਕ ਜਾਇਸਵਾਲ ਨੇ ਦੱਸਿਆ ਕਿ ਮੁਲਜ਼ਮ 11 ਅਗਸਤ ਨੂੰ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਸਥਿਤ ਇਕ ਘਰ ’ਚ ਕਾਲੇ ਕੱਪੜਿਆਂ ’ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਫ਼ਰਜ਼ੀ ਸੀ. ਬੀ. ਆਈ. ਪਛਾਣ ਪੱਤਰ ਵਿਖਾ ਕੇ ਇੱਕ ਕਾਰੋਬਾਰੀ ਅਤੇ ਉਨ੍ਹਾਂ ਦੀ ਮਾਂ ਨੂੰ ਛਾਪੇਮਾਰੀ ਦੀ ਧਮਕੀ ਦਿੱਤੀ। ਹਾਲਾਂਕਿ, ਗੁਆਂਢੀਆਂ ਦੇ ਦਖਲ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਛਾਣ ਪੱਤਰਾਂ ’ਤੇ ਸਵਾਲ ਉਠਾਉਣ ਤੋਂ ਬਾਅਦ ਮੁਲਜ਼ਮ ਉੱਥੋਂ ਚਲੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 7 ਲੋਕਾਂ ਦੀ ਪਛਾਣ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਆਸਿਫ਼ਾ (29), ਬਾਰ ਅਤੇ ਰੈਸਟੋਰੈਂਟ ’ਚ ਸਾਬਕਾ ਗਾਇਕਾ ਪੂਜਾ ਅਗਰਵਾਲ, ਬੈਂਕ ਦੇ ਸਾਬਕਾ ਮੁਲਾਜ਼ਮ ਕੁਲਦੀਪ ਸ਼ਰਮਾ (63), ਇਲੈਕਟ੍ਰਾਨਿਕਸ ਸਾਮਾਨ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਚੰਦਰ ਪ੍ਰਕਾਸ਼ ਸ਼ਰਮਾ (38) ਅਤੇ ਸ਼ੁਭਮ ਉਰਫ਼ ਗੋਲੂ (25), ਰਾਜਵੀਰ ਸਿੰਘ (21) ਤੇ ਨਿਤਿਨ ਸ਼ਰਮਾ (30) ਵਜੋਂ ਹੋਈ ਹੈ। ਜਾਇਸਵਾਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੀ. ਸੀ. ਟੀ. ਵੀ. ਫੁਟੇਜ, ਇਲੈਕਟ੍ਰਾਨਿਕ ਸਬੂਤਾਂ, ਤਕਨੀਕੀ ਨਿਗਰਾਨੀ ਅਤੇ ਸ਼ਿਕਾਇਤਕਰਤਾ ਦੇ ਪਿਤਾ ਨੂੰ ਭੇਜੇ ਗਏ ਫ਼ਰਜ਼ੀ ਸੀ. ਬੀ. ਆਈ. ਨੋਟਿਸ ਦੇ ਵਿਸ਼ਲੇਸ਼ਣ ਰਾਹੀਂ ਸੁਲਝਾਇਆ ਗਿਆ।CCTV ਅਤੇ ਮੋਬਾਈਲ ਫੋਨਾਂ ਨੇ ਗਿਰੋਹ ਦਾ ਪਰਦਾਫਾਸ਼ ਕੀਤਾਪ੍ਰਸ਼ਾਂਤ ਵਿਹਾਰ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਇਲੈਕਟ੍ਰਾਨਿਕ ਸਬੂਤਾਂ ਅਤੇ ਮੋਬਾਈਲ ਫੋਨ ਡੇਟਾ ਦੀ ਵੀ ਜਾਂਚ ਕੀਤੀ ਗਈ। ਤਕਨੀਕੀ ਨਿਗਰਾਨੀ ਰਾਹੀਂ, ਪੁਲਿਸ ਨੇ ਇੱਕ-ਇੱਕ ਕਰਕੇ ਮੁਲਜ਼ਮਾਂ ਦਾ ਪਤਾ ਲਗਾਇਆ। ਜਾਂਚ ਦੇ ਆਧਾਰ 'ਤੇ, ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।