Milk Price Hike : ਮਹਾਰਾਸ਼ਟਰ ਵਿੱਚ ਪੁਣੇ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਨੇ ਗਣੇਸ਼ ਉਤਸਵ ਤੋਂ ਠੀਕ ਪਹਿਲਾਂ ਡੇਅਰੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਗਾਂ ਅਤੇ ਮੱਝ ਦੇ ਦੁੱਧ ਦੀ ਖਰੀਦ ਕੀਮਤ (Milk Procurement Price) ਵਿੱਚ 1 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਕੱਲ੍ਹ ਤੋਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਜ਼ਿਲ੍ਹਾ ਸਹਿਕਾਰੀ ਕੇਂਦਰਾਂ 'ਤੇ ਦੁੱਧ ਵੇਚਣ ਵਾਲੇ ਕਿਸਾਨਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਪ੍ਰਤੀ ਲੀਟਰ 1 ਰੁਪਇਆ ਵੱਧ ਮਿਲੇਗਾ।ਸੰਘ ਨੇ ਇਸ ਵਾਧੇ ਦਾ ਕਾਰਨ ਪਸ਼ੂਆਂ ਦੇ ਚਾਰੇ, ਪਸ਼ੂ ਆਹਾਰ ਅਤੇ ਟਰਾਂਸਪੋਰਟੇਸ਼ਨ ਦੀ ਵਧ ਰਹੀ ਲਾਗਤ ਨੂੰ ਦੱਸਿਆ ਹੈ। ਇਨ੍ਹਾਂ ਖਰਚਿਆਂ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਕਿਸਾਨਾਂ ਦਾ ਮੁਨਾਫ਼ਾ ਘੱਟ ਹੋਇਆ ਹੈ। ਅਹਿਮ ਗੱਲ ਇਹ ਹੈ ਕਿ ਡੇਅਰੀ ਸੰਘ ਨੇ ਸਪੱਸ਼ਟ ਕੀਤਾ ਹੈ ਕਿ ਆਮ ਖਪਤਕਾਰਾਂ ਜਾਂ ਗਾਹਕਾਂ ਲਈ ਦੁੱਧ ਦੀ ਰਿਟੇਲ ਕੀਮਤ (Retail Price) ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਹ ਵਾਧਾ ਸਿਰਫ਼ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਖਰੀਦ ਕੀਮਤ 'ਤੇ ਲਾਗੂ ਹੋਵੇਗਾ।ਆਮ ਲੋਕਾਂ 'ਤੇ ਕਿਉਂ ਨਹੀਂ ਪਵੇਗਾ ਵਾਧੂ ਬੋਝ?ਦੁੱਧ ਦੀ ਖਰੀਦ ਕੀਮਤ 1 ਰੁਪਇਆ ਵਧਣ ਦੇ ਬਾਵਜੂਦ ਆਮ ਲੋਕਾਂ ਨੂੰ ਵੱਧ ਪੈਸੇ ਕਿਉਂ ਨਹੀਂ ਦੇਣੇ ਪੈਣਗੇ, ਇਸ ਨੂੰ ਸਮਝਣ ਲਈ ਖਰੀਦ ਕੀਮਤ ਅਤੇ ਰਿਟੇਲ ਕੀਮਤ ਵਿਚਲਾ ਫਰਕ ਸਮਝਣਾ ਜ਼ਰੂਰੀ ਹੈ।ਖਰੀਦ ਕੀਮਤ ਉਹ ਰਕਮ ਹੁੰਦੀ ਹੈ ਜੋ ਡੇਅਰੀ ਕੰਪਨੀਆਂ ਜਾਂ ਸਹਿਕਾਰੀ ਸੰਘ ਕਿਸਾਨਾਂ ਤੋਂ ਕੱਚਾ ਦੁੱਧ ਖਰੀਦਣ ਸਮੇਂ ਅਦਾ ਕਰਦੇ ਹਨ। ਇਸ ਵਾਰ ਇਸ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ, ਰਿਟੇਲ ਕੀਮਤ ਉਹ ਹੁੰਦੀ ਹੈ ਜਿਸ 'ਤੇ ਦੁੱਧ ਦੇ ਪੈਕਟ ਦੁਕਾਨਾਂ 'ਤੇ ਆਮ ਗਾਹਕਾਂ ਨੂੰ ਵੇਚੇ ਜਾਂਦੇ ਹਨ।ਕਾਤਰਜ ਡੇਅਰੀ (Katraj Dairy) ਨੇ ਸਪੱਸ਼ਟ ਕੀਤਾ ਹੈ ਕਿ ਰਿਟੇਲ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਡੇਅਰੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਸ 1 ਰੁਪਏ ਦੀ ਵਾਧੂ ਰਕਮ ਦਾ ਬੋਝ ਖੁਦ ਚੁੱਕੇਗੀ।ਨਵੀਂ ਖਰੀਦ ਕੀਮਤ ਕੀ ਹੋਵੇਗੀ?ਦੁੱਧ ਦੀ ਖਰੀਦ ਕੀਮਤ ਵਿੱਚ ਵਾਧੇ ਤੋਂ ਬਾਅਦ ਹੁਣ 3.5 ਫੈਟ ਅਤੇ 8.5 SNF ਵਾਲੇ ਗਾਂ ਦੇ ਦੁੱਧ ਦੀ ਖਰੀਦ ਕੀਮਤ 39.80 ਰੁਪਏ ਤੋਂ ਵਧ ਕੇ 40.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਗਣੇਸ਼ ਉਤਸਵ ਦੌਰਾਨ ਪੇੜਾ, ਮੋਦਕ, ਬਰਫ਼ੀ ਅਤੇ ਹੋਰ ਮਿਠਾਈਆਂ ਵੱਡੇ ਪੱਧਰ 'ਤੇ ਬਣਾਈਆਂ ਜਾਂਦੀਆਂ ਹਨ। ਇਸ ਕਾਰਨ ਦੁੱਧ ਅਤੇ ਮਾਵੇ ਦੀ ਮੰਗ ਵਿੱਚ ਵੀ ਲਗਭਗ 35 ਤੋਂ 40 ਫੀਸਦੀ ਤੱਕ ਵਾਧਾ ਹੋ ਜਾਂਦਾ ਹੈ।ਹਾਲ ਹੀ ਵਿੱਚ ਮੁੰਬਈ ਵਿੱਚ ਮੁੰਬਈ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ (Mumbai Milk Producers Association) ਵੱਲੋਂ ਮੱਝ ਦੇ ਦੁੱਧ ਦੀ ਕੀਮਤ ਵਿੱਚ 9 ਰੁਪਏ ਪ੍ਰਤੀ ਲੀਟਰ ਤੱਕ ਦਾ ਵੱਡਾ ਵਾਧਾ ਕੀਤਾ ਗਿਆ ਸੀ। ਉੱਥੇ ਹੀ ਤਿਉਹਾਰਾਂ ਤੋਂ ਪਹਿਲਾਂ ਲੋਕਾਂ ਦਾ ਬਜਟ ਨਾ ਵਿਗੜੇ, ਇਸ ਲਈ ਪੁਣੇ ਦੀ ਕਾਤਰਜ ਡੇਅਰੀ ਨੇ ਗਾਹਕਾਂ ਲਈ ਰਾਹਤ ਭਰਿਆ ਫ਼ੈਸਲਾ ਲਿਆ ਹੈ।