Trending News : ਮਹਿਲਾ ਨੂੰ ਮਾਲ 'ਚ ਕੀਤਾ KISS, ਫਿਸਲ ਕੇ ਡਿੱਗੇ, ਫਿਰ ਵੀ ਚੁੰਮਦਾ ਰਿਹਾ... ਹੁਣ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

Wait 5 sec.

Man Kiss Women : ਮੁੰਬਈ ਦੇ ਉਪਨਗਰ ਵਿੱਚ ਡਿੰਡੋਸ਼ੀ ਸੈਸ਼ਨ ਕੋਰਟ ਨੇ ਬੋਰੀਵਲੀ (ਪੱਛਮੀ) ਦੇ ਬੋਰਭਾਤਪਾਡਾ ਇਲਾਕੇ ਵਿੱਚ ਰਹਿਣ ਵਾਲੇ 34 ਸਾਲਾ ਰਿਤੇਸ਼ ਰਾਜੂਭਾਈ ਅਰਮੁੱਲਾ ਨੂੰ ਮਾਲ ਦੀ ਇੱਕ ਮਹਿਲਾ ਕਰਮਚਾਰੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ (ਉਸ ਨੂੰ ਚੁੰਮਣ) ਦੇ ਆਰੋਪ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਕੋਰਟ ਨੇ ਮੰਨਿਆ ਕਿ ਪੀੜਤਾ ਦਾ ਬਿਆਨ ਭਰੋਸੇਯੋਗ ਸੀ ਅਤੇ ਅਜਿਹਾ ਕੋਈ ਕਾਰਨ ਨਹੀਂ ਸੀ ,ਜਿਸ ਨਾਲ ਇਹ ਲੱਗੇ ਕਿ ਉਹ ਮੁਲਜ਼ਮ ਖ਼ਿਲਾਫ਼ ਝੂਠੀ ਗਵਾਹੀ ਦੇਵੇਗੀ, ਕਿਉਂਕਿ ਘਟਨਾ ਤੋਂ ਪਹਿਲਾਂ ਉਹ ਮੁਲਜ਼ਮ ਨੂੰ ਜਾਣਦੀ ਵੀ ਨਹੀਂ ਸੀ।ਮਹਿਲਾ ਨੇ ਪਿਛਲੇ ਸਾਲ 17 ਸਤੰਬਰ ਨੂੰ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਦੱਸਿਆ ਕਿ ਉਹ ਬੋਰੀਵਲੀ ਵੈਸਟ ਦੇ ਸ਼ਿੰਪੋਲੀ ਇਲਾਕੇ ਵਿੱਚ ਇੱਕ ਮਾਲ ਵਿੱਚ ਸੇਲਜ਼ ਗਰਲ ਵਜੋਂ ਕੰਮ ਕਰਦੀ ਸੀ। ਸ਼ਾਮ ਕਰੀਬ 6 ਵਜੇ ਡਿਊਟੀ ਦੌਰਾਨ ਉਸ ਨੇ ਇੱਕ ਕੋਲਡ ਡ੍ਰਿੰਕ ਖਰੀਦੀ ਅਤੇ ਬਿਲਿੰਗ ਕਾਊਂਟਰ ਵੱਲ ਜਾ ਰਹੀ ਸੀ। ਇਸ ਦੌਰਾਨ ਗੁਲਾਬੀ ਕਮੀਜ਼ ਪਹਿਨੇ ਇੱਕ ਵਿਅਕਤੀ ਨੇ ਉਸ ਤੋਂ ਬਾਥਰੂਮ ਦਾ ਰਸਤਾ ਪੁੱਛਿਆ। ਮਹਿਲਾ ਨੇ ਉਸ ਨੂੰ ਰਸਤਾ ਦੱਸ ਦਿੱਤਾ, ਪਰ ਉਹ ਵਾਰ-ਵਾਰ ਉਸ ਨੂੰ ਬਾਥਰੂਮ ਤੱਕ ਲੈ ਕੇ ਜਾਣ ਲਈ ਕਹਿਣ ਲੱਗਾ।ਮਹਿਲਾ ਨੇ ਉਸ ਨੂੰ ਅੱਗੇ ਜਾਣ ਲਈ ਕਿਹਾ ਅਤੇ ਉਹ ਉੱਥੋਂ ਚਲਾ ਗਿਆ ਪਰ ਕੁਝ ਸਮੇਂ ਬਾਅਦ ਉਹ ਅਚਾਨਕ ਵਾਪਸ ਆਇਆ ਅਤੇ ਜ਼ਬਰਦਸਤੀ ਮਹਿਲਾ ਨੂੰ ਚੁੰਮ ਲਿਆ। ਇਸ ਦੌਰਾਨ ਦੋਵੇਂ ਹੇਠਾਂ ਡਿੱਗ ਪਏ, ਪਰ ਮੁਲਜ਼ਮ ਨੇ ਉਸ ਨੂੰ ਚੁੰਮਣਾ ਜਾਰੀ ਰੱਖਿਆ। ਇਸ ਨਾਲ ਮਹਿਲਾ ਦੀ ਮਰਿਆਦਾ ਨੂੰ ਠੇਸ ਪਹੁੰਚੀ। ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।ਮਹਿਲਾ ਨੂੰ ਡਿੱਗਣ ਤੋਂ ਬਾਅਦ ਵੀ ਚੁੰਮਦਾ ਰਿਹਾ ਮੁਲਜ਼ਮਜੱਜ ਨੇ ਗਵਾਹਾਂ ਦੇ ਬਿਆਨਾਂ ਨੂੰ ਵੀ ਧਿਆਨ ਨਾਲ ਦੇਖਿਆ। ਗਵਾਹਾਂ ਨੇ ਦੱਸਿਆ ਕਿ ਮੁਲਜ਼ਮ ਬਾਥਰੂਮ ਤੱਕ ਪੀੜਤਾ ਦੇ ਪਿੱਛੇ ਗਿਆ ਅਤੇ ਉਸ ਦੀ ਅਣਜਾਣਤਾ ਦਾ ਫਾਇਦਾ ਚੁੱਕ ਕੇ ਉਸ ਨੂੰ ਚੁੰਮਿਆ। ਇਸ ਦੌਰਾਨ ਉਹ ਡਿੱਗ ਗਈ ਅਤੇ ਮੁਲਜ਼ਮ ਨੇ ਦੁਬਾਰਾ ਉਸ ਨੂੰ ਚੁੰਮਿਆ। ਜੱਜ ਨੇ ਕਿਹਾ ਕਿ ਇਨ੍ਹਾਂ ਸਬੂਤਾਂ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।ਅਦਾਲਤ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਕੋਈ ਵਿਅਕਤੀ ਫਿਸਲ ਕੇ ਕਿਸੇ ਹੋਰ ਵਿਅਕਤੀ ਉੱਤੇ ਡਿੱਗ ਗਿਆ, ਤਾਂ ਉਸ ਦੀ ਕੁਦਰਤੀ ਪ੍ਰਤੀਕਿਰਿਆ ਮਦਦ ਕਰਨ ਜਾਂ ਪਿੱਛੇ ਹਟਣ ਦੀ ਹੋਵੇਗੀ, ਨਾ ਕਿ ਉਸ ਵਿਅਕਤੀ ਨੂੰ ਚੁੰਮਣਾ ਜਿਸ ਉੱਤੇ ਉਹ ਡਿੱਗਿਆ ਹੈ।ਇਸ ਲਈ ਅਦਾਲਤ ਨੇ ਮੰਨਿਆ ਕਿ ਮੁਲਜ਼ਮ ਨੇ ਇਹ ਹਰਕਤ ਜਾਣਬੁੱਝ ਕੇ ਅਤੇ ਸੋਚ-ਸਮਝ ਕੇ ਕੀਤੀ ਸੀ। ਸ਼ਿਕਾਇਤਕਰਤਾ ਨੂੰ ਚੁੰਮਣਾ, ਉਸ ਨੂੰ ਡਿੱਗਾਉਣਾ ਅਤੇ ਫਿਰ ਦੁਬਾਰਾ ਚੁੰਮਣਾ, ਅਦਾਲਤ ਅਨੁਸਾਰ, ਅਪਰਾਧਿਕ ਬਲ ਦੀ ਵਰਤੋਂ ਕਰਕੇ ਉਸ ਦੀ ਮਰਿਆਦਾ ਭੰਗ ਕਰਨ ਦੇ ਬਰਾਬਰ ਹੈ।