Rahul Gandhi News: ਲਖਨਊ ਦੇ ਅਮੌਸੀ ਹਵਾਈ ਅੱਡੇ 'ਤੇ ਦਿੱਲੀ ਤੋਂ ਪਹੁੰਚ ਰਹੀ ਏਅਰ ਇੰਡੀਆ ਦੀ ਉਡਾਣ AI-1717 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਇੱਕ ਚੱਕਰ ਲਗਾਉਣਾ ਪਿਆ। ਕਥਿਤ ਤੌਰ 'ਤੇ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਜਹਾਜ਼ ਵਿੱਚ ਸਨ। ਦਰਅਸਲ, ਫਲਾਈਟ AI-1717 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਅਮੌਸੀ ਏਅਰਪੋਰਟ ’ਤੇ ਗੋ-ਅਰਾਊਂਡ ਕਰਨਾ ਪਿਆ। ਯਾਤਰੀਆਂ ਵਿਚਾਲੇ ਵੀ ਮੱਚੀ ਤਰਥੱਲੀਇਸ ਫਲਾਈਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਲੈਂਡਿੰਗ ਦੇ ਬਿਲਕੁਲ ਨੇੜੇ ਸੀ, ਉਦੋਂ ਅਚਾਨਕ ਇੱਕ ਤੇਜ਼ ਝਟਕਾ ਲੱਗਾ ਅਤੇ ਜਹਾਜ਼ ਮੁੜ ਉੱਪਰ ਉੱਠਣ ਲੱਗ ਪਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਫਲਾਈਟ ਵਿੱਚ ਬੈਠੇ ਯਾਤਰੀਆਂ ਵਿਚ ਕੁਝ ਸਮੇਂ ਲਈ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਹਾਲਾਂਕਿ, ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਮੁੜ ਉੱਪਰ ਚੁੱਕਿਆ ਅਤੇ ਗੋ-ਅਰਾਊਂਡ ਕਰਵਾਇਆ। ਇਸ ਤੋਂ ਬਾਅਦ ਪਾਇਲਟ ਨੇ ਦੂਜੀ ਕੋਸ਼ਿਸ਼ ਵਿੱਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ।ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ। ਫਿਲਹਾਲ ਲੈਂਡਿੰਗ ਦੌਰਾਨ ਸਾਹਮਣੇ ਆਈ ਇਸ ਸਥਿਤੀ ਦੀ ਵਜ੍ਹਾ ਮੌਸਮ ਜਾਂ ਤਕਨੀਕੀ ਕਾਰਨਾਂ ਨਾਲ ਜੁੜੀ ਸੀ ਜਾਂ ਨਹੀਂ, ਇਸ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ। ਜਾਣਕਾਰੀ ਮੁਤਾਬਕ, ਏਅਰ ਇੰਡੀਆ ਦੀ ਫਲਾਈਟ AI-1717 ਨੇ ਦਿੱਲੀ ਤੋਂ ਦੁਪਹਿਰ ਕਰੀਬ 2:20 ਵਜੇ ਉਡਾਣ ਭਰੀ ਸੀ ਅਤੇ ਇਸ ਨੂੰ ਕਰੀਬ 3:30 ਵਜੇ ਲਖਨਊ ਪਹੁੰਚਣਾ ਸੀ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।