ਵੱਡੀ ਖ਼ਬਰ! ਮੰਤਰੀ ਦੀਪਿਕਾ ਪਾਂਡੇ ਦੀ ਧੀ ਸਣੇ 4 ਦੀ ਮੌਤ; ਮੱਚਿਆ ਹੜਕੰਪ

Wait 5 sec.

Jamshedpur News: ਜਮਸ਼ੇਦਪੁਰ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਝਾਰਖੰਡ ਸਰਕਾਰ ਦੀ ਪੇਂਡੂ ਵਿਕਾਸ ਮੰਤਰੀ ਦੀਪਿਕਾ ਪਾਂਡੇ ਦੀ ਧੀ ਤ੍ਰਿਸ਼ਾ ਸਿੰਘ ਸਮੇਤ ਚਾਰ ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਸੋਨਾਰੀ ਥਾਣਾ ਖੇਤਰ ਵਿੱਚ ਦੋਮੁਹਾਨੀ ਮਰੀਨ ਡਰਾਈਵ ਨੇੜੇ ਵਾਪਰਿਆ।ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਸੜਕ 'ਤੇ ਪਹਿਲਾਂ ਤੋਂ ਖੜ੍ਹੇ ਇੱਕ ਭਾਰੀ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਟਰੱਕ ਦੇ ਪਿਛਲੇ ਹਿੱਸੇ ਵਿੱਚ ਬੁਰੀ ਤਰ੍ਹਾਂ ਫਸ ਗਈ।ਜਾਣਕਾਰੀ ਮੁਤਾਬਕ ਬੁੱਧਵਾਰ ਰਾਤ 10 ਵਜੇ ਦੇ ਕਰੀਬ ਟਰੱਕ ਖਰਾਬ ਹੋਣ ਤੋਂ ਬਾਅਦ ਮਰੀਨ ਡਰਾਈਵ 'ਤੇ ਖੜ੍ਹਾ ਸੀ। ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸਿੱਧੀ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ। ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ।ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਤ੍ਰਿਸ਼ਾ ਸਿੰਘ, ਸਾਰਥਕ ਅਗਰਵਾਲ, ਨਮਨ ਗੁਪਤਾ ਅਤੇ ਵੰਸ਼ਿਕਾ ਖੰਡੇਲਵਾਲ ਵਜੋਂ ਹੋਈ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ MGM ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੁਖਦਾਈ ਹਾਦਸੇ ਦੀ ਖ਼ਬਰ ਨਾਲ ਝਾਰਖੰਡ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੁੱਖ ਮੰਤਰੀ ਸੋਰੇਨ ਅਤੇ ਸਿਹਤ ਮੰਤਰੀ ਡਾ. ਇਰਫਾਨ ਅੰਸਾਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਕੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ।