Political News: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਕਿਉਂ ਛੱਡੀ, ਇਸਦੀ ਅਸਲ ਵਜ੍ਹਾ ਕੀ ਸੀ। ਉਨ੍ਹਾਂ ਨੇ ਇਸ ਮੁੱਦੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸ਼ਹਿਜ਼ਾਦ ਨੇ ਏਬੀਪੀ ਨਿਊਜ਼ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਕਿਹਾ ਕਿ ਭਾਜਪਾ ਮੇਰੀ ਮਾਂ ਵਰਗੀ ਹੈ ਅਤੇ ਮੇਰਾ ਉਸਦੇ ਨਾਲ ਨੇੜਲਾ ਰਿਸ਼ਤਾ ਹੈ। ਸ਼ਹਿਜ਼ਾਦ ਨੇ ਕਿਹਾ ਕਿ, "ਮੈਂ ਵਿਚਾਰਧਾਰਾ ਨੂੰ ਨਹੀਂ ਛੱਡਿਆ, ਮੈਂ ਸਿਰਫ ਇੱਕ ਸਿਸਟਮ ਨੂੰ ਛੱਡਿਆ ਹੈ।"ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, "ਹੁਣ ਮੈਂ ਤੁਹਾਨੂੰ ਅਸਲੀ ਸਟੋਰੀ ਦੱਸਦਾਂ ਹਾਂ, ਜੋ ਕਿ ਅੰਦਰਲੀ ਸਟੋਰੀ ਹੈ। ਮੈਂ ਪਹਿਲਾਂ ਤਾਂ ਭਾਜਪਾ ਨੂੰ ਧਮਕੀ ਨਹੀਂ ਦੇ ਰਿਹਾ ਹਾਂ, ਕਿਉਂਕਿ ਭਾਜਪਾ ਅਤੇ ਮੇਰੇ ਨੇੜਲੇ ਰਿਸ਼ਤੇ ਹਨ। ਭਾਜਪਾ ਮੇਰੀ ਮਾਂ ਦੇ ਸਮਾਨ ਹੈ। ਭਾਜਪਾ ਮੇਰੇ ਪਰਿਵਾਰ ਵਰਗੀ ਹੈ, ਅਤੇ ਪਰਿਵਾਰ ਵਿੱਚ ਧਮਕੀਆਂ ਨਹੀਂ ਹੁੰਦੀਆਂ। ਭਾਜਪਾ ਇੱਕ ਅਜਿਹੀ ਪਾਰਟੀ ਹੈ, ਜਿਸ ਵਿੱਚ ਵਰਕਰ ਦੀ ਆਵਾਜ਼ ਸੁਣੀ ਜਾਂਦੀ ਹੈ।"ਭਾਜਪਾ ਵਿੱਚ ਕੰਮ ਕਰਨ ਨੂੰ ਲੈ ਕੇ ਕੀ ਬੋਲੇ ਸ਼ਹਿਜ਼ਾਦ ਉਨ੍ਹਾਂ ਨੇ ਕਿਹਾ, "ਮੇਰਾ ਫਾੱਲ ਆਊਟ ਕਾਂਗਰਸ ਨਾਲ ਹੋਇਆ। ਉਸ ਤੋਂ ਬਾਅਦ, ਮੋਦੀ ਜੀ ਨੇ ਮੇਰਾ ਸਟੇਜ 'ਤੇ ਨਾਮ ਲਿਆ। ਤੁਹਾਨੂੰ ਗੁਜਰਾਤ ਚੋਣਾਂ ਯਾਦ ਹਨ। ਉਸ ਤੋਂ ਬਾਅਦ ਮੈਂ ਪੰਜ ਸਾਲ ਕਿੱਥੇ ਸੀ? ਉਸ ਤੋਂ ਬਾਅਦ, ਮੈਨੂੰ ਭਾਜਪਾ ਲਈ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਦੋ ਗੱਲਾਂ ਦਾ ਹਿਸਾਬ ਲਗਾਇਆ। ਇੱਕ, ਮੈਂ ਨਾ ਤਾਂ ਕਿਸੇ ਦਾ ਪੁੱਤਰ ਹਾਂ ਅਤੇ ਨਾ ਹੀ ਮੈਂ ਭ੍ਰਿਸ਼ਟਾਚਾਰ ਦਾ ਪੈਸਾ ਲੈਂਦਾ ਹਾਂ, 24 ਘੰਟੇ ਇਹ ਕਰਾਂਗਾ ਤਾਂ ਮੈਂ ਸਰਵਾਈਵ ਕਿਵੇਂ ਕਰਾਂਗਾ? ਮੇਰੇ ਕੋਲ ਇੰਨੀ ਸੈਵਿੰਗ ਆ ਚੁੱਕੀ ਹੈ, ਕਿਉਂਕਿ ਮੈਂ ਵਿਆਹ ਕੀਤਾ ਨਹੀਂ ਹੈ। ਖਰਚੇ ਸਿਰਫ ਇੱਕ ਵਿਅਕਤੀ ਲਈ ਹਨ। ਇਸ ਲਈ, ਮੇਰੇ ਕੋਲ ਇੰਨੀ ਸੈਵਿੰਗ ਸੀ ਕਿ ਮੈਂ ਤਿੰਨ-ਚਾਰ ਸਾਲ ਸਸਟੈਨ ਕਰਾਂ। ਪੂਨਾਵਾਲਾ ਨੇ ਦੱਸਿਆ ਕੀ ਸੀ ਅਸਲ ਯੋਜਨਾਸ਼ਹਿਜ਼ਾਦ ਨੇ ਕਿਹਾ, "ਦੂਜਾ ਮੇਰੇ ਮਨ ਵਿੱਚ ਸੀ, 24 ਤਰੀਕ ਦੀਆਂ ਚੋਣਾਂ ਤੱਕ। ਇਸਦਾ ਮਤਲਬ ਹੈ ਕਿ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ, ਅਸੀਂ ਗੰਗਾ ਵਿੱਚ ਇਸ਼ਨਾਨ ਕੀਤਾ, ਅਤੇ ਅਸੀਂ ਨਿੱਜੀ ਖੇਤਰ ਵਿੱਚ ਵਾਪਸ ਆਵਾਂਗੇ। ਮੈਂ ਇਹ ਗੱਲ ਕਈ ਪੋਡਕਾਸਟਾਂ ਵਿੱਚ ਰਿਕਾਰਡ 'ਤੇ ਕਹੀ ਹੈ। ਮੈਂ ਇਸਨੂੰ ਕਈ ਥਾਵਾਂ 'ਤੇ ਟਵੀਟ ਵੀ ਕੀਤਾ ਹੈ। ਇਹ ਮੇਰੀ ਅਸਲ ਯੋਜਨਾ ਸੀ। ਇਤਿਹਾਸ ਵਿੱਚ, ਭਾਜਪਾ ਨੇ ਪਹਿਲੇ ਦਿਨ ਕਦੇ ਵੀ ਰਾਸ਼ਟਰੀ ਬੁਲਾਰਾ ਨਿਯੁਕਤ ਨਹੀਂ ਕੀਤਾ। ਮੈਂ ਇਕੱਲਾ ਹਾਂ ਜੋ ਪਹਿਲੇ ਦਿਨ ਬੁਲਾਰਾ ਬਣਿਆ। ਮੈਂ ਭਾਜਪਾ ਨਾਲ ਨਾਰਾਜ਼ ਕਿਸ ਚੀਜ਼ ਲਈ ਹੋਵਾਂਗਾ, ਉਨ੍ਹਾਂ ਨੇ ਮੈਨੂੰ ਕੀ ਕੁਝ ਨਹੀਂ ਦਿੱਤਾ।"ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।